ਅਦਾਕਾਰ ਸ਼੍ਰੇਅਸ ਤਲਪੜੇ ਤੇ ਆਲੋਕ ਨਾਥ ‘ਤੇ ਕਰੋੜਾਂ ਦੀ ਠੱਗੀ ਦੇ ਇਲਜ਼ਾਮ, FIR ਦਰਜ

ਹੁਣ ਤੱਕ ਬਾਲੀਵੁੱਡ ਨਾਲ ਸਬੰਧਤ ਮਸ਼ਹੂਰ ਹਸਤੀਆਂ ਦੇ ਨਾਂ ਅਫੇਅਰ ਅਤੇ ਡਰੱਗਜ਼ ਦੇ ਮਾਮਲਿਆਂ ‘ਚ ਸੁਣਨ ਨੂੰ ਮਿਲਦੇ ਸਨ ਪਰ ਹੁਣ ਮਸ਼ਹੂਰ ਹਸਤੀਆਂ ‘ਤੇ ਧੋਖਾਧੜੀ ਦੇ ਦੋਸ਼ ਲੱਗ ਰਹੇ ਹਨ।
ਉੱਤਰ ਪ੍ਰਦੇਸ਼ ਦੇ ਲਖਨਊ ਦੇ ਗੋਮਤੀ ਨਗਰ ਥਾਣੇ ਵਿੱਚ ਬਾਲੀਵੁੱਡ ਅਦਾਕਾਰ ਆਲੋਕ ਨਾਥ, ਸ਼੍ਰੇਅਸ ਤਲਪੜੇ ਅਤੇ ਇੱਕ ਕ੍ਰੈਡਿਟ ਕੋਆਪਰੇਟਿਵ ਸੋਸਾਇਟੀ ਦੇ 5 ਮੈਂਬਰਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ। ਐਫਆਈਆਰ ਵਿੱਚ ਕਿਹਾ ਗਿਆ ਹੈ ਕਿ 7 ਮੁਲਜ਼ਮਾਂ ਨੇ ਕਥਿਤ ਤੌਰ ’ਤੇ 45 ਨਿਵੇਸ਼ਕਾਂ ਦੇ 9.12 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਹੈ।
ਮਲਟੀ ਲੈਵਲ ਮਾਰਕੀਟਿੰਗ ਘੁਟਾਲੇ ਦੇ ਦੋਸ਼ੀ ਹਨ ਆਲੋਕ ਨਾਥ ਅਤੇ ਸ਼੍ਰੇਅਸ ਤਲਪੜੇ
ਜਾਣਕਾਰੀ ਲਈ ਦੱਸ ਦੇਈਏ ਕਿ ਹਰਿਆਣਾ ਦੇ ਸੋਨੀਪਤ ਵਿੱਚ ਇੱਕ ਹੀ ਬਹੁ-ਪੱਧਰੀ ਮਾਰਕੀਟਿੰਗ ਘੁਟਾਲੇ ਵਿੱਚ ਬਾਲੀਵੁੱਡ ਅਦਾਕਾਰਾਂ ਅਤੇ 11 ਹੋਰ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਮਾਮਲਾ ਇਕ ਸਹਿਕਾਰੀ ਸਭਾ ਨਾਲ ਸਬੰਧਤ ਹੈ, ਜੋ ਲੱਖਾਂ ਲੋਕਾਂ ਤੋਂ ਕਰੋੜਾਂ ਰੁਪਏ ਇਕੱਠੇ ਕਰਨ ਤੋਂ ਬਾਅਦ ਅਚਾਨਕ ਗਾਇਬ ਹੋ ਗਏ। ਇਹ ਸੁਸਾਇਟੀ ਪਿਛਲੇ 6 ਸਾਲਾਂ ਤੋਂ ਲੋਕਾਂ ਤੋਂ ਪੈਸੇ ਇਕੱਠੇ ਕਰ ਰਹੀ ਸੀ ਪਰ ਜਦੋਂ ਲੋਕਾਂ ਨੇ ਆਪਣੇ ਪੈਸੇ ਵਾਪਸ ਮੰਗੇ ਤਾਂ ਇਸ ਦਾ ਸੰਚਾਲਕ ਫਰਾਰ ਹੋ ਗਿਆ।
ਮੀਡੀਆ ਰਿਪੋਰਟਾਂ ਮੁਤਾਬਕ ਇਨ੍ਹਾਂ ਦੋਵਾਂ ਅਦਾਕਾਰਾਂ ਨੇ ਇਸ ਸੁਸਾਇਟੀ ਦੀਆਂ ਨਿਵੇਸ਼ ਸਕੀਮਾਂ ਦਾ ਪ੍ਰਚਾਰ ਕੀਤਾ ਸੀ, ਉਥੇ ਹੀ ਇਕ ਹੋਰ ਅਦਾਕਾਰ ਸੋਨੂੰ ਸੂਦ ਨੇ ਵੀ ਇਸ ਦੇ ਇਕ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਸੀ।
Uttar Pradesh: FIR registered against 7 people, including actors Alok Nath and Shreyas Talpade, and members of a Credit Cooperative Society, at Gomti Nagar Police Station in Lucknow. The FIR states that they duped 45 investors of Rs 9.12 Crores.
— ANI (@ANI) February 2, 2025
ਕੀ ਹੈ ਮਾਮਲਾ?
