EPF ਵਿੱਚ ਆਪਣੀ ਨਿੱਜੀ ਜਾਣਕਾਰੀ ਖੁਦ ਕਰ ਸਕਦੇ ਹੋ ਅਪਡੇਟ, ਕੀਤੇ ਗਏ ਹਨ ਇਹ ਨਵੇਂ ਬਦਲਾਅ… – News18 ਪੰਜਾਬੀ

ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ ਆਪਣੇ ਮੈਂਬਰਾਂ ਲਈ ਨਿੱਜੀ ਜਾਣਕਾਰੀ ਨੂੰ ਅਪਡੇਟ ਕਰਨ ਦੀ ਪ੍ਰਕਿਰਿਆ ਨੂੰ ਸਰਲ ਬਣਾ ਦਿੱਤਾ ਹੈ। ਹੁਣ ਜਿਨ੍ਹਾਂ ਮੈਂਬਰਾਂ ਦਾ ਯੂਨੀਵਰਸਲ ਅਕਾਊਂਟ ਨੰਬਰ (UAN) ਆਧਾਰ ਨਾਲ ਜੁੜਿਆ ਹੋਇਆ ਹੈ, ਉਹ ਬਿਨਾਂ ਕਿਸੇ ਦਸਤਾਵੇਜ਼ ਨੂੰ ਅਪਲੋਡ ਕੀਤੇ ਆਪਣਾ EPF ਪ੍ਰੋਫਾਈਲ ਅਪਡੇਟ ਕਰ ਸਕਦੇ ਹਨ।
ਹੁਣ ਆਸਾਨ ਹੈ ਪ੍ਰੋਫਾਈਲ ਅੱਪਡੇਟ
ਪਹਿਲਾਂ, EPF ਖਾਤੇ ਵਿੱਚ ਜਾਣਕਾਰੀ ਅਪਡੇਟ ਕਰਨ ਲਈ ਮਾਲਕ ਦੀ ਮਨਜ਼ੂਰੀ ਦੀ ਲੋੜ ਹੁੰਦੀ ਸੀ, ਜਿਸ ਕਾਰਨ ਪ੍ਰਕਿਰਿਆ ਵਿੱਚ 28 ਦਿਨ ਲੱਗ ਸਕਦੇ ਸਨ। ਪਰ ਹੁਣ ਜੇਕਰ ਤੁਹਾਡਾ UAN ਆਧਾਰ ਨਾਲ ਪ੍ਰਮਾਣਿਤ ਹੈ, ਤਾਂ ਤੁਸੀਂ ਆਪਣਾ ਨਾਮ, ਜਨਮ ਮਿਤੀ, ਲਿੰਗ, ਰਾਸ਼ਟਰੀਅਤਾ, ਮਾਪਿਆਂ ਦਾ ਨਾਮ, ਵਿਆਹੁਤਾ ਸਥਿਤੀ, ਜੀਵਨ ਸਾਥੀ ਦਾ ਨਾਮ, ਸ਼ਾਮਲ ਹੋਣ ਅਤੇ ਛੱਡਣ ਦੀ ਮਿਤੀ ਵਰਗੇ ਵੇਰਵਿਆਂ ਨੂੰ ਸਿੱਧੇ ਅਪਡੇਟ ਕਰ ਸਕਦੇ ਹੋ।
ਹਾਲਾਂਕਿ, ਜੇਕਰ ਤੁਹਾਡਾ UAN 1 ਅਕਤੂਬਰ, 2017 ਤੋਂ ਪਹਿਲਾਂ ਜਾਰੀ ਕੀਤਾ ਗਿਆ ਸੀ, ਤਾਂ ਵੀ ਪ੍ਰੋਫਾਈਲ ਅਪਡੇਟ ਲਈ ਮਾਲਕ ਦੀ ਮਨਜ਼ੂਰੀ ਦੀ ਲੋੜ ਹੋਵੇਗੀ। ਇਸ ਤੋਂ ਇਲਾਵਾ, ਆਧਾਰ ਅਤੇ ਪੈਨ ਨੂੰ ਈਪੀਐਫ ਖਾਤੇ ਨਾਲ ਲਿੰਕ ਕਰਨਾ ਜ਼ਰੂਰੀ ਹੈ ਤਾਂ ਜੋ ਪੈਸੇ ਕਢਵਾਉਣ ਅਤੇ ਪ੍ਰੋਫਾਈਲ ਨੂੰ ਅਪਡੇਟ ਕਰਨ ਵਿੱਚ ਦੇਰੀ ਨਾ ਹੋਵੇ।
