Sports
ਫਾਈਨਲ ਫੋਬੀਆ ਨਾਲ ਨਜਿੱਠਣ ਲਈ ਟੀਮ ਇੰਡੀਆ ਦੀ ਖਾਸ ਤਿਆਰੀ

ਨਿਊਜ਼ੀਲੈਂਡ ਦੀ ਟੀਮ 9 ਮਾਰਚ ਨੂੰ ਹੋਣ ਵਾਲੇ ਮੈਗਾ ਫਾਈਨਲ ਲਈ ਦੁਬਈ ਪਹੁੰਚ ਗਈ ਹੈ। ਭਾਰਤ ਨੇ ਇਸ ਟੂਰਨਾਮੈਂਟ ‘ਚ ਹੁਣ ਤੱਕ 4 ਮੈਚ ਖੇਡੇ ਹਨ ਅਤੇ ਚਾਰੇ ਜਿੱਤੇ ਹਨ। ਭਾਰਤ ਨੇ ਗਰੁੱਪ ਗੇੜ ਵਿੱਚ ਨਿਊਜ਼ੀਲੈਂਡ ਨੂੰ 44 ਦੌੜਾਂ ਨਾਲ ਹਰਾਇਆ ਸੀ। ਉਸ ਮੈਚ ਵਿੱਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 249 ਦੌੜਾਂ ਬਣਾਈਆਂ, ਜਿਸ ਵਿੱਚ ਸ਼੍ਰੇਅਸ ਅਈਅਰ ਨੇ 79 ਦੌੜਾਂ ਬਣਾਈਆਂ। ਫਿਰ ਵਰੁਣ ਚੱਕਰਵਰਤੀ ਨੇ 5 ਵਿਕਟਾਂ ਲੈ ਕੇ ਨਿਊਜ਼ੀਲੈਂਡ ਨੂੰ 205 ਦੌੜਾਂ ‘ਤੇ ਰੋਕ ਦਿੱਤਾ। ਭਾਰਤ ਦੀ ਸਪਿਨ ਗੇਂਦਬਾਜ਼ੀ ਬਹੁਤ ਤਿੱਖੀ ਹੈ ਅਤੇ ਸਪਿਨਰਾਂ ਨੇ ਇਸ ਟੂਰਨਾਮੈਂਟ ਵਿੱਚ 21 ਵਿਕਟਾਂ ਲਈਆਂ ਹਨ। ਫਾਈਨਲ ਮੈਚ ਵਿੱਚ ਵੀ ਸਪਿਨ ਗੇਂਦਬਾਜ਼ੀ ਦਾ ਦਬਦਬਾ ਦੇਖਿਆ ਜਾ ਸਕਦਾ ਹੈ।