5 ਜਾਂ 3 ਸਟਾਰ? ਘਰ ਲਈ AC ਖਰੀਦਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ, ਹਜ਼ਾਰਾਂ ਦੀ ਹੋਵੇਗੀ ਬੱਚਤ

Best air conditioner for home- ਗਰਮੀਆਂ ਸ਼ੁਰੂ ਹੋ ਗਈਆਂ ਹਨ। ਅਜਿਹੇ ਵਿਚ ਜੇਕਰ ਤੁਸੀਂ ਵੀ ਏਸੀ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਅਸੀਂ ਤੁਹਾਨੂੰ ਕੁਝ ਨੁਕਤਿਆਂ ਬਾਰੇ ਦੱਸਣ ਜਾ ਰਹੇ ਹਾਂ। ਇਸ ਸਮੇਂ ਬਾਜ਼ਾਰ ‘ਚ ਦੋ ਤਰ੍ਹਾਂ ਦੇ AC 3 ਸਟਾਰ ਅਤੇ 5 ਸਟਾਰ ਉਪਲਬਧ ਹਨ। ਨਵਾਂ AC ਖਰੀਦਣ ਤੋਂ ਪਹਿਲਾਂ ਤੁਹਾਨੂੰ ਦੋਵਾਂ ਵਿਚਲਾ ਫਰਕ ਵੀ ਜਾਣ ਲੈਣਾ ਚਾਹੀਦਾ ਹੈ। ਇੱਕ ਵਾਰ ਜਦੋਂ ਤੁਸੀਂ AC ਖਰੀਦ ਲੈਂਦੇ ਹੋ, ਤਾਂ ਤੁਸੀਂ ਇਸ ਨੂੰ ਬਦਲ ਨਹੀਂ ਸਕਦੇ ਹੋ। ਇਸ ਲਈ ਤੁਹਾਨੂੰ ਸੋਚ-ਸਮਝ ਕੇ ਫੈਸਲਾ ਲੈਣਾ ਚਾਹੀਦਾ ਹੈ।
Daikin ਨੇ ਆਪਣੀ ਵੈੱਬਸਾਈਟ ਉਤੇ ਦੋਵਾਂ ਏ.ਸੀ. ਦੇ ਵਿਚਕਾਰ ਫਰਕ ਦੱਸਿਆ ਹੈ। ਕੰਪਨੀ ਮੁਤਾਬਕ ਜੇਕਰ ਕੋਈ ਗਾਹਕ 3 ਸਟਾਰ ਏਸੀ ਦੇ ਮੁਕਾਬਲੇ 5 ਸਟਾਰ ਏਸੀ ਖਰੀਦਦਾ ਹੈ ਤਾਂ ਬਿਜਲੀ ਦੀ ਕਾਫੀ ਬੱਚਤ ਹੋਣ ਵਾਲੀ ਹੈ। ਇਸ ਤੋਂ ਇਲਾਵਾ ਕੰਪਨੀ ਦਾ ਕਹਿਣਾ ਹੈ ਕਿ 5 ਸਟਾਰ ਏਸੀ ਕੂਲਿੰਗ ਵੀ ਜ਼ਿਆਦਾ ਦਿੰਦਾ ਹੈ। ਤੁਹਾਨੂੰ ਦੋਵੇਂ ਏ.ਸੀ. ਨਾਲ ਕੋਈ ਸਮੱਸਿਆ ਨਹੀਂ ਹੋਵੇਗੀ, ਪਰ ਇੱਕ ਫੈਸਲਾ ਸਾਰੇ ਕੰਮ ਨੂੰ ਆਸਾਨ ਵੀ ਕਰ ਸਕਦਾ ਹੈ।
ਡਾਈਕਿਨ ਦੇ ਅਨੁਸਾਰ 5 ਸਟਾਰ, 3 ਸਟਾਰ ਦੇ ਮੁਕਾਬਲੇ 28 ਪ੍ਰਤੀਸ਼ਤ ਤੱਕ ਬਿਜਲੀ ਦੀ ਬਚਤ (air conditioner) ਕਰਦਾ ਹੈ। ਕੰਪਨੀ ਨੇ ਇਸ ਨਾਲ ਜੁੜਿਆ ਡਾਟਾ ਵੀ ਸਾਂਝਾ ਕੀਤਾ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਦੋਵਾਂ AC ਦੀ ਪਾਵਰ ਸੇਵਿੰਗ ਸਮਰੱਥਾ ‘ਚ ਕਿੰਨਾ ਫਰਕ ਹੈ। ਇਸ ਦਾ ਮਤਲਬ ਹੈ ਕਿ ਜੇਕਰ ਤੁਸੀਂ 5 ਸਟਾਰ ਏਸੀ ਖਰੀਦਦੇ (Best air conditioner for home) ਹੋ ਤਾਂ ਤੁਹਾਨੂੰ ਥੋੜ੍ਹੇ ਜ਼ਿਆਦਾ ਪੈਸੇ ਦੇਣੇ ਪੈਂਦੇ ਹਨ, ਪਰ ਇਸ ਹਿਸਾਬ ਨਾਲ ਬਿਜਲੀ ਦੀ ਵੀ ਬੱਚਤ ਹੁੰਦੀ ਹੈ।
ਤਿੰਨ ਸਟਾਰ ਏਸੀ ਦੇ ਮੁਕਾਬਲੇ, 5 ਸਟਾਰ ਏਸੀ 193 ਵਾਟ ਘੱਟ ਬਿਜਲੀ ਦੀ ਖਪਤ ਕਰਦਾ ਹੈ। 3 ਸਟਾਰ ਏਸੀ 747 ਵਾਟ ਪਾਵਰ ਦੀ ਖਪਤ ਕਰਦਾ ਹੈ ਜਦੋਂ ਕਿ 5 ਸਟਾਰ ਏਸੀ 554 ਵਾਟ ਪਾਵਰ ਦੀ ਖਪਤ ਕਰਦਾ ਹੈ। ਇਸ ਦਾ ਮਤਲਬ ਹੈ ਕਿ ਤੁਹਾਨੂੰ ਘੱਟ ਪਾਵਰ ਖਪਤ ਦੇ ਬਾਵਜੂਦ ਸ਼ਾਨਦਾਰ ਕੂਲਿੰਗ Best air conditioner for home) ਮਿਲਦੀ ਹੈ। ਅਜਿਹੇ ‘ਚ 5 ਸਟਾਰ ਏਸੀ ਖਰੀਦਣਾ ਤੁਹਾਡੇ ਲਈ ਜ਼ਿਆਦਾ ਫਾਇਦੇਮੰਦ ਸਾਬਤ ਹੋ ਸਕਦਾ ਹੈ। ਦੋਵਾਂ ਏਸੀ ਦੀ ਕੀਮਤ ਵਿੱਚ 5 ਤੋਂ 10 ਹਜ਼ਾਰ ਰੁਪਏ ਦਾ ਫਰਕ ਹੈ।