STF ਵੱਲੋਂ ਸੁਲਤਾਨਪੁਰ ਡਕੈਤੀ ਮਾਮਲੇ ਦੇ ਮੁਲਜ਼ਮ ਦਾ ਐਨਕਾਊਂਟਰ…

ਸੁਲਤਾਨਪੁਰ ਲੁੱਟ ਕਾਂਡ ਮਾਮਲੇ ਦੇ ਇੱਕ ਹੋਰ ਮੁਲਜ਼ਮ ਦੇ ਐਨਕਾਊਂਟਰ ਦੀ ਖਬਰ ਹੈ। ਯੂਪੀ STF ਨਾਲ ਮੁਕਾਬਲੇ ‘ਚ ਅਜੈ ਯਾਦਵ ਨੂੰ ਗੋਲੀ ਲੱਗੀ ਹੈ। ਐਸਟੀਐਫ ਨੇ ਅਜੈ ਨੂੰ ਗ੍ਰਿਫ਼ਤਾਰ ਕਰਕੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਪੁਲਿਸ ਨੇ ਮੰਗੇਸ਼ ਯਾਦਵ ਨੂੰ ਐਨਕਾਊਂਟਰ ਵਿੱਚ ਮਾਰ ਮੁਕਾਇਆ ਸੀ, ਜਿਸ ਨੂੰ ਲੈ ਕੇ ਸਮਾਜਵਾਦੀ ਪਾਰਟੀ ਨੇ ਖੂਬ ਹੰਗਾਮਾ ਕੀਤਾ ਸੀ।
ਸਪਾ ਮੁਖੀ ਅਖਿਲੇਸ਼ ਯਾਦਵ ਨੇ ਦੋਸ਼ ਲਾਇਆ ਸੀ ਕਿ ਮੰਗੇਸ਼ ਯਾਦਵ ਦਾ ਐਨਕਾਊਂਟਰ ਜਾਤੀ ਦੇ ਆਧਾਰ ਉਤੇ ਕੀਤਾ ਗਿਆ ਸੀ। ਅਖਿਲੇਸ਼ ਯਾਦਵ STF ਦੀ ਕਾਰਵਾਈ ‘ਤੇ ਲਗਾਤਾਰ ਸਵਾਲ ਚੁੱਕ ਰਹੇ ਹਨ। ਹਾਲ ਹੀ ਵਿੱਚ ਉਨ੍ਹਾਂ ਨੇ ਐਸਟੀਐਫ ਨੂੰ ਸਪੈਸ਼ਲ ਠਾਕੁਰ ਫੋਰਸ ਵੀ ਕਿਹਾ ਸੀ।
ਜੈਸਿੰਘਪੁਰ ਕੋਤਵਾਲੀ ਅਧੀਨ ਯੂਪੀ ਐਸਟੀਐਫ ਨਾਲ ਮੁਠਭੇੜ ਵਿੱਚ ਪੁਲਿਸ ਨੇ ਲੋੜੀਂਦੇ ਅਪਰਾਧੀ ਅਜੇ ਯਾਦਵ ਉਰਫ ਡੀਐਮ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਸ ਉੱਤੇ 1 ਲੱਖ ਰੁਪਏ ਦਾ ਇਨਾਮ ਸੀ। ਇਹ ਮੁਕਾਬਲਾ ਮੋਇਲੀ ਦੇ ਪੀੜ੍ਹੀ-ਬਗੀਆ ਚੌਰਾਹੇ ‘ਤੇ ਸ਼ੋਭਾਵਤੀ ਇੰਟਰ ਕਾਲਜ ਨੇੜੇ ਹੋਇਆ। ਸਵੇਰੇ-ਸਵੇਰੇ ਗੋਲੀ ਚੱਲਣ ਦੀ ਆਵਾਜ਼ ਨਾਲ ਲੋਕ ਸਹਿਮ ਗਏ।
ਹਾਲਾਂਕਿ ਇਸ ਤੋਂ ਪਹਿਲਾਂ ਕਿ ਸਥਾਨਕ ਲੋਕ ਕੁਝ ਸਮਝ ਪਾਉਂਦੇ, ਐਸਟੀਐਫ ਜ਼ਖਮੀ ਅਜੈ ਯਾਦਵ ਨੂੰ ਲੈ ਕੇ ਜੈਸਿੰਘਪੁਰ ਕਮਿਊਨਿਟੀ ਹੈਲਥ ਸੈਂਟਰ ਪਹੁੰਚੀ। ਇਸ ਤੋਂ ਬਾਅਦ ਡਾਕਟਰਾਂ ਨੇ ਅਜੈ ਨੂੰ ਸਰਕਾਰੀ ਮੈਡੀਕਲ ਕਾਲਜ ਸੁਲਤਾਨਪੁਰ ਰੈਫਰ ਕਰ ਦਿੱਤਾ। ਅਜੈ ਯਾਦਵ ਮੂਲ ਰੂਪ ਤੋਂ ਜੌਨਪੁਰ ਦੇ ਸਿੰਗਰਾਮਊ ਥਾਣਾ ਖੇਤਰ ਦਾ ਰਹਿਣ ਵਾਲਾ ਹੈ। ਦੱਸ ਦਈਏ ਕਿ ਹਾਲ ਹੀ ‘ਚ ਸੁਲਤਾਨਪੁਰ ‘ਚ ਇਕ ਜਵੈਲਰ ਦੀ ਦੁਕਾਨ ‘ਤੇ ਵੱਡੀ ਲੁੱਟ ਦੀ ਵਾਰਦਾਤ ਹੋਈ ਸੀ। ਮੁਲਜ਼ਮ ਅਜੈ ਯਾਦਵ ਖ਼ਿਲਾਫ਼ ਪਹਿਲਾਂ ਵੀ ਕਈ ਕੇਸ ਦਰਜ ਹਨ।
- First Published :