Health Tips

ਤੁਸੀਂ ਇਕ ਹਫ਼ਤਾ ਦੰਦਾਂ ਨੂੰ ਬੁਰਸ਼ ਨਾ ਕਰੋ ਤਾਂ ਕੀ ਹੋਵੇਗਾ? ਪਹੁੰਚ ਸਕਦੇ ਹੋ ਹਸਪਤਾਲ…

Risks of Not Brushing Your Teeth: ਦੰਦ ਬੁਰਸ਼ ਕਰਨਾ ਸਾਡੀ ਜੀਵਨਸ਼ੈਲੀ ਦਾ ਅਹਿਮ ਹਿੱਸਾ ਹੈ। ਜ਼ਿਆਦਾਤਰ ਲੋਕ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਦੰਦ ਬੁਰਸ਼ ਕਰਦੇ ਹਨ। ਪਰ ਕੁਝ ਲੋਕ ਬੁਰਸ਼ ਕਰਨ ਦੇ ਮਾਮਲੇ ਵਿਚ ਅਣਗਹਿਲੀ ਕਰਦੇ ਹਨ ਅਤੇ ਉਹ ਕਈ ਕਈ ਦਿਨ ਬੁਰਸ਼ ਹੀ ਨਹੀਂ ਕਰਦੇ।

ਬੁਰਸ਼ ਨਾ ਕਰਨਾ ਦੰਦਾਂ ਦੇ ਨਾਲ ਨਾਲ ਸਿਹਤ ਲਈ ਵੀ ਨੁਕਸਾਨਦਾਇਕ ਹੋ ਸਕਦਾ ਹੈ। ਸਾਡੇ ਮੂੰਹ ਵਿਚ ਬਹੁਤ ਸਾਰੇ ਬੈਕਟੀਰੀਆ ਮੌਜੂਦ ਹੁੰਦੇ ਹਨ, ਜੋ ਕਈ ਬਿਮਾਰੀਆਂ ਦਾ ਕਾਰਨ ਬਣ ਸਕਦੇ ਹਨ। ਬੁਰਸ਼ ਕਰਨ ਨਾਲ ਮੂੰਹ ਵਿਚਲੇ ਬੈਕਟੀਰੀਆ ਦਾ ਖ਼ਤਰਾ ਘਟ ਜਾਂਦਾ ਹੈ। ਇਸ ਲਈ ਨਿਯਮਿਤ ਰੂਪ ਵਿਚ ਬੁਰਸ਼ ਕਰਨਾ ਚਾਹੀਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਸਿਹਤ ਸਮੱਸਿਆਵਾਂ ਬਾਰੇ ਦੱਸਣ ਜਾ ਰਹੇ ਹਾਂ, ਜੋ ਬੁਰਸ਼ ਨਾ ਕਰਨ ਕਰਕੇ ਪੈਦਾ ਹੋ ਸਕਦੀਆਂ ਹਨ।

ਇਸ਼ਤਿਹਾਰਬਾਜ਼ੀ

ਬੁਰਸ਼ ਨਾ ਕਰਨ ਦੇ ਸਿਹਤ ਲਈ ਨੁਕਸਾਨ

ਸਾਹ ਨਾਲ ਜੁੜੀਆਂ ਸਮੱਸਿਆਵਾਂ

ਜੇਕਰ ਤੁਸੀਂ ਲਗਾਤਾਰ ਬੁਰਸ਼ ਨਹੀਂ ਕਰਦੇ, ਤਾਂ ਮੂੰਹ ਦੀਆਂ ਸਮੱਸਿਆਵਾਂ ਦੇ ਨਾਲ ਨਾਲ ਤੁਹਾਨੂੰ ਸਾਹ ਦੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਬੁਰਸ਼ ਨਾ ਕਰਨ ਕਰਕੇ ਮੂੰਹ ਵਿਚ ਮੌਜੂਦ ਬੈਕਟੀਰੀਆ ਸਾਹ ਦੇ ਰਾਹੀਂ ਫੇਫੜਿਆਂ ਤੱਕ ਜਾ ਸਕਦੇ ਹਨ। ਫੇਫੜਿਆਂ ਵਿਚ ਜਾ ਕੇ ਇਹ ਬੈਕਟੀਰੀਆ ਸਾਹ ਸੰਬੰਧੀ ਬਿਮਾਰੀਆਂ ਪੈਦਾ ਕਰਦੇ ਹਨ।

ਇਸ਼ਤਿਹਾਰਬਾਜ਼ੀ

ਦਿਲ ਦੀਆਂ ਸਮੱਸਿਆਵਾਂ

ਬੁਰਸ਼ ਨਾ ਕਰਨ ਦਾ ਸਿੱਧਾ ਅਸਰ ਸਾਡੇ ਦਿਲ ਦੀ ਸਿਹਤ ਉੱਤੇ ਵੀ ਪੈਂਦਾ ਹੈ। ਜੇਕਰ ਤੁਸੀਂ ਬੁਰਸ਼ ਨਹੀਂ ਕਰਦੇ, ਤਾਂ ਦੰਦਾਂ ਅਤੇ ਮੂੰਹ ਦੀਆਂ ਸਮੱਸਿਆਵਾਂ ਦੇ ਨਾਲ ਨਾਲ ਦਿਲ ਦੀਆਂ ਸਮੱਸਿਆਵਾਂ ਦਾ ਖ਼ਤਰਾ ਵੀ ਵਧ ਜਾਂਦਾ ