An old woman’s ribs were broken after being hit by a speeding car Pathankot Accident Punjab js – News18 ਪੰਜਾਬੀ

ਜਤਿੰਦਰ ਮੋਹਨ
ਪਠਾਨਕੋਟ: ਪਠਾਨਕੋਟ ਦੇ ਮਿਸ਼ਨ ਰੋਡ ‘ਤੇ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ ਜਦੋਂ ਚਿਲਡਰਨ ਪਾਰਕ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਕਾਰ ਰਾਮਲੀਲਾ ਗਰਾਊਂਡ ਦੇ ਸਾਹਮਣੇ ਖੋਖਾ (ਲਕੜੀ ਨਾਲ ਤਿਆਰ ਕੱਚੀ ਦੁਕਾਨ) ਵਿੱਚ ਜਾ ਵੱਜੀ। ਹਾਦਸੇ ਵਿੱਚ ਇੱਕ ਬਜ਼ੁਰਗ ਔਰਤ ਦੀਆਂ ਦੋ ਪਸਲੀਆਂ ਟੁੱਟ ਗਈਆਂ ਅਤੇ ਖੋਖਾ ਪੂਰੀ ਤਰ੍ਹਾਂ ਤਬਾਹ ਹੋ ਗਿਆ। ਜ਼ਖਮੀ ਔਰਤ ਦੀ ਪਛਾਣ ਸਮਰਿਤੀ ਦੇਵੀ ਨਿਵਾਸੀ ਘਰਧੋਲੀ ਮੋਹੱਲੇ ਵਜੋਂ ਹੋਈ ਹੈ ਅਤੇ ਔਰਤ ਨੂੰ ਇਲਾਜ ਲਈ ਪੰਗੋਲੀ ਚੌਕ ਸਥਿਤ ਇਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਪਰਿਵਾਰ ਅਨੁਸਾਰ ਸਮ੍ਰਿਤੀ ਦੇਵੀ ਦੀਆਂ 2 ਪਸਲੀਆਂ ਟੁੱਟ ਗਈਆਂ ਹਨ ਅਤੇ ਉਸ ਦੇ ਸਿਰ ਅਤੇ ਸਰੀਰ ‘ਤੇ ਵੀ ਗੰਭੀਰ ਸੱਟਾਂ ਲੱਗੀਆਂ ਹਨ।
ਇਹ ਵੀ ਪੜ੍ਹੋ:
ਕੈਨੇਡਾ ’ਚ ਅਰਬਾਂ ਰੁਪਏ ਦੇ ਨਸ਼ੇ ਤੇ ਹਥਿਆਰਾਂ ਨਾਲ ਪੰਜਾਬੀ ਗ੍ਰਿਫ਼ਤਾਰ… ਦੇਸ਼ ਦਾ ਸਭ ਤੋਂ ਵੱਡਾ ਨਸ਼ਾ ਤਸਕਰੀ ਮਾਮਲਾ
ਪਰਿਵਾਰ ਦਾ ਦੋਸ਼ ਹੈ ਕਿ ਕਾਰ ‘ਚ 2 ਨੌਜਵਾਨ ਸਵਾਰ ਸਨ ਅਤੇ ਉਹ ਨਸ਼ੇ ‘ਚ ਸਨ ਅਤੇ ਬਹੁਤ ਹੀ ਮਾੜੇ ਤਰੀਕੇ ਨਾਲ ਕਾਰ ਚਲਾ ਰਹੇ ਸਨ। ਹਾਦਸੇ ਦੌਰਾਨ ਮੌਕੇ ’ਤੇ ਇਕੱਠੇ ਹੋਏ ਲੋਕਾਂ ਨੇ ਦੋਵਾਂ ਨੌਜਵਾਨਾਂ ਨੂੰ ਫੜ ਕੇ ਪੁਲੀਸ ਹਵਾਲੇ ਕਰ ਦਿੱਤਾ।
ਪੀੜਤ ਦੀ ਬੇਟੀ ਨੇ ਦੱਸਿਆ ਕਿ ਉਸ ਦੀ ਮਾਂ ਸਮਰਿਤੀ ਦੇਵੀ ਰਾਮਲੀਲਾ ਮੈਦਾਨ ਦੇ ਸਾਹਮਣੇ ਖੋਖੇ ਚਲਾਉਂਦੀ ਹੈ ਅਤੇ ਉੱਥੇ ਸਾਮਾਨ ਵੇਚਦੀ ਹੈ। ਕੱਲ੍ਹ ਵੀ ਜਦੋਂ ਉਹ ਖੋਖੇ ’ਤੇ ਬੈਠ ਕੇ ਸਾਮਾਨ ਵੇਚ ਰਹੀ ਸੀ ਤਾਂ ਤੇਜ਼ ਰਫ਼ਤਾਰ ਕਾਰ ਨੇ ਖੋਖੇ ਨੂੰ ਟੱਕਰ ਮਾਰ ਦਿੱਤੀ। ਜਿਸ ਵਿੱਚ ਉਨ੍ਹਾਂ ਦੀ ਮਾਤਾ ਗੰਭੀਰ ਜ਼ਖ਼ਮੀ ਹੋ ਗਈ। ਪੀੜਤ ਪਰਿਵਾਰ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਹਾਦਸੇ ਨੂੰ ਅੰਜਾਮ ਦੇਣ ਵਾਲੇ ਕਾਰ ਸਵਾਰਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ |
ਉਹਨਾਂ ਦੱਸਿਆ ਕਿ ਫਿਲਹਾਲ ਬਜ਼ੁਰਗ ਸਮਰਿਤੀ ਦੇਵੀ ਦਾ ਨਿਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਅਤੇ ਹਾਦਸੇ ਕਾਰਨ ਉਹਨਾਂ ਨੂੰ ਗੰਭੀਰ ਚੋਟਾਂ ਲੱਗੀਆਂ ਹਨ ਇਸ ਦੇ ਨਾਲ ਹੀ ਕਾਰ ਦੇ ਟਕਰਾਉਣ ਕਾਰਨ ਖੋਖਾ ਵੀ ਪੂਰੀ ਤਰਹਾਂ ਤਹਿਸ ਨਹਿਸ ਹੋ ਗਿਆ।
👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।