ਡੋਨਾਲਡ ਟਰੰਪ ਦਾ ਅਜਿਹਾ ਲੁੱਕ ਤੁਸੀਂ ਕਦੇ ਨਹੀਂ ਦੇਖਿਆ ਹੋਵੇਗਾ, ਮਾਈਕ੍ਰੋਫੋਨ ਨੇ ਮੂੰਹ ਨੂੰ ਛੂਹਿਆ ਤਾਂ ਅੱਖਾਂ ਹੋਈਆਂ ਲਾਲ

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਹਰ ਰੋਜ਼ ਕਿਸੇ ਨਾ ਕਿਸੇ ਕਾਰਨ ਖਬਰਾਂ ‘ਚ ਬਣੇ ਰਹਿੰਦੇ ਹਨ। ਇਸ ਵਾਰ ਉਨ੍ਹਾਂ ਦਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਦਰਅਸਲ ਡੋਨਾਲਡ ਟਰੰਪ ਸ਼ੁੱਕਰਵਾਰ ਨੂੰ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ, ਜਦੋਂ ਇੱਕ ਰਿਪੋਰਟਰ ਦਾ ਮਾਈਕ ਟਰੰਪ ਦੇ ਚਿਹਰੇ ਨਾਲ ਟਕਰਾ ਗਿਆ। ਟਰੰਪ ਨੇ ਇਸ ਘਟਨਾ ਨੂੰ ਹੱਸਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੇ ਚਿਹਰੇ ‘ਤੇ ਨਰਾਜ਼ਗੀ ਸਾਫ਼ ਦਿਖਾਈ ਦੇ ਰਹੀ ਸੀ। ਇਹ ਘਟਨਾ ਜੁਆਇੰਟ ਬੇਸ ਐਂਡਰਿਊਜ਼ ਵਿਖੇ ਇੱਕ ਮਹਿਲਾ ਰਿਪੋਰਟਰ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਵਾਪਰੀ। ਮਾਈਕ ਦਾ ਆਕਾਰ ਬਹੁਤ ਵੱਡਾ ਸੀ ਜੋ ਸਿੱਧਾ ਟਰੰਪ ਦੇ ਬੁੱਲ੍ਹਾਂ ਨਾਲ ਟਕਰਾ ਗਿਆ। ਇਸ ਘਟਨਾ ਤੋਂ ਬਾਅਦ ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਟਰੰਪ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਉਠਾਏ ਹਨ।
ਜਦੋਂ ਮਾਈਕ ਟਰੰਪ ਦੇ ਚਿਹਰੇ ‘ਤੇ ਲੱਗਾ ਤਾਂ ਉਨ੍ਹਾਂ ਤੋਂ ਗਾਜ਼ਾ ਪੱਟੀ ਬਾਰੇ ਸਵਾਲ ਪੁੱਛਿਆ ਜਾ ਰਿਹਾ ਸੀ। ਟਰੰਪ ਨੇ ਹੱਸਦੇ ਹੋਏ ਇਹ ਕਹਿ ਕੇ ਸਵਾਲ ਟਾਲ ਦਿੱਤਾ, ‘ਉਨ੍ਹਾਂ ਨੇ ਅੱਜ ਇੱਕ ਵੱਡੀ ਖਬਰ ਦਿੱਤੀ ਹੈ। ਇਹ ਅੱਜ ਰਾਤ ਦੀ ਸਭ ਤੋਂ ਵੱਡੀ ਖ਼ਬਰ ਬਣ ਗਈ ਹੈ। ਹੈ ਨਾ?’ ਟਰੰਪ ਨੇ ਵੀ ਆਪਣੀ ਗੱਲਬਾਤ ਦੇ ਲਹਿਜੇ ਰਾਹੀਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਉਹ ਖੁਸ਼ ਨਹੀਂ ਹਨ। ਉਨ੍ਹਾਂ ਨੇ ਹੱਸਦੇ ਹੋਏ ਆਪਣੇ ਇੱਕ ਸਾਥੀ ਨੂੰ ਪੁੱਛਿਆ, ‘ਕੀ ਦੇਖਿਆ?’ ਐਕਸ ‘ਤੇ ਇੱਕ ਯੂਜ਼ਰ ਨੇ ਇੱਕ ਵੀਡੀਓ ਪੋਸਟ ਕੀਤਾ ਹੈ, ਜਿਸ ਨੂੰ ਹੁਣ ਤੱਕ 11 ਲੱਖ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਾ ਹੈ। ਪੋਸਟ ਕਰਨ ਦੇ ਕੁਝ ਮਿੰਟਾਂ ਵਿੱਚ ਹੀ ਇਹ ਵਾਇਰਲ ਹੋ ਗਿਆ।
A reporter just shoved a microphone into Trump’s face.
“She just became a big story tonight… did you see that?” pic.twitter.com/CGw61TjseW
— Gunther Eagleman™ (@GuntherEagleman) March 14, 2025
ਲੋਕਾਂ ਨੇ ਕੀ ਕਿਹਾ?
ਕਈ ਲੋਕਾਂ ਨੇ ਸ਼ੱਕ ਜ਼ਾਹਰ ਕੀਤਾ ਕਿ ਸੰਭਵ ਹੈ ਕਿ ਮਾਈਕ ‘ਤੇ ਕੋਈ ਹਾਨੀਕਾਰਕ ਕੈਮੀਕਲ ਲਗਾ ਕੇ ਟਰੰਪ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਗਈ ਹੋਵੇ। ਇੱਕ ਯੂਜ਼ਰ ਨੇ ਲਿਖਿਆ, ‘ਸਾਨੂੰ ਨਹੀਂ ਪਤਾ ਕਿ ਉਨ੍ਹਾਂ ਦੇ ਮਾਈਕ੍ਰੋਫੋਨ ‘ਚ ਕੋਈ ਪਦਾਰਥ ਰੱਖਿਆ ਗਿਆ ਸੀ ਜਾਂ ਨਹੀਂ। ਮੈਨੂੰ ਉਮੀਦ ਹੈ ਕਿ ਡਾਕਟਰ ਦੁਆਰਾ ਟਰੰਪ ਦੀ ਜਾਂਚ ਕੀਤੀ ਜਾਵੇਗੀ। ਇੱਕ ਯੂਜ਼ਰ ਨੇ ਲਿਖਿਆ ਕਿ ਜੇਕਰ ਟਰੰਪ ਨੂੰ ਅਚਾਨਕ ਕੁਝ ਹੁੰਦਾ ਹੈ ਤਾਂ ਮੈਂ ਮਾਈਕ੍ਰੋਫੋਨ ਨੂੰ ਦੋਸ਼ੀ ਠਹਿਰਾਵਾਂਗਾ। ਇੱਕ ਹੋਰ ਯੂਜ਼ਰ ਨੇ ਲਿਖਿਆ, ‘ਉਸ ਮਾਈਕ ‘ਤੇ ਜ਼ਹਿਰ ਜਾਂ ਕਿਸੇ ਤਰ੍ਹਾਂ ਦਾ ਜੈਵਿਕ ਵਾਇਰਸ ਹੋ ਸਕਦਾ ਹੈ। ਇਸ ਵਿਅਕਤੀ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਮਾਈਕ ਰੱਖਣ ਵਾਲੇ ਨੂੰ ਹਿਰਾਸਤ ‘ਚ ਕਿਉਂ ਨਹੀਂ ਲਿਆ ਗਿਆ?