SBI ‘ਚ ਹੈ ਤੁਹਾਡਾ ਅਕਾਊਂਟ, ਘਰ ਬੈਠੇ ਇੰਝ ਖੋਲ੍ਹੋ PPF ਖਾਤਾ, ਜਾਣੋ ਪੂਰੀ ਪ੍ਰਕਿਰਿਆ

ਪਬਲਿਕ ਪ੍ਰੋਵੀਡੈਂਟ ਫੰਡ (PPF) ਲੰਬੇ ਸਮੇਂ ਦੇ ਨਿਵੇਸ਼ਕਾਂ ਲਈ ਸਭ ਤੋਂ ਵਧੀਆ ਨਿਵੇਸ਼ ਉਤਪਾਦ ਹੈ। ਇਸ ‘ਚ ਫਿਕਸਡ ਰਿਟਰਨ ਦੇ ਨਾਲ ਟੈਕਸ ਛੋਟ ਦਾ ਫਾਇਦਾ ਵੀ ਮਿਲਦਾ ਹੈ। ਇਸਦਾ ਮਤਲਬ ਹੈ ਕਿ ਰਿਟਰਨ, ਪਰਿਪੱਕਤਾ ਦੀ ਰਕਮ ਅਤੇ ਨਿਵੇਸ਼ ਦੀ ਮਿਆਦ ਦੇ ਦੌਰਾਨ ਕਮਾਇਆ ਗਿਆ ਸਮੁੱਚਾ ਵਿਆਜ ਪੂਰੀ ਤਰ੍ਹਾਂ ਟੈਕਸ-ਮੁਕਤ ਹੈ। ਤੁਸੀਂ ਹਰ ਸਾਲ 1.5 ਲੱਖ ਰੁਪਏ ਤੱਕ ਦਾ ਨਿਵੇਸ਼ ਕਰਕੇ ਇਨਕਮ ਟੈਕਸ ਦੀ ਧਾਰਾ 80C ਦੇ ਤਹਿਤ ਟੈਕਸ ਛੋਟ ਪ੍ਰਾਪਤ ਕਰ ਸਕਦੇ ਹੋ। ਮੌਜੂਦਾ ਸਮੇਂ ‘ਚ PPF ਖਾਤੇ ‘ਚ ਕੀਤੇ ਗਏ ਨਿਵੇਸ਼ ‘ਤੇ 7.1 ਫੀਸਦੀ ਦੀ ਦਰ ਨਾਲ ਵਿਆਜ ਦਿੱਤਾ ਜਾ ਰਿਹਾ ਹੈ। ਜੇਕਰ ਤੁਹਾਡਾ ਬੈਂਕ ਖਾਤਾ ਭਾਰਤੀ ਸਟੇਟ ਬੈਂਕ (SBI) ਵਿੱਚ ਹੈ, ਤਾਂ ਤੁਸੀਂ ਘਰ ਬੈਠੇ ਹੀ PPF ਖਾਤਾ ਖੋਲ੍ਹ ਸਕਦੇ ਹੋ। ਆਓ ਜਾਣਦੇ ਹਾਂ ਇਸਦੀ ਪੂਰੀ ਪ੍ਰਕਿਰਿਆ।
ਨੈੱਟ ਬੈਂਕਿੰਗ ਜਾਂ YONO ਐਪ ਦੀ ਕਰੋ ਵਰਤੋਂ
SBI (ਸਟੇਟ ਬੈਂਕ ਆਫ਼ ਇੰਡੀਆ) ਦੇ ਗਾਹਕ ਆਪਣੇ ਘਰ ਬੈਠੇ ਹੀ ਔਨਲਾਈਨ PPF (ਪਬਲਿਕ ਪ੍ਰੋਵੀਡੈਂਟ ਫੰਡ) ਖਾਤਾ ਖੋਲ੍ਹਣ ਲਈ ਬੈਂਕ ਦੀ ਨੈੱਟ ਬੈਂਕਿੰਗ ਵੈੱਬਸਾਈਟ ਜਾਂ YONO ਐਪ ਦੀ ਵਰਤੋਂ ਕਰ ਸਕਦੇ ਹਨ।
