ਇਸ ਮਹੀਨੇ ਜਾਰੀ ਕੀਤੀ ਜਾਵੇਗੀ PM ਕਿਸਾਨ ਸਨਮਾਨ ਨਿਧੀ ਯੋਜਨਾ ਦੀ 20ਵੀਂ ਕਿਸ਼ਤ, ਜਾਣੋ ਕਿਵੇਂ ਚੈੱਕ ਕਰਨਾ ਹੈ ਸਟੇਟਸ

ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ (PM-KISAN) ਦੀ 20ਵੀਂ ਕਿਸ਼ਤ ਜੂਨ 2025 ਵਿੱਚ ਜਾਰੀ ਹੋਣ ਦੀ ਉਮੀਦ ਹੈ। ਇਸ ਕਿਸ਼ਤ ਦੇ ਤਹਿਤ, ਯੋਗ ਕਿਸਾਨਾਂ ਨੂੰ ਸਿੱਧੇ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ 2,000 ਰੁਪਏ ਭੇਜੇ ਜਾਣਗੇ। ਇਸ ਤੋਂ ਪਹਿਲਾਂ, 19ਵੀਂ ਕਿਸ਼ਤ 24 ਫਰਵਰੀ, 2025 ਨੂੰ ਜਾਰੀ ਕੀਤੀ ਗਈ ਸੀ, ਜਿਸ ਦਾ 9.8 ਕਰੋੜ ਤੋਂ ਵੱਧ ਕਿਸਾਨਾਂ ਨੂੰ ਲਾਭ ਹੋਇਆ ਸੀ। ਇਸ ਵਿੱਚ 2.4 ਕਰੋੜ ਔਰਤਾਂ ਵੀ ਸ਼ਾਮਲ ਸਨ। ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਤਹਿਤ, ਯੋਗ ਕਿਸਾਨਾਂ ਨੂੰ ਹਰ ਚਾਰ ਮਹੀਨਿਆਂ ਵਿੱਚ 2,000 ਰੁਪਏ ਦੀ ਸਹਾਇਤਾ ਦਿੱਤੀ ਜਾਂਦੀ ਹੈ। ਕਿਸਾਨਾਂ ਨੂੰ ਸਾਲਾਨਾ ਕੁੱਲ 6,000 ਰੁਪਏ ਮਿਲਦੇ ਹਨ। ਇਹ ਪੈਸਾ ਤਿੰਨ ਕਿਸ਼ਤਾਂ ਵਿੱਚ ਪ੍ਰਾਪਤ ਹੁੰਦਾ ਹੈ – ਅਪ੍ਰੈਲ-ਜੁਲਾਈ, ਅਗਸਤ-ਨਵੰਬਰ ਅਤੇ ਦਸੰਬਰ-ਮਾਰਚ ਦੇ ਵਿਚਕਾਰ। ਇਹ ਰਕਮ ਸਿੱਧੇ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਟ੍ਰਾਂਸਫਰ ਕੀਤੀ ਜਾਂਦੀ ਹੈ। ਇਸ ਯੋਜਨਾ ਦਾ ਐਲਾਨ ਵਿੱਤ ਮੰਤਰੀ ਪਿਊਸ਼ ਗੋਇਲ ਨੇ 2019 ਦੇ ਅੰਤਰਿਮ ਬਜਟ ਵਿੱਚ ਕੀਤਾ ਸੀ ਅਤੇ ਬਾਅਦ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਨੂੰ ਲਾਂਚ ਕੀਤਾ ਸੀ। ਅੱਜ ਇਹ ਦੁਨੀਆ ਦੀ ਸਭ ਤੋਂ ਵੱਡੀ ਡਾਇਰੈਕਟ ਬੈਨੀਫਿਟ ਟ੍ਰਾਂਸਫਰ (DBT) ਯੋਜਨਾ ਬਣ ਗਈ ਹੈ।