ਲਾਭ ਅਤੇ ਪ੍ਰਭਾਵ
EPFO ਦੇ ਅਨੁਸਾਰ, ਇਸ ਨਵੀਂ ਪ੍ਰਣਾਲੀ ਰਾਹੀਂ ਲਗਭਗ 45% ਪ੍ਰੋਫਾਈਲ ਅਪਡੇਟ ਬੇਨਤੀਆਂ ਨੂੰ ਸਵੈ-ਸਵੀਕਾਰ ਕੀਤਾ ਜਾ ਸਕਦਾ ਹੈ। ਇਸ ਨਾਲ ਡੇਟਾ ਦੀ ਤਸਦੀਕ ਵਿੱਚ ਸੁਧਾਰ ਹੋਵੇਗਾ। ਇਸ ਨਾਲ ਗਲਤੀਆਂ ਵੀ ਘੱਟ ਹੋਣਗੀਆਂ ਅਤੇ EPF ਮੈਂਬਰਾਂ ਨੂੰ ਇੱਕ ਆਸਾਨ ਅਤੇ ਬਿਹਤਰ ਅਨੁਭਵ ਮਿਲੇਗਾ।
EPF ਪ੍ਰੋਫਾਈਲ ਨੂੰ ਕਿਵੇਂ ਅਪਡੇਟ ਕਰੀਏ ?
ਤੁਸੀਂ ਹੇਠਾਂ ਦਿੱਤੇ ਸਧਾਰਨ ਕਦਮਾਂ ਦੀ ਪਾਲਣਾ ਕਰਕੇ EPF ਪ੍ਰੋਫਾਈਲ ਨੂੰ ਔਨਲਾਈਨ ਅਪਡੇਟ ਕਰ ਸਕਦੇ ਹੋ।
-
EPFO ਦੀ ਅਧਿਕਾਰਤ ਵੈੱਬਸਾਈਟ www.epfindia.gov.in ‘ਤੇ ਜਾਓ ਅਤੇ ਯੂਨੀਫਾਈਡ ਮੈਂਬਰ ਪੋਰਟਲ ਖੋਲ੍ਹੋ।
-
UAN, ਪਾਸਵਰਡ ਅਤੇ ਕੈਪਚਾ ਦਰਜ ਕਰਕੇ ਲੌਗਇਨ ਕਰੋ।
-
ਉੱਪਰ ਦਿੱਤੇ ਗਏ Manage ਵਿਕਲਪ ‘ਤੇ ਕਲਿੱਕ ਕਰੋ।
-
“ਮੌਡੀਫਾਈ ਬੇਸਿਕ ਡਿਟੇਲਸ” ਵਿਕਲਪ ਚੁਣੋ।
-
ਆਪਣੇ ਆਧਾਰ ਕਾਰਡ ਅਨੁਸਾਰ ਸਹੀ ਜਾਣਕਾਰੀ ਭਰੋ ਅਤੇ ਇਸਨੂੰ ਜਮ੍ਹਾਂ ਕਰੋ।
-
Track Request ਵਿਕਲਪ ਦੀ ਵਰਤੋਂ ਕਰਕੇ ਆਪਣੀ ਅਪਡੇਟ Request ਦੀ Status ਦੀ ਜਾਂਚ ਕਰੋ।
ਈਪੀਐਫਓ ਦੀ ਇਹ ਨਵੀਂ ਪਹਿਲ ਈਪੀਐਫ ਮੈਂਬਰਾਂ ਲਈ ਸਮਾਂ ਬਚਾਉਣ ਵਾਲੀ ਅਤੇ ਆਸਾਨ ਸਾਬਤ ਹੋਵੇਗੀ। ਇਸ ਨਾਲ ਖਾਤੇ ਦੀ ਜਾਣਕਾਰੀ ਨੂੰ ਅਪਡੇਟ ਕਰਨ ਦੀ ਪ੍ਰਕਿਰਿਆ ਵਧੇਰੇ ਪਾਰਦਰਸ਼ੀ ਅਤੇ ਤੇਜ਼ ਹੋ ਜਾਵੇਗੀ।