International
ਬਲੋਚ ਬਾਗੀਆਂ ਨੇ ਔਰਤਾਂ ਅਤੇ ਬੱਚਿਆਂ ਨੂੰ ਕੀਤਾ ਰਿਹਾਅ, 11 ਸੈਨਿਕਾਂ ਦੇ ਹੱਤਿਆ

Pakistan Train Hijack: ਬਲੋਚ ਲਿਬਰੇਸ਼ਨ ਆਰਮੀ ਨੇ ਪਾਕਿਸਤਾਨ ਦੀ ਜਾਫਰ ਐਕਸਪ੍ਰੈਸ ਟਰੇਨ ‘ਤੇ ਕਬਜ਼ਾ ਕਰ ਲਿਆ ਹੈ ਅਤੇ 400 ਯਾਤਰੀਆਂ ਨੂੰ ਬੰਧਕ ਬਣਾ ਲਿਆ ਹੈ। ਬਲੋਚ ਬਾਗੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ‘ਤੇ ਹਮਲਾ ਹੋਇਆ ਤਾਂ ਉਹ ਸਾਰੇ ਬੰਧਕਾਂ ਨੂੰ ਮਾਰ ਦੇਣਗੇ। ਇਸ ਦੌਰਾਨ ਫੌਜ ਨੇ ਵੀ ਆਪਣਾ ਮੋਰਚਾ ਖੋਲ੍ਹ ਦਿੱਤਾ ਹੈ। ਫੌਜ ਅਤੇ ਬਲੋਚ ਵਿਦਰੋਹੀਆਂ ਵਿਚਾਲੇ ਸੰਘਰਸ਼ ‘ਚ ਹੁਣ ਤੱਕ 11 ਫੌਜੀ ਮਾਰੇ ਜਾ ਚੁੱਕੇ ਹਨ।