ਪ੍ਰਧਾਨ ਮੰਤਰੀ ਕਿਸਾਨ ਯੋਜਨਾ ਵਿੱਚ ਈ-ਕੇਵਾਈਸੀ ਲਾਜ਼ਮੀ ਹੈ
ਇਸ ਯੋਜਨਾ ਦਾ ਲਾਭ ਲੈਣ ਲਈ, ਕਿਸਾਨਾਂ ਲਈ ਆਪਣਾ ਈ-ਕੇਵਾਈਸੀ ਕਰਵਾਉਣਾ ਜ਼ਰੂਰੀ ਹੈ। ਯੋਜਨਾ ਦੀ ਅਧਿਕਾਰਤ ਵੈੱਬਸਾਈਟ ਦੇ ਅਨੁਸਾਰ, ਪ੍ਰਧਾਨ ਮੰਤਰੀ ਕਿਸਾਨ ਰਜਿਸਟਰਡ ਕਿਸਾਨਾਂ ਲਈ ਈ-ਕੇਵਾਈਸੀ ਲਾਜ਼ਮੀ ਹੈ। ਕਿਸਾਨ ਪੋਰਟਲ ‘ਤੇ OTP ਰਾਹੀਂ ਜਾਂ ਨਜ਼ਦੀਕੀ CSC ਕੇਂਦਰ ‘ਤੇ ਜਾ ਕੇ ਬਾਇਓਮੈਟ੍ਰਿਕ KYC ਕਰ ਸਕਦੇ ਹਨ।
ਆਪਣਾ ਬੈਨੀਫਿਸ਼ਰੀ ਸਟੇਟਸ ਇੰਝ ਚੈੱਕ ਕਰੋ
-
-ਅਧਿਕਾਰਤ ਵੈੱਬਸਾਈਟ pmkisan.gov.in ‘ਤੇ ਜਾਓ।
-
-Know Your Status ਟੈਬ ‘ਤੇ ਕਲਿੱਕ ਕਰੋ।
-
-ਰਜਿਸਟ੍ਰੇਸ਼ਨ ਨੰਬਰ ਅਤੇ ਕੈਪਚਾ ਕੋਡ ਦਰਜ ਕਰੋ ਅਤੇ Get Data ‘ਤੇ ਕਲਿੱਕ ਕਰੋ।
-
-ਤੁਹਾਡਾ ਸਟੇਟਸ ਸਕ੍ਰੀਨ ‘ਤੇ ਦਿਖਾਈ ਦੇਵੇਗੀ।
ਲਾਭਪਾਤਰੀ ਸੂਚੀ ਵਿੱਚ ਨਾਮ ਇੰਝ ਚੈੱਕ ਕਰੋ…
-
pmkisan.gov.in ‘ਤੇ ਜਾਓ।
-
ਲਾਭਪਾਤਰੀ ਸੂਚੀ ‘ਤੇ ਕਲਿੱਕ ਕਰੋ।
-
ਰਾਜ, ਜ਼ਿਲ੍ਹਾ, ਉਪ-ਜ਼ਿਲ੍ਹਾ, ਬਲਾਕ ਅਤੇ ਪਿੰਡ ਚੁਣੋ।
-
Get Report ‘ਤੇ ਕਲਿੱਕ ਕਰੋ।
ਤੁਸੀਂ 155261 ਜਾਂ 011-24300606 ‘ਤੇ ਕਾਲ ਕਰਕੇ ਮਦਦ ਲੈ ਸਕਦੇ ਹੋ।
ਪ੍ਰਧਾਨ ਮੰਤਰੀ ਕਿਸਾਨ ਯੋਜਨਾ ਵਿੱਚ ਨਵੀਂ ਰਜਿਸਟ੍ਰੇਸ਼ਨ ਇੰਝ ਕਰਨੀ ਹੈ
-
pmkisan.gov.in ‘ਤੇ ਜਾਓ।
-
New Farmer Registration ‘ਤੇ ਕਲਿੱਕ ਕਰੋ।
-
ਆਧਾਰ ਨੰਬਰ ਅਤੇ ਕੈਪਚਾ ਦਰਜ ਕਰੋ।
-
ਫਾਰਮ ਵਿੱਚ ਲੋੜੀਂਦੀ ਜਾਣਕਾਰੀ ਭਰੋ ਅਤੇ ਇਸ ਨੂੰ ਸੇਵ ਅਤੇ ਪ੍ਰਿੰਟ ਕਰੋ।