ਨਿਊਜ਼ੀਲੈਂਡ ਨੇ ਟਾਸ ਜਿੱਤਿਆ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ – News18 ਪੰਜਾਬੀ

Champions Trophy Final 2025: ਭਾਰਤ ਅਤੇ ਨਿਊਜ਼ੀਲੈਂਡ ਨੂੰ ਫਾਈਨਲ ਵਿੱਚ ਆਹਮੋ-ਸਾਹਮਣੇ ਹੋ ਰਹੇ ਹਨ । ਹਰ ਬਾਰ ਵਾਂਗ ਰੋਹਿਤ ਸ਼ਰਮਾ ਨੇ ਟਾਸ ਹਾਰ ਦਿੱਤਾ ਹੈ ਨਿਊਜ਼ੀਲੈਂਡ ਨੇ ਟਾਸ ਜਿੱਤ ਲਿਆ ਹੈ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ ।
ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ 2:30 ਵਜੇ ਸ਼ੁਰੂ ਹੋਵੇਗਾ। ਭਾਰਤ ਲੀਗ ਪੜਾਅ ਵਿੱਚ ਅਜੇਤੂ ਰਿਹਾ। ਉਨ੍ਹਾਂ ਨੇ ਪਹਿਲੇ ਦੌਰ ‘ਚ ਬੰਗਲਾਦੇਸ਼, ਪਾਕਿਸਤਾਨ ਅਤੇ ਨਿਊਜ਼ੀਲੈਂਡ ਨੂੰ ਹਰਾਇਆ ਸੀ। ਭਾਰਤ ਨੇ ਸੈਮੀਫਾਈਨਲ ਵਿੱਚ ਆਸਟਰੇਲੀਆ ਨੂੰ ਹਰਾ ਕੇ ਫਾਈਨਲ ਵਿੱਚ ਆਪਣੀ ਟਿਕਟ ਪੱਕੀ ਕਰ ਲਈ।
ਨਿਊਜ਼ੀਲੈਂਡ ਨੇ ਲੀਗ ਪੜਾਅ ਵਿੱਚ ਬੰਗਲਾਦੇਸ਼ ਅਤੇ ਪਾਕਿਸਤਾਨ ਨੂੰ ਹਰਾਇਆ ਸੀ। ਉਨ੍ਹਾਂ ਨੂੰ ਆਪਣੇ ਆਖਰੀ ਲੀਗ ਮੈਚ ਵਿੱਚ ਭਾਰਤ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਨਿਊਜ਼ੀਲੈਂਡ ਨੇ ਸੈਮੀਫਾਈਨਲ ‘ਚ ਦੱਖਣੀ ਅਫਰੀਕਾ ਨੂੰ 50 ਦੌੜਾਂ ਨਾਲ ਹਰਾ ਦਿੱਤਾ। ਬਲੈਕਕੈਪਸ ਨੇ 2000 ਆਈਸੀਸੀ ਨਾਕਆਊਟ ਟਰਾਫੀ ਵਿੱਚ ਭਾਰਤ ਨੂੰ ਹਰਾ ਕੇ ਅੱਜ ਤੱਕ ਦਾ ਆਪਣਾ ਇੱਕਮਾਤਰ ਸਫੈਦ-ਬਾਲ ICC ਖਿਤਾਬ ਜਿੱਤਿਆ।