ਨਿਊਜ਼ੀਲੈਂਡ ਖਿਲਾਫ 300 ਵਨਡੇਅ ਖੇਡਣ ਵਾਲੇ 7ਵੇਂ ਭਾਰਤੀ ਬਣੇ ਵਿਰਾਟ ਕੋਹਲੀ

ਵਿਰਾਟ ਕੋਹਲੀ ਨੇ ਚੈਂਪੀਅਨਸ ਟਰਾਫੀ 2025 ‘ਚ ਨਿਊਜ਼ੀਲੈਂਡ ਖਿਲਾਫ 300 ਵਨਡੇਅ ਖੇਡਣ ਦਾ ਰਿਕਾਰਡ ਬਣਾਇਆ ਸੀ। ਵਿਰਾਟ ਕੋਹਲੀ ਇਹ ਉਪਲਬਧੀ ਹਾਸਲ ਕਰਨ ਵਾਲੇ ਸੱਤਵੇਂ ਭਾਰਤੀ ਖਿਡਾਰੀ ਹਨ। ਆਓ ਦੇਖਦੇ ਹਾਂ ਵਿਰਾਟ ਤੋਂ ਪਹਿਲਾਂ ਵਨਡੇਅ ‘ਚ ਕਿਹੜੇ 6 ਖਿਡਾਰੀਆਂ ਨੇ ਹਾਸਲ ਕੀਤੀ ਇਹ ਵੱਡੀ ਉਪਲਬਧੀ?
ਵਿਰਾਟ ਕੋਹਲੀ ਨੇ ਚੈਂਪੀਅਨਸ ਟਰਾਫੀ 2025 ‘ਚ ਨਿਊਜ਼ੀਲੈਂਡ ਖਿਲਾਫ ਗਰੁੱਪ ਪੜਾਅ ਦੇ ਮੈਚ ‘ਚ ਦਾਖਲ ਹੁੰਦੇ ਹੀ ਇਤਿਹਾਸ ਰਚ ਦਿੱਤਾ ਸੀ। ਵਿਰਾਟ ਕੋਹਲੀ ਵਨਡੇਅ ‘ਚ 300 ਮੈਚ ਖੇਡਣ ਵਾਲੇ ਖਿਡਾਰੀ ਬਣ ਗਏ ਹਨ। ਉਹ ਇਸ ਮਾਮਲੇ ਵਿੱਚ ਸੱਤਵੇਂ ਭਾਰਤੀ ਹਨ। ਜਦਕਿ ਉਹ ਕੁੱਲ 300 ਵਨਡੇਅ ਖੇਡਣ ਵਾਲਾ 22ਵੇਂ ਕ੍ਰਿਕਟਰ ਬਣੇ ਹਨ। ਤੁਹਾਨੂੰ ਦੱਸ ਦੇਈਏ ਕਿ ਵਿਰਾਟ ਤੋਂ ਪਹਿਲਾਂ ਕਿਹੜੇ 6 ਭਾਰਤੀ ਖਿਡਾਰੀਆਂ ਨੇ 300 ਜਾਂ ਇਸ ਤੋਂ ਵੱਧ ਵਨਡੇਅ ਖੇਡਣ ਦਾ ਰਿਕਾਰਡ ਬਣਾਇਆ ਹੈ। ਅਸੀਂ ਵਿਰਾਟ ਦੇ ਵਨਡੇਅ ਰਿਕਾਰਡਾਂ ਨੂੰ ਵੀ ਦੇਖਾਂਗੇ।
ਵਿਰਾਟ ਕੋਹਲੀ ਦੇ ODI ਅੰਕੜੇ
ਵਿਰਾਟ ਕੋਹਲੀ ਨੇ 300 ਵਨਡੇਅ ਮੈਚਾਂ ਦੀਆਂ 288 ਪਾਰੀਆਂ ਵਿੱਚ 14085 ਦੌੜਾਂ ਬਣਾਈਆਂ ਹਨ। ਵਿਰਾਟ ਕੋਹਲੀ ਇਸ ਫਾਰਮੈਟ ਵਿੱਚ ਸਭ ਤੋਂ ਵੱਧ ਸੈਂਕੜੇ (51) ਬਣਾਉਣ ਵਾਲੇ ਬੱਲੇਬਾਜ਼ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ 73 ਅਰਧ ਸੈਂਕੜੇ ਵੀ ਲਗਾਏ ਹਨ। ਉਨ੍ਹਾਂ ਦੀ ਔਸਤ 58.2 ਹੈ। ਟੀਮ ਇੰਡੀਆ ਦੇ ਇਸ ਦਿੱਗਜ ਬੱਲੇਬਾਜ਼ ਨੇ ਵਨਡੇਅ ‘ਚ 1318* ਚੌਕੇ ਅਤੇ 152* ਛੱਕੇ ਲਗਾਏ ਹਨ।
ਤੀਜੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼
ਵਨਡੇਅ ਕ੍ਰਿਕਟ ਵਿੱਚ ਸਭ ਤੋਂ ਵੱਧ ਦੌੜਾਂ (18426) ਬਣਾਉਣ ਦਾ ਰਿਕਾਰਡ ਸਚਿਨ ਤੇਂਦੁਲਕਰ ਦੇ ਨਾਮ ਹੈ। ਇਸ ਤੋਂ ਬਾਅਦ ਆਉਂਦਾ ਹੈ ਸ਼੍ਰੀਲੰਕਾ ਦੇ ਸਾਬਕਾ ਵਿਕਟਕੀਪਰ ਬੱਲੇਬਾਜ਼ ਕੁਮਾਰ ਸੰਗਾਕਾਰਾ। ਜਿਨ੍ਹਾ ਨੇ 404 ਮੈਚ ਖੇਡਦੇ ਹੋਏ 25 ਸੈਂਕੜਿਆਂ ਦੀ ਮਦਦ ਨਾਲ 14234 ਦੌੜਾਂ ਬਣਾਈਆਂ। ਵਿਰਾਟ ਕੋਹਲੀ 14085 ਦੌੜਾਂ ਦੇ ਨਾਲ ਤੀਜੇ ਨੰਬਰ ‘ਤੇ ਹਨ। ਵਿਰਾਟ ਨੂੰ ਸੰਗਾਕਾਰਾ ਦਾ ਰਿਕਾਰਡ ਤੋੜਨ ਲਈ 149 ਦੌੜਾਂ ਦੀ ਲੋੜ ਹੈ।
ਇਹ ਹਨ 300 ਤੋਂ ਵੱਧ ਵਨਡੇਅ ਖੇਡ ਚੁੱਕੇ 6 ਭਾਰਤੀ
ਸਚਿਨ ਤੇਂਦੁਲਕਰ ਉਹ ਖਿਡਾਰੀ ਹੈ ਜਿਸ ਨੇ ਨਾ ਸਿਰਫ਼ ਭਾਰਤ ਵਿੱਚ ਸਗੋਂ ਪੂਰੀ ਦੁਨੀਆ ਵਿੱਚ ਸਭ ਤੋਂ ਵੱਧ ਵਨਡੇਅ ਖੇਡੇ ਹਨ। ਉਨ੍ਹਾਂ ਨੇ 463 ਵਨਡੇਅ ਮੈਚਾਂ ‘ਚ 18426 ਦੌੜਾਂ ਬਣਾਈਆਂ। ਸਚਿਨ ਨੇ 49 ਸੈਂਕੜੇ ਲਗਾਏ ਸਨ। ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ 347 ਵਨਡੇਅ ਖੇਡੇ ਸਨ। ਇਸ ਫਾਰਮੈਟ ਵਿੱਚ ਉਸ ਨੇ 9 ਸੈਂਕੜਿਆਂ ਦੀ ਮਦਦ ਨਾਲ 10599 ਦੌੜਾਂ ਬਣਾਈਆਂ।
ਰਾਹੁਲ ਦ੍ਰਾਵਿੜ ਭਾਰਤ ਲਈ ਸਭ ਤੋਂ ਵੱਧ ਵਨਡੇਅ ਖੇਡਣ ਵਾਲੇ ਤੀਜੇ ਖਿਡਾਰੀ ਹਨ। ਉਨ੍ਹਾਂ ਨੇ 340 ਮੈਚਾਂ ‘ਚ 12 ਸੈਂਕੜਿਆਂ ਦੀ ਮਦਦ ਨਾਲ 10768 ਦੌੜਾਂ ਬਣਾਈਆਂ ਸਨ, ਜਦਕਿ ਭਾਰਤੀ ਟੀਮ ਦੀ ਕਮਾਨ ਸੰਭਾਲਣ ਵਾਲੇ ਸਾਬਕਾ ਕਪਤਾਨ ਮੁਹੰਮਦ ਅਜ਼ਹਰੂਦੀਨ ਨੇ 334 ਵਨਡੇਅ ਮੈਚਾਂ ‘ਚ 9378 ਦੌੜਾਂ ਬਣਾਈਆਂ ਸਨ ਅਤੇ 7 ਸੈਂਕੜੇ ਲਗਾਏ ਸਨ। ਸੌਰਵ ਗਾਂਗੁਲੀ ਭਾਰਤ ਲਈ ਸਭ ਤੋਂ ਵੱਧ ਵਨਡੇਅ ਖੇਡਣ ਵਾਲੇ ਪੰਜਵੇਂ ਖਿਡਾਰੀ ਹਨ। ਸੌਰਵ ਗਾਂਗੁਲੀ ਨੇ 308 ਮੈਚਾਂ ‘ਚ 22 ਸੈਂਕੜੇ ਲਗਾ ਕੇ 11221 ਦੌੜਾਂ ਬਣਾਈਆਂ ਸਨ। ਜਦਕਿ ਯੁਵਰਾਜ ਸਿੰਘ ਛੇਵੇਂ ਨੰਬਰ ‘ਤੇ ਮੌਜੂਦ ਹਨ। ਯੁਵਰਾਜ ਨੇ 301 ਮੈਚ ਖੇਡੇ ਸਨ। ਯੁਵਰਾਜ ਨੇ 14 ਸੈਂਕੜਿਆਂ ਦੀ ਮਦਦ ਨਾਲ 8609 ਦੌੜਾਂ ਬਣਾਈਆਂ ਸਨ। ਹੁਣ ਦੋ ਹੋਰ ਵਨਡੇਅ ਖੇਡਣ ਨਾਲ ਕੋਹਲੀ ਭਾਰਤ ਲਈ ਸਭ ਤੋਂ ਵੱਧ ਵਨਡੇਅ ਖੇਡਣ ਵਾਲੇ ਛੇਵੇਂ ਖਿਡਾਰੀ ਬਣ ਜਾਣਗੇ।