Sports

ਭਾਰਤ ਨੇ ਫਾਈਨਲ ‘ਚ ਨਿਊਜ਼ੀਲੈਂਡ ਨੂੰ 4 ਵਿਕਟਾਂ ਨਾਲ ਹਰਾ ਕੇ ICC ਚੈਂਪੀਅਨਜ਼ ਟਰਾਫ਼ੀ 2025 ਆਪਣੇ ਨਾਮ ਕਰ ਲਈ

Champions trophy 2025: ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਭਾਰਤ ਨੇ ਕਪਤਾਨ ਰੋਹਿਤ ਸ਼ਰਮਾ (76 ਦੌੜਾਂ) ਦੇ ਨੀਮ ਸੈਂਕੜੇ ਸਦਕਾ ਅੱਜ ਇੱਥੇ ਫਾਈਨਲ ਵਿੱਚ ਨਿਊਜ਼ੀਲੈਂਡ ਨੂੰ ਚਾਰ ਵਿਕਟਾਂ ਨਾਲ ਹਰਾ ਕੇ ICC Champions trophy 2025 ਆਪਣੇ ਨਾਮ ਕਰ ਲਈ ਹੈ। ਇਹ ਭਾਰਤ ਦਾ ਲਗਾਤਾਰ ਦੂਜਾ ICC ਖਿਤਾਬ ਹੈ।

ਫਾਈਨਲ ਵਿੱਚ 254 ਦੌੜਾਂ ਦਾ ਪਿੱਛਾ ਕਰਦਿਆਂ ਭਾਰਤ ਨੇ 49 ਓਵਰ ਵਿੱਚ ਛੇ ਵਿਕਟਾਂ ਦੇ ਨੁਕਸਾਨ ’ਤੇ 254 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਸ਼੍ਰੇਅਸ ਅਈਅਰ ਨੇ 48 ਦੌੜਾਂ ਅਤੇ ਸ਼ੁਭਮਨ ਗਿੱਲ ਨੇ 31 ਦੌੜਾਂ ਬਣਾਈਆਂ। ਅਕਸ਼ਰ ਪਟੇਲ ਨੇ 29 ਦੌੜਾਂ ਦਾ ਯੋਗਦਾਨ ਪਾਇਆ। ਕੇਐੱਲ ਰਾਹੁਲ ਨੇ ਨਾਬਾਦ 34 ਅਤੇ ਰਵਿੰਦਰ ਜਡੇਜਾ ਨੇ ਨਾਬਾਦ ਨੌਂ ਦੌੜਾਂ ਬਣਾ ਕੇ ਟੀਮ ਨੂੰ ਜਿੱਤ ਤੱਕ ਪਹੁੰਚਾਇਆ।

ਇਸ਼ਤਿਹਾਰਬਾਜ਼ੀ

ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਉੱਤਰੀ ਨਿਊਜ਼ੀਲੈਂਡ ਦੀ ਟੀਮ ਨੇ ਡੇਰਿਲ ਮਿਸ਼ੇਲ (63 ਦੌੜਾਂ) ਅਤੇ ਮਾਈਕਲ ਬਰੇਸਵੈੱਲ (ਨਾਬਾਦ 53 ਦੌੜਾਂ) ਦੇ ਨੀਮ ਸੈਂਕੜਿਆਂ ਦੀ ਬਦੌਲਤ ਸੱਤ ਵਿਕਟਾਂ ’ਤੇ 251 ਦਾ ਸਕੋਰ ਬਣਾਇਆ ਸੀ।

ਇਸ ਤੋਂ ਪਹਿਲਾਂ ਨਿਊਜ਼ੀਲੈਂਡ ਦੀ ਪਹਿਲੀ ਵਿਕਟ 57 ਦੌੜਾਂ ’ਤੇ ਵਿਲ ਯੰਗ ਵਜੋਂ ਡਿੱਗੀ। ਉਸ ਨੂੰ ਵਰੁਨ ਚੱਕਰਵਰਤੀ ਨੇ ਐਲਬੀਡਬਲਿਊ ਆਊਟ ਕੀਤਾ। ਉਸ ਨੇ 23 ਦੌੜਾਂ ਵਿੱਚ 15 ਦੌੜਾਂ ਬਣਾਈਆਂ। ਇਸ ਤੋਂ ਬਾਅਦ ਰਚਿਨ ਰਵਿੰਦਰ ਦੀ ਵਿਕਟ ਡਿੱਗੀ। ਉਸ ਨੇ 29 ਗੇਂਦਾਂ ਵਿੱਚ 37 ਦੌੜਾਂ ਬਣਾਈਆਂ। ਉਸ ਨੂੰ ਕੁਲਦੀਪ ਯਾਦਵ ਲੇ ਕਲੀਨ ਬੋਲਡ ਕੀਤਾ। ਇਸ ਤੋਂ ਬਾਅਦ ਕੁਲਦੀਪ ਯਾਦਵ ਨੇ ਕੇਨ ਵਿਲੀਅਮਸਨ ਨੂੰ ਆਪਣੀ ਹੀ ਗੇਂਦ ’ਤੇ ਕੈਚ ਆਊਟ ਕੀਤਾ। ਉਸ ਨੇ 14 ਗੇਂਦਾਂ ਵਿੱਚ 11 ਦੌੜਾਂ ਬਣਾਈਆਂ। ਇਸ ਤੋਂ ਬਾਅਦ ਟੌਮ ਲੈਥਮ 14 ਦੌੜਾਂ ਬਣਾ ਕੇ ਆਊਟ ਹੋਇਆ।

