ਪੰਜਾਬੀ ਫਿਲਮਾਂ ਅਤੇ ਗੀਤਾਂ ਤੋਂ ਬਾਅਦ Parmish Verma ਦੀ ਬਾਲੀਵੁੱਡ ‘ਚ ਐਂਟਰੀ! ਵੱਖਰੇ ਅੰਦਾਜ਼ ‘ਚ ਨਜ਼ਰ ਆਉਣਗੇ ਅਦਾਕਾਰ

ਪਰਮੀਸ਼ ਵਰਮਾ ਇੱਕ ਪ੍ਰਸਿੱਧ ਪੰਜਾਬੀ ਗਾਇਕ, ਅਦਾਕਾਰ ਅਤੇ ਸੰਗੀਤਕਾਰ ਹਨ। ਉਹ ਪੰਜਾਬੀ ਸੰਗੀਤ ਉਦਯੋਗ ਵਿੱਚ ਆਪਣੀ ਵਿਲੱਖਣ ਆਵਾਜ਼ ਅਤੇ ਸ਼ਾਨਦਾਰ ਗੀਤਾਂ ਲਈ ਜਾਣੇ ਜਾਂਦੇ ਹਨ। ਗਾਇਕ ਨੇ ਆਪਣੇ ਫੈਨਜ਼ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਦੱਸ ਦੇਈਏ ਕਿ ਉਨ੍ਹਾਂ ਦੀ ਵੈੱਬ ਸੀਰੀਜ਼ Kanneda ਦਾ ਧਮਾਕੇਦਾਰ ਟ੍ਰੇਲਰ ਰਿਲੀਜ਼ ਹੋ ਚੱਕਿਆ ਹੈ। Kanneda 21 ਮਾਰਚ ਨੂੰ ਜੀਓਹੌਟਸਟਾਰ ‘ਤੇ ਰਿਲੀਜ਼ ਹੋ ਰਹੀ ਹੈ। ਇਹ ਜਾਰ ਪਿਕਚਰਜ਼ ਦੁਆਰਾ ਨਿਰਮਿਤ ਹੈ ਤੇ ਚੰਦਨ ਅਰੋੜਾ ਦੁਆਰਾ ਨਿਰਦੇਸ਼ਤ ਹੈ ।
ਇਸ ਸੀਰੀਜ਼ ਵਿੱਚ ਪਰਮੀਸ਼ ਵਰਮਾ ਦੇ ਨਾਲ ਮੁਹੰਮਦ ਜ਼ੀਸ਼ਾਨ ਅਯੂਬ, ਰਣਵੀਰ ਸ਼ੌਰੀ, ਅਰੁਣੋਦਯ ਸਿੰਘ, ਆਦਰ ਮਲਿਕ ਤੇ ਜੈਸਮੀਨ ਬਾਜਵਾ ਸਮੇਤ ਕਈ ਸ਼ਾਨਦਾਰ ਕਲਾਕਾਰ ਵੀ ਨਜ਼ਰ ਆਉਣਗੇ। ਕੈਨੇਡਾ ਉੱਪਰ ਅਧਾਰਿਤ ਉਕਤ ਸੀਰੀਜ਼ ਪਰਮੀਸ਼ ਵਰਮਾ ਦੀ ਭੂਮਿਕਾ ਵਿੱਚ ਨਿੰਮਾ, ਤੀਬਰ ਐਕਸ਼ਨ, ਡਰਾਮਾ ਤੇ ਅਣਕਿਆਸੇ ਮੋੜਾਂ ਨਾਲ ਭਰਪੂਰ ਹੈ।
ਪਰਮੀਸ਼ ਵਰਮਾ ਨੇ ਇੰਸਟਾਗ੍ਰਾਮ ‘ਤੇ, ਟ੍ਰੇਲਰ ਸ਼ੇਅਰ ਕਰਦੇ ਹੋਏ ਲਿਖਿਆ ਕਿ ਮਾਫੀਆ, ਸੰਗੀਤ, ਮੇਹੇਮ। ਕੰਨੇਡਾ ਵਿੱਚ ਤੁਹਾਡਾ ਸੁਆਗਤ ਹੈ। 21 ਮਾਰਚ ਸਾਰੇ ਐਪੀਸੋਡਸ।”
ਪਰਮੀਸ਼ ਜੋ ਕਿ ਸੀਰੀਜ਼ ਵਿੱਚ ਨਿੰਮਾ ਦੀ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ Kanneda ਵਿਦੇਸ਼ਾਂ ਵਿੱਚ ਰਹਿੰਦੇ ਅਣਗਿਣਤ ਭਾਰਤੀਆਂ ਦੇ ਸੰਘਰਸ਼ਾਂ ਅਤੇ ਸੁਪਨਿਆਂ ਨੂੰ ਉਜਾਗਰ ਕਰੇਗੀ। ਆਪਣੇ ਕਿਰਦਾਰ ਬਾਰੇ ਬੋਲਦੇ ਹੋਏ, ਗਾਇਕ ਨੇ ਸਾਂਝਾ ਕੀਤਾ, “ਨਿੰਮਾ ਦਾ ਸਫ਼ਰ ਮੇਰੇ ਲਈ ਬਹੁਤ ਨਿੱਜੀ ਹੈ ਕਿਉਂਕਿ, ਕਈ ਤਰੀਕਿਆਂ ਨਾਲ, ਮੈਂ ਜ਼ਿੰਦਗੀ ਵਿੱਚ ਆਪਣੇ ਆਪ ਨੂੰ ਇੱਕ ਬਾਹਰੀ ਵਿਅਕਤੀ ਵਾਂਗ ਮਹਿਸੂਸ ਕੀਤਾ ਹੈ ਪਰ ਨਿੰਮਾ ਦੀ ਦੁਨੀਆ ਕਿਤੇ ਜ਼ਿਆਦਾ ਤੀਬਰ ਹੈ, ਜਿੱਥੇ ਬਚਾਅ ਅਤੇ ਸ਼ਕਤੀ ਇੱਕ ਅਣਮੁੱਲੀ ਕੀਮਤ ‘ਤੇ ਆਉਂਦੀ ਹੈ। ਉਸਨੂੰ ਨਿਭਾਉਣਾ ਸਿਰਫ਼ ਇੱਕ ਭੂਮਿਕਾ ਨਹੀਂ ਸੀ। ਇਹ ਇੱਕ ਅਜਿਹੇ ਕਿਰਦਾਰ ਵਿੱਚ ਆਪਣੇ ਆਪ ਨੂੰ ਪੂਰੀ ਤਰ੍ਹਾਂ ਲੀਨ ਕਰਨ ਦਾ ਮੌਕਾ ਸੀ ਜਿਸਨੂੰ ਮੈਂ ਸੱਚਮੁੱਚ ਜੀਵਨ ਵਿੱਚ ਲਿਆਉਣਾ ਪਸੰਦ ਕੀਤਾ ਸੀ।