24 ਸਾਲ ਦੀ ਉਮਰ ‘ਚ ਬਣੇ ਚੈਂਪੀਅਨ, WWE ਦੇ ਸੁਪਰਸਟਾਰ ਨੇ ਆਪਣੇ ਨਾਂ ਕੀਤੇ 3 ਸ਼ਾਨਦਾਰ ਰਿਕਾਰਡ

90 ਦੇ ਦਹਾਕੇ ਵਿੱਚ ਵਰਲਡ ਰੈਸਲਿੰਗ ਐਂਟਰਟੇਨਮੈਂਟ ਯਾਨੀ ਕਿ WWE ਇੱਕ ਅਜਿਹਾ ਨਾਮ ਸੀ ਜੋ ਲਗਭਗ ਹਰ ਬੱਚੇ ਦੀ ਜ਼ੁਬਾਨ ਉੱਤੇ ਹੁੰਦਾ ਸੀ। ਉਸ ਸਮੇਂ ਤੋਂ ਮਸ਼ਹੂਰ ਹੋਏ ਰੈਸਲਰ ਲੋਕਾਂ ਨੂੰ ਅੱਜ ਵੀ ਯਾਦ ਹਨ। ਉਨ੍ਹਾਂ ਰੈਸਲਰ ਵਿੱਚੋਂ ਇੱਕ ਹੈ ਰੈਂਡੀ ਔਰਟਨ (Randy Orton)।
ਕੀ ਤੁਸੀਂ ਜਾਣਦੇ ਹੋ ਕਿ ਰੈਂਡੀ ਔਰਟਨ (Randy Orton) ਦੇ ਨਾਮ 3 ਮਹਾਨ ਰਿਕਾਰਡ ਹਨ? ਕਿਸੇ ਵੀ ਪਹਿਲਵਾਨ ਲਈ ਇਨ੍ਹਾਂ ਰਿਕਾਰਡਾਂ ਨੂੰ ਤੋੜਨਾ ਲਗਭਗ ਨਾਮੁਮਕਿਨ ਹੈ। ਆਪਣੇ 22 ਸਾਲਾਂ ਦੇ ਸ਼ਾਨਦਾਰ ਕਰੀਅਰ ਵਿੱਚ, ਇਸ ਅਮਰੀਕੀ ਸਟਾਰ ਪਹਿਲਵਾਨ ਨੇ WWE ਰਿੰਗ ਵਿੱਚ ਵੱਡੇ ਦਿੱਗਜਾਂ ਨੂੰ ਹਰਾਇਆ ਹੈ।
ਮੌਜੂਦਾ ਸਮੇਂ ਵਿੱਚ ਵੀ ਇਹ ਪਹਿਲਵਾਨ ਰਿੰਗ ਵਿੱਚ ਧਮਾਲ ਮਚਾ ਰਿਹਾ ਹੈ। ਰੈਂਡੀ ਔਰਟਨ (Randy Orton) ਜਿਸ ਨੂੰ ‘ਦ ਵਾਈਪਰ’ ਵਜੋਂ ਜਾਣਿਆ ਜਾਂਦਾ ਹੈ, ਤੀਜੀ ਪੀੜ੍ਹੀ ਦਾ ਪਹਿਲਵਾਨ ਹੈ। ਉਸ ਦੇ ਦਾਦਾ ਬੌਬ ਔਰਟਨ ਅਤੇ ਪਿਤਾ ਬੌਬ ਔਰਟਨ ਜੂਨੀਅਰ ਅਤੇ ਚਾਚਾ ਬੈਰੀ ਔਰਟਨ ਵੀ ਪਹਿਲਵਾਨ ਰਹੇ ਹਨ। 44 ਸਾਲਾ ਰੈਂਡੀ ਔਰਟਨ (Randy Orton) ਨੇ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ। ਉਸ ਨੇ ਆਪਣੇ ਆਪ ਨੂੰ ਇੱਕ ਸਫ਼ਲ ਅਦਾਕਾਰ ਵਜੋਂ ਵੀ ਸਥਾਪਿਤ ਕੀਤਾ ਹੈ।
ਆਓ ਜਾਣਦੇ ਹਾਂ ਰੈਂਡੀ ਔਰਟਨ (Randy Orton) ਦੇ 3 ਮਹਾਰਨ ਰਿਕਾਰਡ ਬਾਰੇ…
ਸਭ ਤੋਂ ਛੋਟੀ ਉਮਰ ਵਿੱਚ ਚੈਂਪੀਅਨ ਬਣਨ ਦਾ ਸਭ ਤੋਂ ਵੱਡਾ ਰਿਕਾਰਡ ਰੈਂਡੀ ਔਰਟਨ ਦੇ ਨਾਂ ਹੈ। ਰੈਂਡੀ ਔਰਟਨ (Randy Orton) ਨੇ 24 ਸਾਲ ਦੀ ਉਮਰ ਵਿੱਚ ਵਿਸ਼ਵ ਹੈਵੀਵੇਟ ਚੈਂਪੀਅਨਸ਼ਿਪ ਦਾ ਖਿਤਾਬ ਜਿੱਤ ਕੇ ਇਤਿਹਾਸ ਰਚਿਆ ਸੀ। ਰੈਂਡੀ ਔਰਟਨ (Randy Orton) ਦੇ ਸਭ ਤੋਂ ਘੱਟ ਉਮਰ ਦੇ ਇਸ ਮਹਾਨ ਰਿਕਾਰਡ ਨੂੰ ਅੱਜ ਤੱਕ ਕੋਈ ਨਹੀਂ ਤੋੜ ਸਕਿਆ ਹੈ। ਆਉਣ ਵਾਲੇ ਸਮੇਂ ਵਿੱਚ ਵੀ ਇਸ ਨੂੰ ਤੋੜਨਾ ਮੁਸ਼ਕਲ ਹੈ। ਉਨ੍ਹਾਂ ਨੇ ਇਹ ਰਿਕਾਰਡ ਸਾਲ 2004 ‘ਚ ਬਣਾਇਆ ਸੀ। ਰੈਂਡੀ ਨੇ 2004 ਵਿੱਚ Chris Benoit ਦੇ ਖਿਲਾਫ ਮੈਚ ਜਿੱਤਿਆ ਸੀ। ਉਸ ਨੇ ਇਸ ਮੈਚ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ।
ਰੈਂਡੀ ਨੇ 2456 ਤੋਂ ਵੱਧ ਮੈਚ ਲੜੇ ਹਨ
ਸਭ ਤੋਂ ਵੱਧ ਮੈਚ ਖੇਡਣ ਦਾ ਦੂਜਾ ਰਿਕਾਰਡ ਰੈਂਡੀ ਔਰਟਨ (Randy Orton) ਦੇ ਨਾਂ ਹੈ। ਰੈਂਡੀ ਔਰਟਨ (Randy Orton) ਨੇ ਡਬਲਯੂਡਬਲਯੂਈ ਦੇ ਇਤਿਹਾਸ ਵਿੱਚ ਲਗਭਗ 2456 ਮੈਚ ਖੇਡੇ ਹਨ। ਇਹ WWE ਦੇ ਇਤਿਹਾਸ ਵਿੱਚ ਕਿਸੇ ਵੀ ਪਹਿਲਵਾਨ ਦੇ ਸਭ ਤੋਂ ਵੱਧ ਮੈਚ ਹਨ। ਰੈਂਡੀ ਔਰਟਨ (Randy Orton) ਦਾ ਇਹ ਰਿਕਾਰਡ ਤੋੜਨਾ ਕਿਸੇ ਵੀ ਪਹਿਲਵਾਨ ਲਈ ਆਸਾਨ ਨਹੀਂ ਹੈ। ਕੋਫੀ ਕਿੰਗਸਟਨ ਇਸ ਸੂਚੀ ਵਿਚ ਦੂਜੇ ਸਥਾਨ ‘ਤੇ ਹੈ ਜਿਸ ਨੇ ਲਗਭਗ 2251 ਮੈਚ ਲੜੇ। ਇਸ ਤੋਂ ਬਾਅਦ ਦਿ ਮਿਜ਼ (The Miz) ਅਤੇ ਕੇਨ (Kane) ਆਉਂਦੇ ਹਨ।
ਸਭ ਤੋਂ ਵੱਧ ਪ੍ਰੀਮੀਅਮ ਲਾਈਵ ਈਵੈਂਟ ਲੜਨ ਦਾ ਰਿਕਾਰਡ
ਰੈਂਡੀ ਔਰਟਨ (Randy Orton) ਦੇ ਨਾਂ ਸਭ ਤੋਂ ਵੱਖਰਾ ਰਿਕਾਰਡ ਪ੍ਰੀਮੀਅਮ ਲਾਈਵ ਈਵੈਂਟ ਮੈਚ ਦਾ ਹੈ। ਉਹ ਹੁਣ ਤੱਕ ਲਗਭਗ 189 ਪ੍ਰੀਮੀਅਮ ਲਾਈਵ ਈਵੈਂਟ ਲੜ ਚੁੱਕੇ ਹਨ। ਰੈਂਡੀ ਔਰਟਨ (Randy Orton) ਦੇ ਇਸ ਮਹਾਨ ਰਿਕਾਰਡ ਨੂੰ ਸ਼ਾਇਦ ਹੀ ਕੋਈ ਤੋੜ ਸਕੇ। ਇਸ ਸੂਚੀ ਵਿੱਚ ਰੈਂਡੀ ਤੋਂ ਬਾਅਦ ਕੇਨ, ਦਿ ਅੰਡਰਟੇਕਰ ਅਤੇ ਟ੍ਰਿਪਲ ਐਚ ਆਉਂਦੇ ਹਨ। ਕੇਨ ਦੇ ਕੋਲ 176 ਮੈਚਾਂ ਦਾ ਰਿਕਾਰਡ ਹੈ ਜਦਕਿ ਅੰਡਰਟੇਕਰ ਦੇ ਕੋਲ 174 ਪ੍ਰੀਮੀਅਮ ਲਾਈਵ ਈਵੈਂਟ ਮੈਚਾਂ ਦਾ ਰਿਕਾਰਡ ਹੈ। ਟ੍ਰਿਪਲ ਐੱਚ ਨੇ 173 ਮੈਚ ਖੇਡੇ ਹਨ। ਉਪਰੋਕਤ ਤਿੰਨੇ ਮਹਾਨ ਖਿਡਾਰੀਆਂ ਨੇ ਹੁਣ ਕੁਸ਼ਤੀ ਨੂੰ ਅਲਵਿਦਾ ਕਹਿ ਦਿੱਤਾ ਹੈ। ਰੈਂਡੀ ਦੇ ਇਨ੍ਹਾਂ ਰਿਕਾਰਡਾਂ ਨੂੰ ਤੋੜਨਾ ਕਿਸੇ ਵੀ ਪਹਿਲਵਾਨ ਲਈ ਲਗਭਗ ਅਸੰਭਵ ਹੈ।