ਸਮੁੰਦਰ ਵਿਚ ਡਿੱਗਿਆ ਜਹਾਜ਼, ਨਾਮੀ ਸੰਗੀਤਕਾਰ ਸਣੇ 7 ਮੌਤਾਂ plane-crash-in-honduras Plane crash Plane crashes into sea 7 dead including famous musician – News18 ਪੰਜਾਬੀ

Plane crash in Honduras: ਹੋਂਡੂਰਸ ਦੇ ਕੈਰੇਬੀਅਨ ਤੱਟ ਉਤੇ ਸੋਮਵਾਰ ਰਾਤ ਨੂੰ ਹੋਏ ਜਹਾਜ਼ ਹਾਦਸੇ ‘ਚ ਸੱਤ ਲੋਕਾਂ ਦੀ ਮੌਤ ਹੋ ਗਈ, ਜਦਕਿ ਦਸ ਲੋਕਾਂ ਨੂੰ ਮਲਬੇ ‘ਚੋਂ ਬਚਾਇਆ ਗਿਆ। ਹੋਂਡੂਰਸ ਦੇ ਰੋਆਤਾਨ ਟਾਪੂ ਤੋਂ ਉਡਾਣ ਭਰਨ ਤੋਂ ਕੁਝ ਮਿੰਟਾਂ ਬਾਅਦ ਹੀ ਇੱਕ ਜਹਾਜ਼ ਸਮੁੰਦਰ ਵਿੱਚ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਸੱਤ ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਦਸ ਹੋਰਾਂ ਨੂੰ ਬਚਾ ਲਿਆ ਗਿਆ। ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਹ ਹਾਦਸਾ ਸੋਮਵਾਰ ਰਾਤ ਨੂੰ ਵਾਪਰਿਆ। ਇਸ ਹਾਦਸੇ ਵਿੱਚ ਮਸ਼ਹੂਰ ਸੰਗੀਤਕਾਰ ਔਰੇਲੀਓ ਮਾਰਟੀਨੇਜ਼ ਸੁਆਜ਼ੋ (Composer Aurelio Martinez Suazo) ਦੀ ਵੀ ਮੌਤ ਹੋ ਗਈ।
ਏਅਰਲਾਈਨ ਲਾਂਸਾ (Lanhsa) ਦੇ ਜਹਾਜ਼ ਵਿਚ 14 ਯਾਤਰੀ ਤੇ ਅਮਲੇ ਦੇ ਤਿੰਨ ਮੈਂਬਰ ਸਵਾਰ ਸਨ। ਇਹ ਉਡਾਨ ਰੋਆਤਾਨ ਦੀਪ ਤੋਂ ਹੌਂਡੂਰਸ ਦੇ ਲਾ ਸੇਇਬਾ ਹਵਾਈ ਅੱਡੇ ਉਤੇ ਜਾ ਰਹੀ ਸੀ। ਹਾਦਸਾਗ੍ਰਸਤ ਜਹਾਜ਼ ਦਾ ਮਲਬਲਾ ਦੀਪ ਦੇ ਸਾਹਿਲ ਤੋਂ ਤਕਰੀਬਨ ਇਕ ਕਿਲੋਮੀਟਰ ਦੂਰ ਮਿਲਿਆ।
ਟਰਾਂਸਪੋਰਟ ਮੰਤਰੀ ਰੇਨੇ ਪਿਨੇਡਾ ਦੇ ਮੁਤਾਬਕ ਮਲਬਾ ਟਾਪੂ ਦੇ ਤੱਟ ਤੋਂ ਕਰੀਬ 1 ਕਿਲੋਮੀਟਰ ਦੂਰ ਮਿਲਿਆ ਹੈ। ਅਧਿਕਾਰੀਆਂ ਮੁਤਾਬਕ ਰਾਹਤ ਤੇ ਬਚਾਅ ਟੀਮਾਂ ਨੂੰ ਹਾਦਸੇ ਵਾਲੀ ਥਾਂ ਪਹੁੰਚਣ ਵਿਚ ਕਾਫ਼ੀ ਮੁਸ਼ਕਲਾਂ ਆਈਆਂ, ਕਿਉਂਕਿ ਇਹ 30 ਮੀਟਰ ਉੱਚੀਆਂ ਚੱਟਾਨਾਂ ਨਾਲ ਘਿਰਿਆ ਸੀ ਤੇ ਉਥੇ ਪੈਦਲ ਜਾਂ ਤੈਰ ਕੇ ਪਹੁੰਚਣਾ ਸੰਭਵ ਨਹੀਂ ਸੀ। ਖਰਾਬ ਮੌਸਮ ਕਰਕੇ ਰਾਹਤ ਕਾਰਜ ਅਸਰਅੰਦਾਜ਼ ਹੋਏ। ਜਹਾਜ਼ ਹਾਦਸੇ ਦਾ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਏਅਰਲਾਈਨ ਲਾਂਸਾ ਨੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ।