ਦੁਨੀਆ ਦਾ ਇੱਕੋ-ਇੱਕ ਹੋਟਲ, ਜਿੱਥੇ ਦੀਵਾਰ ਹੋਵੇ ਜਾਂ ਟਾਇਲਟ, ਹਰ ਚੀਜ਼ ‘ਤੇ ਲੱਗਿਆ ਹੈ ਸੋਨਾ

ਦੁਨੀਆ ‘ਚ ਕਈ ਅਜਿਹੀਆਂ ਥਾਵਾਂ ਹਨ, ਜਿਨ੍ਹਾਂ ਨੂੰ ਅਸੀਂ ਉੱਥੇ ਮੌਜੂਦ ਕਿਸੇ ਖਾਸ ਚੀਜ਼ ਲਈ ਜਾਣਦੇ ਹਾਂ। ਕੁਝ ਸਥਾਨ ਆਪਣੇ ਸੁੰਦਰ ਬੀਚਾਂ ਲਈ ਅਤੇ ਕੁਝ ਆਪਣੇ ਸੁੰਦਰ ਬੁਨਿਆਦੀ ਢਾਂਚੇ ਲਈ ਜਾਣੇ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਜਗ੍ਹਾ ਬਾਰੇ ਦੱਸਾਂਗੇ ਜੋ ਆਪਣੇ ਗੋਲਡਨ ਹੋਟਲ ਕਾਰਨ ਸੁਰਖੀਆਂ ਵਿੱਚ ਹੈ। ਇੱਥੇ ਇੱਕ ਆਲੀਸ਼ਾਨ ਹੋਟਲ ਖੁੱਲ੍ਹਿਆ ਹੈ, ਜਿਸ ਦੀ ਹਰ ਵਸਤੂ ਸੋਨੇ ਨਾਲ ਲਿੱਪੀ ਹੋਈ ਹੈ।
ਤੁਸੀਂ ਕਈ ਹੋਟਲਾਂ ਨੂੰ ਆਪਣੇ ਅਜੀਬੋ-ਗਰੀਬ ਡਿਜ਼ਾਈਨ ਕਾਰਨ ਮਸ਼ਹੂਰ ਹੁੰਦੇ ਦੇਖਿਆ ਹੋਵੇਗਾ ਪਰ ਵੀਅਤਨਾਮ ਦੀ ਰਾਜਧਾਨੀ ਹਨੋਈ ‘ਚ ਅਜਿਹਾ ਹੀ ਇਕ ਹੋਟਲ ਖੁੱਲ੍ਹਿਆ ਹੈ, ਜਿੱਥੇ ਹਰ ਚੀਜ਼ ਸੁਨਹਿਰੀ ਹੈ। ਇਸ ਹੋਟਲ ਦੇ ਦਰਵਾਜ਼ੇ, ਖਿੜਕੀਆਂ, ਫਰਨੀਚਰ, ਟੂਟੀਆਂ ਅਤੇ ਟਾਇਲਟ ਸਮੇਤ ਹਰ ਚੀਜ਼ ਨੂੰ ਬਣਾਉਣ ਲਈ ਸੋਨੇ ਦੀ ਵਰਤੋਂ ਕੀਤੀ ਗਈ ਹੈ। ਇੱਥੇ ਜਾ ਕੇ ਤੁਸੀਂ ਆਪਣੇ ਆਪ ਨੂੰ ਰਾਜਾ ਮਹਿਸੂਸ ਕਰੋਗੇ ਕਿਉਂਕਿ ਇਸ ਹੋਟਲ ਵਿੱਚ ਖਾਣ ਪੀਣ ਦੇ ਬਰਤਨ ਵੀ ਸੋਨੇ ਦੇ ਬਣੇ ਹੋਏ ਹਨ।
ਕਿੱਥੇ ਹੈ ਸੋਨੇ ਦਾ ਹੋਟਲ?
