ਭਾਰਤ ‘ਚ iPhone 16 ਦੀ ਵਿਕਰੀ ਸ਼ੁਰੂ, ਇਨ੍ਹਾਂ ਬੈਂਕ ਕਾਰਡਾਂ ‘ਤੇ ਮਿਲ ਰਿਹਾ ਭਾਰੀ ਡਿਸਕਾਊਂਟ

ਲੋਕ ਆਈਫੋਨ 16 (iPhone 16) ਸੀਰੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਭਾਰਤ ਵਿੱਚ iPhone 16 ਸੀਰੀਜ਼ ਦੀ ਐਡਵਾਂਸ ਬੁਕਿੰਗ ਵੀ ਹੋ ਰਹੀ ਸੀ। ਪਰ 20 ਸਤੰਬਰ ਤੋਂ iPhone 16 ਦੀ ਅਧਿਕਾਰਤ ਤੌਰ ‘ਤੇ ਵਿਕਰੀ ਲਈ ਉਪਲਬਧ ਹੋ ਗਈ ਹੈ। ਇਸ ਦੇ ਨਾਲ ਹੀ ਦੁਕਾਨਾਂ ਅੱਗੇ iPhone 16 ਖਰੀਦਣ ਵਾਲਿਆਂ ਦੀਆਂ ਲਾਈਨਾਂ ਲੱਗ ਗਈਆਂ ਹਨ। iPhone 16 ਨੂੰ ਖਰੀਦਣ ਦਾ ਲੋਕਾਂ ਵਿੱਚ ਕਾਫ਼ੀ ਉਤਸ਼ਾਹ ਦੇਖਿਆ ਜਾ ਰਿਹਾ ਹੈ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ iPhone 16 ਸੀਰੀਜ਼ ਦੇ ਲਈ ਪ੍ਰੀ-ਬੁਕਿੰਗ 13 ਸਤੰਬਰ ਤੋਂ ਸ਼ੁਰੂ ਹੋ ਗਈ ਸੀ। ਹੁਣ iPhone 16 ਸੀਰੀਜ਼ ਆਨਲਾਈਨ ਅਤੇ ਆਫ਼ਲਾਈਨ ਪਲੇਟਫਾਰਮਾਂ ਉੱਤੇ ਉਪਲਬਧ ਹੈ। ਜੇਕਰ ਤੁਸੀਂ iPhone 16 ਸੀਰੀਜ਼ ਦਾ ਕੋਈ ਵੀ ਫ਼ੋਨ ਖਰੀਦਣਾ ਚਾਹੁੰਦੇ ਹੋ, ਤਾਂ ਅਧਿਕਾਰਤ ਐਪਲ ਸਟੋਰ ਦੀ ਵੈੱਬਸਾਈਟ, ਐਪਲ ਦੇ ਭੌਤਿਕ ਸਟੋਰ, ਅਧਿਕਾਰਤ ਐਪਲ ਰਿਟੇਲਰ, ਕਰੋਮਾ, ਵਿਜੇ ਸੇਲਜ਼, ਰਿਲਾਇੰਸ ਡਿਜੀਟਲ ਆਦਿ ਰਾਹੀਂ ਖਰੀਦ ਸਕਦੇ ਹਨ।
ਆਈਫ਼ੋਨ 16 ਸੀਰੀਜ਼ ਦੀ ਕੀਮਤ ਤੇ ਆਫ਼ਰ
ਤੁਹਾਨੂੰ ਦੱਸ ਦੇਈਏ ਕਿ iPhone 16 ਸੀਰੀਜ਼ ਉੱਤੇ ਕਈ ਬੈਂਕ ਆਫ਼ਰ ਮਿਲ ਰਹੇ ਹਨ, ਜਿਸ ਕਾਰਨ ਤੁਹਾਨੂੰ ਇਸ ਸੀਰੀਜ਼ ਉੱਤੇ ਚੰਗਾ ਡਿਸਕਾਊਂਟ ਮਿਲ ਜਾਵੇਗਾ। ਜੇਕਰ ਤੁਸੀਂ iPhone 16 ਸੀਰੀਜ਼ ਦਾ ਕੋਈ ਵੀ ਫ਼ੋਨ ਖਰੀਦਦੇ ਹੋ, ਤਾਂ ਤੁਹਾਨੂੰ ਅਮਰੀਕਨ ਐਕਸਪ੍ਰੈਸ, ਐਕਸਿਸ ਬੈਂਕ ਅਤੇ ICICI ਬੈਂਕ ਦੇ ਕਾਰਡਾਂ ਰਾਹੀਂ ਭੁਗਤਾਨ ਕਰਨ ‘ਤੇ 5000 ਰੁਪਏ ਤੱਕ ਦੀ ਤੁਰੰਤ ਛੂਟ ਉਪਲਬਧ ਹੈ। ਇਸ ਤੋਂ ਇਲਾਵਾ, ਖਰੀਦਦਾਰ ਜ਼ਿਆਦਾਤਰ ਬੈਂਕਾਂ ਰਾਹੀਂ 3 ਤੋਂ 6 ਮਹੀਨਿਆਂ ਲਈ ਨੋ-ਕੋਸਟ EMI ਵਿਕਲਪ ਵੀ ਚੁਣ ਸਕਦੇ ਹਨ।
