iPhone ਖਰੀਦਣ ਵਾਲਿਆਂ ਲਈ ਚੰਗੀ ਖ਼ਬਰ…ਥੋਕ ਕੀਮਤ ‘ਤੇ ਵਿਕ ਰਿਹਾ iPhone 13 !

ਆਈਫੋਨ (iPhone) ਦਾ ਲੋਕਾਂ ਵਿਚ ਬਹੁਤ ਕ੍ਰੇਜ਼ ਹੈ। ਬਹੁਗਿਣਤੀ ਲੋਕ iPhone ਖਰੀਦਣ ਦੀ ਇੱਛਾ ਰੱਖਦੇ ਹਨ। ਪਰ iPhone ਦੀ ਕੀਮਤ ਵੱਧ ਹੋਣ ਕਰਕੇ ਜ਼ਿਆਦਾਤਰ ਲੋਕ ਇਸਨੂੰ ਨਹੀਂ ਖਰੀਦ ਪਾਉਂਦੇ। ਜੇਕਰ ਤੁਸੀਂ ਵੀ iPhone ਦੇ ਦੀਵਾਨੇ ਹੋ ਤੇ ਪੈਸੇ ਦੀ ਕਮੀਂ ਕਾਰਨ ਨਹੀਂ ਖਰੀਦ ਪਾ ਰਹੇ, ਤਾਂ ਤੁਹਾਡੇ ਲਈ ਖ਼ੁਸ਼ਖ਼ਬਰੀ ਹੈ। ਐਮਾਜ਼ਾਨ ਦੀ ਗ੍ਰੇਟ ਇੰਡੀਅਨ ਫੈਸਟੀਵਲ ਸੇਲ (Amazon Great Indian Festival Sale) ਜਲਦੀ ਹੀ ਸ਼ੁਰੂ ਹੋਣ ਜਾ ਰਹੀ ਹੈ। ਇਸ ਸੇਲ ਵਿਚ iPhone 13 ਬਹੁਤ ਸਸਤੀ ਕੀਮਤ ‘ਤੇ ਵਿਕਣ ਜਾ ਰਿਹਾ ਹੈ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਐਮਾਜ਼ਾਨ (Amazon) ਦੇ ਇਸ ਗ੍ਰੇਟ ਆਫਰ ਦੀ ਕਾਫੀ ਚਰਚਾ ਹੋ ਰਹੀ ਹੈ। ਇੱਕ ਟਵਿੱਟਰ ਯੂਜ਼ਰ ਨੇ ਇਸ ਲਿਸਟਿੰਗ ਦਾ ਇੱਕ ਸਕਰੀਨਸ਼ਾਟ ਸਾਂਝਾ ਕੀਤਾ ਹੈ ਅਤੇ ਘਟੀ ਕੀਮਤ ਬਾਰੇ ਜਾਣਕਾਰੀ ਦਿੱਤੀ ਹੈ। ਕਿਹਾ ਜਾ ਰਿਹਾ ਹੈ ਕਿ ਐਮਾਜ਼ਾਨ ਦੀ ਇਸ ਫੈਸਟੀਵਲ ਸੇਲ ਵਿਚ iPhone 13ਦੀ ਕੀਮਤ ਸਿਰਫ 38,999 ਰੁਪਏ ਰਹਿ ਜਾਵੇਗੀ। ਜੋ ਲੋਕ iPhone ਖਰੀਦਣ ਦੀ ਇੱਛਾ ਰੱਖਦੇ ਹਨ, ਉਨ੍ਹਾਂ ਲਈ ਇਹ ਚੰਗਾ ਆਫਰ ਹੈ।
ਦੱਸ ਦੇਈਏ ਕਿ iPhone 13 ਨੂੰ ਐਪਲ ਕੰਪਨੀ ਦੁਆਰਾ ਸਾਲ 2021 ਵਿਚ ਲਾਂਚ ਕੀਤਾ ਗਿਆ ਸੀ। ਇਸ ਵਿਚ ਇਕ ਸ਼ਕਤੀਸ਼ਾਲੀ A15 ਬਾਇਓਨਿਕ ਚਿੱਪ, ਇੱਕ ਵਧੀਆ ਡਿਊਲ-ਕੈਮਰਾ ਸੈੱਟਅੱਪ ਅਤੇ ਇੱਕ ਸੁਪਰ ਰੈਟੀਨਾ XDR ਡਿਸਪਲੇਅ ਆਦਿ ਫੀਚਰ ਮੌਜੂਦ ਹਨ। iPhone 13 5G ਦਾ ਸਮਰਥਨ ਵੀ ਕਰਦਾ ਹੈ ਅਤੇ ਫਿਰ ਵੀ ਗੇਮਿੰਗ, ਫੋਟੋਗ੍ਰਾਫੀ ਅਤੇ ਰੋਜ਼ਾਨਾ ਵਰਤੋਂ ਲਈ ਵੀ ਇਹ ਇਕ ਵਧੀਆ ਵਿਕਲਪ ਹੈ।
ਜ਼ਿਕਰਯੋਗ ਹੈ ਕਿ ਐਪਲ ਦੁਆਰਾ ਹੁਣ iPhone 16 ਲਾਂਚ ਕਰ ਦਿੱਤਾ ਗਿਆ ਹੈ। ਜਿਸ ਕਾਰਨ iPhone 13 ਤਿੰਨ ਪੀੜ੍ਹੀਆਂ ਪੁਰਾਣਾ ਹੋ ਗਿਆ ਹੈ। ਇਹ ਪੁਰਾਣਾ ਹੋਣ ਕਰਕੇ ਥੋੜਾ ਘੱਟ ਆਕਰਸ਼ਕ ਹੋ ਗਿਆ ਹੈ। ਹਾਲਾਂਕਿ ਇਹ ਅਜੇ ਵੀ ਸੌਫਟਵੇਅਰ ਅਪਡੇਟਸ ਪ੍ਰਾਪਤ ਕਰ ਰਿਹਾ ਹੈ, ਨਵੇਂ ਆਈਫੋਨ ਨੇ ਹਾਰਡਵੇਅਰ ਅਤੇ ਸੌਫਟਵੇਅਰ ਦੋਵਾਂ ਵਿਚ ਹੋਰ ਮਹੱਤਵਪੂਰਨ ਫੀਚਰ ਸ਼ਾਮਿਲ ਕੀਤੇ ਗਏ ਹਨ।
ਲੋਕਾਂ ਵਿਚ iPhone 13 ਦਾ ਵੀ ਕਾਫੀ ਕ੍ਰੇਜ਼ ਸੀ ਅਤੇ ਕਿਸੇ ਸਮੇਂ ਇਹ ਸਭ ਤੋਂ ਜ਼ਿਆਦਾ ਵਿਕਣ ਵਾਲਾ ਫੋਨ ਸੀ। ਜੇਕਰ ਤੁਹਾਡਾ ਬਜਟ 40 ਰੁਪਏ ਦੇ ਆਸ-ਪਾਸ ਹੈ ਅਤੇ ਤੁਸੀਂ ਆਈਫੋਨ ਖਰੀਦਣਾ ਚਾਹੁੰਦੇ ਹੋ ਤਾਂ ਇਹ ਤੁਹਾਡੇ ਲਈ ਵਧੀਆ ਵਿਕਲਪ ਹੋ ਸਕਦਾ ਹੈ।