ਕਰਨ ਔਜਲਾ ਨੇ ਗੀਤਾਂ ਨਾਲ ਝੂਮਣ ਲਾ ਦਿੱਤੇ ਦਰਸ਼ਕ – News18 ਪੰਜਾਬੀ

IPL 2025 Opening Ceremony LIVE: ਇੰਡੀਅਨ ਪ੍ਰੀਮੀਅਰ ਲੀਗ 2025 ਦਾ ਉਦਘਾਟਨੀ ਸਮਾਰੋਹ ਕੋਲਕਾਤਾ ਦੇ ਈਡਨ ਗਾਰਡਨ ਵਿਖੇ ਸ਼ੁਰੂ ਹੋ ਗਿਆ ਹੈ। ਆਈਪੀਐਲ ਦੇ 18ਵੇਂ ਐਡੀਸ਼ਨ ਦੀ ਸ਼ੁਰੂਆਤ ਇੱਕ ਸ਼ਾਨਦਾਰ ਉਦਘਾਟਨੀ ਸਮਾਰੋਹ ਨਾਲ ਹੋਈ ਜਿਸ ਵਿੱਚ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ, ਗਾਇਕ ਸ਼੍ਰੇਲ ਘੋਸ਼ਾਲ ਅਤੇ ਕਰਨ ਔਜਲਾ ਅਤੇ ਬਾਲੀਵੁੱਡ ਅਦਾਕਾਰਾ ਦਿਸ਼ਾ ਪਟਾਨੀ ਨੇ ਸ਼ਿਰਕਤ ਕੀਤੀ। ਸਿਤਾਰਿਆਂ ਨਾਲ ਭਰਿਆ ਇਹ ਪ੍ਰੋਗਰਾਮ ਲਗਭਗ 25 ਮਿੰਟ ਤੱਕ ਚੱਲਣ ਦੀ ਉਮੀਦ ਹੈ। ਇਸ ਸਮਾਗਮ ਤੋਂ ਬਾਅਦ, ਟੂਰਨਾਮੈਂਟ ਦਾ ਉਦਘਾਟਨੀ ਮੈਚ ਕੋਲਕਾਤਾ ਨਾਈਟ ਰਾਈਡਰਜ਼ ਅਤੇ ਰਾਇਲ ਚੈਲੇਂਜਰਜ਼ ਬੰਗਲੌਰ ਵਿਚਕਾਰ ਖੇਡਿਆ ਜਾਵੇਗਾ। ਉਦਘਾਟਨੀ ਸਮਾਰੋਹ ਵਿੱਚ ਪਹਿਲੀ ਪਰਫਾਰਮੈਂਸ ਸ਼੍ਰੇਆ ਘੋਸ਼ਾਲ ਨੇ ਦਿੱਤੀ।
Thanks @StarSportsIndia cut the performance of Disha Patani half way
finish good by karan aujla pic.twitter.com/xIfFuJP6mJ— TANISK (@Taniskabhisingh) March 22, 2025
ਸ਼੍ਰੇਆ ਘੋਸ਼ਾਲ ਨੇ ਮਾਂ ਤੁਝੇ ਸਲਾਮ ਅਤੇ ਵੰਦੇ ਮਾਤਰਮ ਨਾਲ ਆਪਣਾ ਲਗਭਗ 15 ਮਿੰਟ ਦਾ ਪ੍ਰਦਰਸ਼ਨ ਪੂਰਾ ਕੀਤਾ। ਸ਼੍ਰੇਆ ਘੋਸ਼ਾਲ ਦੇ ਪ੍ਰਦਰਸ਼ਨ ਤੋਂ ਬਾਅਦ, ਦਿਸ਼ਾ ਪਟਾਨੀ ਨੇ ਆਪਣਾ ਪ੍ਰਫੋਰਮੈਂਸ ਸ਼ੁਰੂ ਕੀਤੀ। ਸ਼੍ਰੇਆ ਘੋਸ਼ਾਲ ਨੇ ਕੋਲਕਾਤਾ ਵਾਸੀਆਂ ਨੂੰ ਪੁਸ਼ਪਾ 2 ਦੇ ਗੀਤਾਂ ‘ਤੇ ਨੱਚਣ ਲਈ ਮਜਬੂਰ ਕਰ ਦਿੱਤਾ ਹੈ। ਈਡਨ ਗਾਰਡਨ ਦੇ ਉਦਘਾਟਨ ਸਮਾਰੋਹ ਦੌਰਾਨ ਇੱਕ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ ਹੋਇਆ। ਇਸ ਤੋਂ ਬਾਅਦ ਦਿਸ਼ਾ ਪਟਾਨੀ ਨੇ ਆਪਣੇ ਡਾਂਸ ਮੂਵਜ਼ ਨਾਲ ਸਟੇਜ ‘ਤੇ ਅੱਗ ਲਗਾ ਦਿੱਤੀ। ਹੁਣ ਉਨ੍ਹਾਂ ਦੀ ਪ੍ਰਫੋਰਮੈਂਸ ਖਤਮ ਹੋ ਗਿਆ ਹੈ।
ਉਨ੍ਹਾਂ ਤੋਂ ਬਾਅਦ ਹੁਣ ਪੰਜਾਬੀ ਗਾਇਕ ਕਰਨ ਔਜਲਾ ਸਟੇਜ ‘ਤੇ ਆਏ ਹਨ ਅਤੇ ਆਪਣੀ ਪੇਸ਼ਕਾਰੀ ਨਾਲ ਹਲਚਲ ਮਚਾ ਰਹੇ ਹਨ। ਜਿਵੇਂ ਹੀ ਕਰਨ ਔਜਲਾ ਨੇ ‘ਹੁਸਨ ਤੇਰਾ ਤੌਬਾ-ਤੌਬਾ’ ਗਾਇਆ, ਦਰਸ਼ਕ ਨੱਚਣ ਲੱਗ ਪਏ। ਕਰਨ ਔਜਲਾ ਨੇ ਤੌਬਾ ਤੌਬਾ, ਮਹਲੂਹ ਪੂਰਾ ਵੇਵੀ, ਐਂਟੀਡੋਟ, ਵਿਨਿੰਗ ਸਪੀਚ, ਸੌਫਟਲੀ ਵਰਗੇ ਗੀਤ ਗਾਏ ਜਿਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਜੋਸ਼ ਨਾਲ ਭਰ ਦਿੱਤਾ। ਕਰਨ ਦੇ ਨਾਲ ਸਟੇਜ ‘ਤੇ ਦਿਸ਼ਾ ਪਟਾਨੀ ਵੀ ਮੌਜੂਦ ਸੀ। ਉਹ ਵੀ ਉਨ੍ਹਾਂ ਦੇ ਮੂਵਸ ‘ਤੇ ਨੱਚਦੀ ਦਿਖਾਈ ਦਿੱਤੀ।
ਇਸ ਮੌਕੇ ਸ਼ਾਹਰੁਖ ਖਾਨ ਦਰਸ਼ਕਾਂ ਨੂੰ ਸੰਬੋਧਨ ਕੀਤਾ। ਸ਼ਾਹਰੁਖ ਨੇ ਕਿਹਾ, ‘ਕਮੋਂ ਆਚੋ (ਤੁਸੀਂ ਕਿਵੇਂ ਹੋ) ਕੋਲਕਾਤਾ।’ ਅੱਜ IPL ਨੇ 18 ਸਾਲ ਪੂਰੇ ਕਰ ਲਏ ਹਨ ਅਤੇ ਇਸ ਲੀਗ ਨੇ ਬਹੁਤ ਸਾਰੇ ਸਿਤਾਰਿਆਂ ਨੂੰ ਜਨਮ ਦਿੱਤਾ ਹੈ ਜੋ ਹੁਣ ਪਿਤਾ ਬਣ ਗਏ ਹਨ। ਸ਼ਾਹਰੁਖ ਨੇ ਰਾਇਲ ਚੈਲੇਂਜਰਜ਼ ਬੰਗਲੌਰ (ਆਰਸੀਬੀ) ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੂੰ ਸਟੇਜ ‘ਤੇ ਬੁਲਾਇਆ। ਇਸ ਦੌਰਾਨ ਸ਼ਾਹਰੁਖ ਨੇ ਕੋਹਲੀ ਦੀ ਬਹੁਤ ਪ੍ਰਸ਼ੰਸਾ ਕੀਤੀ ਅਤੇ ਦਰਸ਼ਕਾਂ ਨੂੰ ਕੋਹਲੀ-ਕੋਹਲੀ ਦੇ ਨਾਅਰੇ ਲਗਾਉਣ ਲਈ ਕਿਹਾ।