ਅਸੀਂ ਜਿਸ ਸ਼ਾਨਦਾਰ ਹੋਟਲ ਦੀ ਗੱਲ ਕਰ ਰਹੇ ਹਾਂ, ਉਹ ਵੀਅਤਨਾਮ ਦੀ ਰਾਜਧਾਨੀ ਹਨੋਈ ਵਿੱਚ ਬਣਿਆ ਹੈ। ਇਸ ਦਾ ਨਾਂ ਡੋਲਸੇ ਹਨੋਈ ਗੋਲਡਨ ਲੇਕ ਹੈ। ਕੁੱਲ 25 ਮੰਜ਼ਿਲਾਂ ਵਾਲੇ ਇਸ ਪੰਜ ਤਾਰਾ ਹੋਟਲ ਵਿੱਚ ਕੁੱਲ 400 ਕਮਰੇ ਹਨ। ਖਾਸ ਗੱਲ ਇਹ ਹੈ ਕਿ ਹੋਟਲ ਦੇ ਅੰਦਰ ਹੀ ਨਹੀਂ ਸਗੋਂ ਬਾਹਰੀ ਦੀਵਾਰਾਂ ‘ਤੇ ਵੀ 54,000 ਵਰਗ ਫੁੱਟ ‘ਚ ਗੋਲਡ ਪਲੇਟਿਡ ਟਾਈਲਾਂ ਲਗਾਈਆਂ ਗਈਆਂ ਹਨ। ਲਾਬੀ ਤੋਂ ਲੈ ਕੇ ਫਰਨੀਚਰ ਅਤੇ ਸਜਾਵਟ ਦੇ ਸਮਾਨ ਤੱਕ ਵੀ ਸੋਨੇ ਦਾ ਕੰਮ ਕੀਤਾ ਗਿਆ ਹੈ। ਹੋਰ ਤਾਂ ਹੋਰ, ਮੁਲਾਜ਼ਮਾਂ ਦਾ ਡਰੈੱਸ ਕੋਡ ਵੀ ਲਾਲ ਅਤੇ ਸੁਨਹਿਰੀ ਰੱਖਿਆ ਗਿਆ ਹੈ।
ਬਾਥਰੂਮ ਵਿੱਚ ਵੀ ਸੋਨੇ ਦਾ ਕੰਮ
ਇੱਥੋਂ ਦੇ ਕਮਰਿਆਂ ਵਿੱਚ ਫਰਨੀਚਰ ਅਤੇ ਸਜਾਵਟ ਦੀਆਂ ਚੀਜ਼ਾਂ ਨੂੰ ਸੋਨੇ ਨਾਲ ਚੜਾਇਆ ਗਿਆ ਹੈ। ਬਾਥਟਬ, ਸਿੰਕ, ਸ਼ਾਵਰ ਸਮੇਤ ਸਾਰੇ ਉਪਕਰਣ ਸੋਨੇ ਦੇ ਬਣੇ ਹੋਏ ਹਨ। ਹੋਟਲ ਦੀ ਛੱਤ ‘ਤੇ ਬਣੇ ਇਨਫਿਨਿਟੀ ਪੂਲ ਦੀ ਬਾਹਰੀ ਕੰਧ ਵੀ ਗੋਲਡ ਪਲੇਟੇਡ ਕੀਤੀ ਹੋਈ ਹੈ। ਡੋਲਸੇ ਹਨੋਈ ਗੋਲਡਨ ਲੇਕ ਵਿੱਚ ਕਮਰਿਆਂ ਦੀ ਸ਼ੁਰੂਆਤੀ ਕੀਮਤ ਲਗਭਗ 20 ਹਜ਼ਾਰ ਰੁਪਏ ਹੈ, ਜਦੋਂ ਕਿ ਇੱਕ ਡਬਲ ਬੈੱਡਰੂਮ ਸੂਟ ਵਿੱਚ ਇੱਕ ਰਾਤ ਦੇ ਠਹਿਰਨ ਦਾ ਕਿਰਾਇਆ ਲਗਭਗ 75 ਹਜ਼ਾਰ ਰੁਪਏ ਹੈ, ਇਸ ਹੋਟਲ ਵਿੱਚ ਕੁੱਲ 6 ਤਰ੍ਹਾਂ ਦੇ ਕਮਰੇ ਅਤੇ ਸੂਟ ਹਨ। ਜਦੋਂ ਕਿ ਪ੍ਰੈਜ਼ੀਡੈਂਸ਼ੀਅਲ ਸੂਟ ‘ਚ ਇਕ ਰਾਤ ਰੁਕਣ ਲਈ 4.85 ਲੱਖ ਰੁਪਏ ਖਰਚ ਕਰਨੇ ਪੈਣਗੇ।