Netflix ਦਾ ਪਲਾਨ ਹੋਇਆ ਮਹਿੰਗਾ, ਜਾਣੋ ਭਾਰਤੀਆਂ ਨੂੰ ਸਬਸਕ੍ਰਿਪਸ਼ਨ ਦਾ ਕਿੰਨਾ ਲੱਗੇਗਾ ਵਾਧੂ ਚਾਰਜ

Netflix Subscription new prices: ਜੇਕਰ ਤੁਸੀਂ ਨੈੱਟਫਲਿਕਸ (Netflix) ਦਾ ਕੰਟੈਂਟ ਦੇਖਣਾ ਪਸੰਦ ਕਰਦੇ ਹੋ ਤੇ ਇੱਕ ਨੈੱਟਫਲਿਕਸ (Netflix) ਯੂਜ਼ਰ ਹੋ, ਤਾਂ ਤੁਸੀਂ ਇਹ ਖ਼ਬਰ ਸੁਣ ਕੇ ਹੈਰਾਨ ਹੋ ਸਕਦੇ ਹੋ ਕਿਉਂਕਿ ਨੈੱਟਫਲਿਕਸ (Netflix) ਨੇ ਇੱਕ ਵਾਰ ਫਿਰ ਆਪਣੀ ਸਬਸਕ੍ਰਿਪਸ਼ਨ ਦੀ ਕੀਮਤ ਵਧਾ ਦਿੱਤੀ ਹੈ। ਹਾਲਾਂਕਿ, ਰਾਹਤ ਦੀ ਗੱਲ ਇਹ ਹੈ ਕਿ ਨੈੱਟਫਲਿਕਸ (Netflix) ਨੇ ਇਹ ਕੀਮਤ ਭਾਰਤ ਲਈ ਨਹੀਂ, ਸਗੋਂ ਅਮਰੀਕਾ, ਕੈਨੇਡਾ, ਪੁਰਤਗਾਲ ਅਤੇ ਅਰਜਨਟੀਨਾ ਸਮੇਤ ਕਈ ਹੋਰ ਦੇਸ਼ਾਂ ਦੇ ਉਪਭੋਗਤਾਵਾਂ ਲਈ ਵਧਾਈ ਹੈ। ਕੰਪਨੀ ਨੇ ਆਪਣੀ ਨਵੀਨਤਮ Q4 2024 ਕਮਾਈ ਰਿਪੋਰਟ ਰਾਹੀਂ ਨਵੀਆਂ ਕੀਮਤਾਂ ਦਾ ਖੁਲਾਸਾ ਕੀਤਾ ਹੈ। ਨੈੱਟਫਲਿਕਸ (Netflix) ਦੇ ਅਨੁਸਾਰ, ਕੰਪਨੀ ਆਪਣੇ ਪ੍ਰੋਗਰਾਮਿੰਗ ਅਤੇ ਪਲੇਟਫਾਰਮ ਨੂੰ ਬਿਹਤਰ ਬਣਾਉਣ ਲਈ ਨਿਵੇਸ਼ ਵਧਾ ਰਹੀ ਹੈ ਅਤੇ ਨਾਲ ਹੀ ਇਹ ਮਾਲੀਆ ਵੀ ਬਣਾਈ ਰੱਖਣਾ ਚਾਹੁੰਦੀ ਹੈ, ਇਸ ਲਈ ਉਹ ਕੀਮਤਾਂ ਵਧਾ ਰਹੀ ਹੈ।
ਸਬਸਕ੍ਰਿਪਸ਼ਨ ਦੀ ਕੀਮਤ ਕਿੰਨੀ ਹੋਵੇਗੀ, ਆਓ ਜਾਣਦੇ ਹਾਂ:
ਅਮਰੀਕਾ ਵਿੱਚ, Netflix ਨੇ ਇਸ਼ਤਿਹਾਰਾਂ ਦੇ ਨਾਲ ਸਟੈਂਡਰਡ ਪਲਾਨ ਨੂੰ $6.99 ਤੋਂ ਵਧਾ ਕੇ $7.99 ਪ੍ਰਤੀ ਮਹੀਨਾ ਕਰ ਦਿੱਤਾ ਹੈ। ਐਡ-ਫ੍ਰੀ 1080p HD ਵੀਡੀਓ ਵਾਲੇ ਸਟੈਂਡਰਡ ਪਲਾਨ ਦੀ ਕੀਮਤ ਵੀ $15.49 ਤੋਂ ਵਧ ਕੇ $17.99 ਪ੍ਰਤੀ ਮਹੀਨਾ ਹੋ ਗਈ ਹੈ। ਇਸ ਦੌਰਾਨ, ਪ੍ਰੀਮੀਅਮ ਪਲਾਨ, ਜੋ ਕਿ 4K ਸਟ੍ਰੀਮਿੰਗ ਨੂੰ ਸਪੋਰਟ ਕਰਨ ਵਾਲਾ ਇੱਕੋ ਇੱਕ ਵਿਕਲਪ ਹੈ, ਨੂੰ $22.99 ਤੋਂ ਵਧਾ ਕੇ $24.99 ਕਰ ਦਿੱਤਾ ਗਿਆ ਹੈ। ਕੈਨੇਡਾ ਸਮੇਤ ਹੋਰ ਦੇਸ਼ਾਂ ਵਿੱਚ ਨੈੱਟਫਲਿਕਸ (Netflix) ਉਪਭੋਗਤਾਵਾਂ ਲਈ ਵੀ ਪਲਾਨ ਦੀਆਂ ਕੀਮਤਾਂ ਇਸੇ ਤਰ੍ਹਾਂ ਵਧੀਆਂ ਹਨ।
ਨੈੱਟਫਲਿਕਸ (Netflix) ਨੇ ਆਪਣੇ ਪਲੇਟਫਾਰਮ ਨੂੰ ਹੋਰ ਬਿਹਤਰ ਬਣਾਉਣ ਲਈ ਕੀਮਤਾਂ ਵਧਾ ਦਿੱਤੀਆਂ ਹਨ। ਕੰਪਨੀ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਜਿਵੇਂ-ਜਿਵੇਂ ਅਸੀਂ ਪ੍ਰੋਗਰਾਮਿੰਗ ਵਿੱਚ ਨਿਵੇਸ਼ ਕਰਨਾ ਜਾਰੀ ਰੱਖਦੇ ਹਾਂ ਅਤੇ ਆਪਣੇ ਮੈਂਬਰਾਂ ਨੂੰ ਵਧੇਰੇ ਵੈਲਿਊ ਪ੍ਰਦਾਨ ਕਰਦੇ ਹਾਂ, ਅਸੀਂ ਕਈ ਵਾਰ ਆਪਣੇ ਮੈਂਬਰਾਂ ਨੂੰ ਥੋੜ੍ਹਾ ਹੋਰ ਭੁਗਤਾਨ ਕਰਨ ਲਈ ਕਹਾਂਗੇ ਤਾਂ ਜੋ ਅਸੀਂ Netflix ਨੂੰ ਹੋਰ ਵੀ ਬਿਹਤਰ ਬਣਾਉਣਾ ਜਾਰੀ ਰੱਖ ਸਕੀਏ। ਤਾਂ ਜੋ ਅਸੀਂ ਨਿਵੇਸ਼ ਕਰ ਸਕੀਏ। ਇਸ ਲਈ ਸੋਰਸ ਮੁਹੱਈਆ ਕਰਵਾ ਸਕੀਏ। ਇਸ ਉਦੇਸ਼ ਲਈ, ਅਸੀਂ ਅੱਜ ਅਮਰੀਕਾ, ਕੈਨੇਡਾ, ਪੁਰਤਗਾਲ ਅਤੇ ਅਰਜਨਟੀਨਾ ਵਿੱਚ ਜ਼ਿਆਦਾਤਰ ਯੋਜਨਾਵਾਂ ‘ਤੇ ਕੀਮਤਾਂ ਨੂੰ ਐਡਜਸਟ ਕਰ ਰਹੇ ਹਾਂ।