ਐਫਆਈਆਰ ਅਨੁਸਾਰ ‘ਮਨੁੱਖੀ ਭਲਾਈ ਕ੍ਰੈਡਿਟ ਕੋਆਪਰੇਟਿਵ ਸੁਸਾਇਟੀ’ ਨਾਮ ਦੀ ਇਸ ਸੰਸਥਾ ਨੇ 16 ਸਤੰਬਰ 2016 ਨੂੰ ਹਰਿਆਣਾ ਅਤੇ ਲਖਨਊ ਸਮੇਤ ਕਈ ਰਾਜਾਂ ਵਿੱਚ ਆਪਣਾ ਕਾਰੋਬਾਰ ਸ਼ੁਰੂ ਕੀਤਾ ਸੀ। ਇਹ ਸੁਸਾਇਟੀ ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਰਜਿਸਟਰਡ ਸੀ ਅਤੇ ਮਲਟੀ ਸਟੇਟ ਕੋਆਪਰੇਟਿਵ ਸੁਸਾਇਟੀ ਐਕਟ ਤਹਿਤ ਕੰਮ ਕਰ ਰਹੀ ਸੀ। ਇਸ ਸੁਸਾਇਟੀ ਨੇ ਨਿਵੇਸ਼ਕਾਂ ਨੂੰ ਫਿਕਸਡ ਡਿਪਾਜ਼ਿਟ (FD) ਅਤੇ ਆਵਰਤੀ ਡਿਪਾਜ਼ਿਟ (RD) ਸਕੀਮਾਂ ਵਿੱਚ ਨਿਵੇਸ਼ ਕਰਨ ਲਈ ਲੁਭਾਇਆ ਅਤੇ ਆਕਰਸ਼ਕ ਵਿਆਜ ਦਰਾਂ ਦੀ ਪੇਸ਼ਕਸ਼ ਕੀਤੀ।
250 ਤੋਂ ਵੱਧ ਸਨ ਸ਼ਾਖਾਵਾਂ
ਇਸ ਤੋਂ ਬਾਅਦ, ਸੁਸਾਇਟੀ ਨੇ ਮਲਟੀ ਲੈਵਲ ਮਾਰਕੀਟਿੰਗ (ਐਮਐਲਐਮ) ਦਾ ਮਾਡਲ ਅਪਣਾਇਆ ਅਤੇ ਲੋਕਾਂ ਨੂੰ ਵੱਡੀਆਂ ਰਿਆਇਤਾਂ ਦੇ ਕੇ ਪੈਸਾ ਇਕੱਠਾ ਕੀਤਾ। ਹੌਲੀ-ਹੌਲੀ, ਸੁਸਾਇਟੀ ਨੇ ਆਪਣੇ ਆਪ ਨੂੰ ਇੱਕ ਭਰੋਸੇਯੋਗ ਵਿੱਤੀ ਸੰਸਥਾ ਵਜੋਂ ਸਥਾਪਿਤ ਕੀਤਾ ਅਤੇ ਨਿਵੇਸ਼ਕਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦਾ ਪੈਸਾ ਸੁਰੱਖਿਅਤ ਰਹੇਗਾ। ਸੁਸਾਇਟੀ ਨਾਲ ਜੁੜੇ ਇੱਕ ਏਜੰਟ ਵਿਪੁਲ ਨੇ ਦੱਸਿਆ ਕਿ ਉਸ ਨੇ 1000 ਤੋਂ ਵੱਧ ਖਾਤੇ ਖੋਲ੍ਹੇ ਹਨ ਪਰ ਇਨ੍ਹਾਂ ਵਿੱਚੋਂ ਕਿਸੇ ਵੀ ਖਾਤੇ ਵਿੱਚ ਅਜੇ ਤੱਕ ਪੈਸੇ ਨਹੀਂ ਆਏ। ਇਸ ਸੁਸਾਇਟੀ ਦੀਆਂ ਪੂਰੇ ਰਾਜ ਵਿੱਚ 250 ਤੋਂ ਵੱਧ ਸ਼ਾਖਾਵਾਂ ਸਨ ਅਤੇ ਲਗਭਗ 50 ਲੱਖ ਲੋਕ ਇਸ ਨਾਲ ਜੁੜੇ ਹੋਏ ਸਨ।
ਵਿਪੁਲ ਨੇ ਦੱਸਿਆ ਕਿ ਏਜੰਟਾਂ ਰਾਹੀਂ ਘਰ-ਘਰ ਜਾ ਕੇ ਲੋਕਾਂ ਨੂੰ ਨਿਵੇਸ਼ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਕੰਮ ਲਈ ਆਨਲਾਈਨ ਪਲੇਟਫਾਰਮ ਦੀ ਵੀ ਵਰਤੋਂ ਕੀਤੀ ਗਈ। ਇਸ ਤੋਂ ਇਲਾਵਾ ਸੁਸਾਇਟੀ ਵੱਲੋਂ ਹੋਟਲਾਂ ਵਿੱਚ ਵੱਡੇ ਸਮਾਗਮ ਕਰਵਾਏ ਗਏ, ਜਿਸ ਵਿੱਚ ਨਿਵੇਸ਼ਕਾਂ ਅਤੇ ਏਜੰਟਾਂ ਨੂੰ ਭਰੋਸਾ ਦਿੱਤਾ ਗਿਆ ਕਿ ਉਨ੍ਹਾਂ ਦਾ ਪੈਸਾ ਪੂਰੀ ਤਰ੍ਹਾਂ ਸੁਰੱਖਿਅਤ ਹੈ।