ਇਹਨਾਂ ਬੈਂਕਾਂ ਦੇ ਕਾਰਡ ਰਾਹੀਂ ਭੁਗਤਾਨ ਕਰਨ ਉਪਰੰਤ ਤੁਹਾਨੂੰ iPhone 16 (128 GB) 74,900 ਰੁਪਏ, iPhone 16 (256 GB) 84,900 ਰੁਪਏ, iPhone 16 plus (128 GB) 84,900 ਰੁਪਏ, iPhone 16 plus (256 GB) 94,900 ਰੁਪਏ, iPhone 16 plus (512 GB) 1,14,900 ਰੁਪਏ, Phone 16 Pro (128GB) 1,14,900 ਰੁਪਏ, Phone 16 Pro (256 GB) 1,24,900 ਰੁਪਏ, Phone 16 Pro (512 GB) 1,44,900 ਰੁਪਏ, Phone 16 Pro (1TB) 1,64,900 ਰੁਪਏ, iPhone 16 Pro Max (256GB) 1,39,900 ਰੁਪਏ, iPhone 16 Pro Max (512GB) 1,59,900 ਰੁਪਏ ਅਤੇ iPhone 16 Pro Max (1TB) 1,79,900 ਰੁਪਏ ਕੀਮਤ ਵਿੱਚ ਮਿਲੇਗਾ।
ਐਪਲ ਟ੍ਰੇਡ-ਇਨ ਪ੍ਰੋਗਰਾਮ (Apple Trade-In Program)
ਜ਼ਿਕਰਯੋਗ ਹੈ ਕਿ ਐਪਲ ਇੱਕ ਟ੍ਰੇਡ-ਇਨ ਪ੍ਰੋਗਰਾਮ ਪੇਸ਼ ਕਰ ਰਿਹਾ ਹੈ ਜਿਸ ਵਿੱਚ ਗਾਹਕ ਆਪਣੇ ਪੁਰਾਣੇ ਡਿਵਾਈਸਾਂ ਨੂੰ ਐਕਸਚੇਂਜ ਕਰਨ ‘ਤੇ 4000 ਰੁਪਏ ਤੋਂ ਲੈ ਕੇ 67,500 ਰੁਪਏ ਤੱਕ ਦੀ ਛੋਟ ਪ੍ਰਾਪਤ ਕਰ ਸਕਦੇ ਹਨ। ਇਹ ਛੋਟ ਸਿੱਧੇ ਨਵੇਂ ਆਈਫੋਨ 16 ਦੀ ਖਰੀਦ ‘ਤੇ ਲਾਗੂ ਕੀਤੀ ਜਾ ਸਕਦੀ ਹੈ। ਇਹ ਸਾਰੀ ਪ੍ਰਕਿਰਿਆ ਆਨਲਾਈਨ ਪੂਰੀ ਕੀਤੀ ਜਾ ਸਕਦੀ ਹੈ। ਆਈਫੋਨ 16 ਖਰੀਦਣ ਵਾਲੇ ਗਾਹਕਾਂ ਨੂੰ ਤਿੰਨ ਮਹੀਨਿਆਂ ਲਈ ਐਪਲ ਮਿਊਜ਼ਿਕ, ਐਪਲ ਟੀਵੀ+ ਅਤੇ ਐਪਲ ਆਰਕੇਡ ਵੀ ਮੁਫ਼ਤ ਮਿਲੇਗਾ।