Punjab
ਪੰਜ ਸਿੰਘ ਸਾਹਿਬਾਨਾਂ ਦੇ ਅਧਿਕਾਰ ਖੇਤਰ ਨੂੰ ਪ੍ਰਭਾਵਿਤ ਕਰਨ ਦੀ ਸਾਜ਼ਿਸ਼: ਸੁਧਾਰ ਲਹਿਰ

ਆਗੂਆਂ ਨੇ ਕਿਹਾ ਕਿ, ਗਿਣੀ ਮਿਥੀ ਸਾਜਿਸ਼ ਤਹਿਤ ਸਿੰਘ ਸਾਹਿਬਾਨਾਂ ਤੇ ਪਹਿਲਾਂ ਜਾਤੀ ਹਮਲੇ ਬੋਲੇ ਗਏ ਅਤੇ ਬਾਅਦ ਵਿੱਚ ਪਰਿਵਾਰ ਨੂੰ ਧਮਕੀਆਂ ਦਿੱਤੀਆਂ ਗਈਆਂ ਤੇ ਹੁਣ ਜੱਥੇਦਾਰ ਸਾਹਿਬਾਨਾਂ ਤੇ ਅਧਿਕਾਰ ਖੇਤਰ ਨੂੰ ਪ੍ਰਭਾਵਿਤ ਕਰਨ ਦੀ ਸਾਜਸ਼ ਰਚੀ ਗਈ ਹੈ। ਅਕਾਲੀ ਦਲ ਦੀ ਮੌਜੂਦਾ ਕਾਬਜ ਧਿਰ “ਤਨਖਾਹੀਆ” ਸ਼ਬਦ ਦੀ ਨਵੀਂ ਪਰਿਭਾਸ਼ਾ ਪੈਦਾ ਕਰਨੀ ਚਾਹੁੰਦੀ ਹੈ। ਮੀਰੀ-ਪੀਰੀ ਦੇ ਸਿਧਾਂਤ ਨੂੰ ਰੋਲਣ ਦੀ ਵੱਡੀ ਸਾਜ਼ਿਸ਼ ਹੈ।