SBI ਨੈੱਟ ਬੈਂਕਿੰਗ ਦੁਆਰਾ PPF ਖਾਤਾ ਖੋਲ੍ਹਣ ਦੀ ਪ੍ਰਕਿਰਿਆ
SBI ਨੈੱਟ ਬੈਂਕਿੰਗ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾਓ
ਯੂਜ਼ਰਨੇਮ ਅਤੇ ਪਾਸਵਰਡ ਦਰਜ ਕਰਕੇ ਲੌਗਇਨ ਕਰੋ
ਇਸ ਤੋਂ ਬਾਅਦ “ਅਕਾਊਂਟ” ਸੈਕਸ਼ਨ ‘ਤੇ ਜਾਓ
ਫਿਰ New PPF ਖਾਤੇ ‘ਤੇ ਕਲਿੱਕ ਕਰੋ
ਲੋੜੀਂਦੀ ਜਾਣਕਾਰੀ ਭਰੋ (ਨਾਮ, ਪੈਨ ਨੰਬਰ, ਨਾਮਜ਼ਦ ਵੇਰਵੇ ਆਦਿ)
ਆਪਣੀ ਸ਼ਾਖਾ ਚੁਣੋ ਅਤੇ ਫਾਰਮ ਜਮ੍ਹਾਂ ਕਰੋ
ਇਸ ਤੋਂ ਬਾਅਦ ਮੋਬਾਈਲ ‘ਤੇ ਇੱਕ OTP ਆਵੇਗਾ। OTP ਦੀ ਪੁਸ਼ਟੀ ਕਰੋ ਅਤੇ ਐਪਲੀਕੇਸ਼ਨ ਦੀ ਪੁਸ਼ਟੀ ਕਰੋ।
ਇਸ ਤੋਂ ਬਾਅਦ ਤੁਹਾਡਾ PPF ਖਾਤਾ ਖੁੱਲ੍ਹ ਜਾਵੇਗਾ। PPF ਖਾਤਾ ਨੰਬਰ ਨੋਟ ਕਰੋ।
YONO ਐਪ ਰਾਹੀਂ PPF ਖਾਤਾ ਖੋਲ੍ਹਣ ਦੀ ਪ੍ਰਕਿਰਿਆ
SBI YONO ਐਪ ਦੇ ਅਕਾਊਂਟਸ ਸੈਕਸ਼ਨ ‘ਤੇ ਜਾਓ
“PPF ਖਾਤਾ ਖੋਲ੍ਹੋ” ਵਿਕਲਪ ਚੁਣੋ
ਵੇਰਵੇ ਭਰੋ ਅਤੇ ਜਮ੍ਹਾਂ ਕਰੋ
ਰਜਿਸਟਰਡ ਮੋਬਾਈਲ ਨੰਬਰ ‘ਤੇ ਪ੍ਰਾਪਤ ਹੋਏ OTP ਰਾਹੀਂ ਪੁਸ਼ਟੀ ਕਰੋ
ਤੁਹਾਡਾ PPF ਖਾਤਾ ਸਫਲਤਾਪੂਰਵਕ ਖੋਲ੍ਹਿਆ ਜਾਵੇਗਾ
ਲੋੜੀਂਦੇ ਦਸਤਾਵੇਜ਼
ਪੈਨ ਕਾਰਡ ਲਾਜ਼ਮੀ ਹੈ
ਨਾਮਜ਼ਦ ਵਿਅਕਤੀ ਨੂੰ ਸ਼ਾਮਲ ਕਰਨ ਦੀ ਲੋੜ ਹੈ
ਘੱਟੋ-ਘੱਟ ਜਮ੍ਹਾਂ ਰਕਮ: ₹500 (ਵੱਧ ਤੋਂ ਵੱਧ ₹1.5 ਲੱਖ ਪ੍ਰਤੀ ਸਾਲ)