ਇਸ਼ਤਿਹਾਰਬਾਜ਼ੀ

ਇਸ ਤੋਂ ਪਹਿਲਾਂ ਭਾਰਤੀ ਖਿਡਾਰੀਆਂ ਨੇ ਦੋ ਕੈਚ ਛੱਡੇ। ਪਹਿਲੀ ਵਾਰ ਮੁਹੰਮਦ ਸ਼ਮੀ ਨੇ ਆਪਣੀ ਹੀ ਗੇਂਦ ’ਤੇ ਰਚਿਨ ਦਾ ਕੈਚ ਛੱਡਿਆ। ਇਸ ਤੋਂ ਬਾਅਦ ਵਰੁਨ ਦੀ ਗੇਂਦ ’ਤੇ ਰਚਿਨ ਦਾ ਕੈਚ ਸ਼੍ਰੇਅਸ ਅਈਅਰ ਨੇ ਛੱਡਿਆ। ਭਾਰਤ ਨੂੰ ਪਹਿਲੀ ਸਫਲਤਾ ਉਸ ਵੇਲੇ ਮਿਲੀ ਜਦੋਂ ਵਰੁਨ ਚੱਕਰਵਰਤੀ ਨੇ ਵਿਲ ਯੰਗ ਨੂੰ ਐਲਬੀਡਬਲਿਊ ਆਊਟ ਕੀਤਾ। ਇਸ ਮਗਰੋਂ ਲੇਨਨ ਫਿਲਿਪਸ 37.5 ਓਵਰ ਵਿੱਚ 34 ਦੌੜਾਂ ਬਣਾ ਕੇ ਆਊਟ ਹੋ ਗਿਆ। ਉਸ ਨੂੰ ਵਰੁਣ ਚਕਰਵਰਤੀ ਨੇ ਆਊਟ ਕੀਤਾ। ਡਰੇਲ ਮਿਸ਼ੇਲ 45.4 ਓਵਰ ਵਿੱਚ 63 ਦੌੜਾਂ ਬਣਾ ਕੇ ਆਊਟ ਹੋ ਗਿਆ। ਉਸ ਨੂੰ ਮੁਹੰਮਦ ਸ਼ਮੀ ਦੀ ਗੇਂਦ ’ਤੇ ਰੋਹਿਤ ਨੇ ਕੈਚ ਆਊਟ ਕੀਤਾ। ਮਿਸ਼ੈਲ ਸੇਂਟਨਰ 49ਵੇਂ ਓਵਰ ’ਚ ਅੱਠ ਦੌੜਾਂ ਬਣਾ ਕੇ ਆਊਟ ਹੋ ਗਿਆ।

ਇਸ਼ਤਿਹਾਰਬਾਜ਼ੀ

ਇਸ ਮਗਰੋਂ ਮੈਦਾਨ ’ਚ ਆਏ ਭਾਰਤੀ ਬੱਲੇਬਾਜ਼ਾਂ ਨੇ ਨਿਊਜ਼ੀਲੈਂਡ ਦੀ ਚੁਣੌਤੀ ਕਬੂਲਦਿਆਂ ਸ਼ਾਨਦਾਰ ਪ੍ਰਦਰਸ਼ਨ ਕੀਤਾ। ਕਪਤਾਨ ਰੋਹਿਤ ਸ਼ਰਮਾ 76 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਪਹਿਲਾਂ ਸ਼ੁਭਮਨ ਗਿੱਲ 31 ਦੌੜਾਂ ਬਣਾ ਕੇ ਮਿਸ਼ੇਲ ਸੇਂਟਨਰ ਦੀ ਗੇਂਦ ’ਤੇ ਗਲੇਨ ਫਿਲਿਪਸ ਹੱਥੋਂ ਕੈਚ ਆਊਟ ਹੋ ਗਿਆ ਸੀ। ਅਗਲੇ ਹੀ ਓਵਰ ਵਿੱਚ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਇੱਕ ਦੌੜ ਬਣਾਉਣ ਮਗਰੋਂ ਮਿਸ਼ੇਲ ਬਰੇਸਵੈੱਲ ਦੀ ਗੇਂਦ ’ਤੇ ਐੱਲਬੀਡਬਲਿਊ ਹੋ ਗਿਆ। ਅਕਸ਼ਰ ਪਟੇਲ 29 ਦੌੜਾਂ ਬਣਾ ਕੇ ਅਤੇ 18 ਦੌੜਾਂ ਬਣਾ ਕੇ ਆਊਟ ਹੋ ਗਿਆ।

ਇਸ਼ਤਿਹਾਰਬਾਜ਼ੀ

Source link

Related Articles

Leave a Reply

Your email address will not be published. Required fields are marked *

Back to top button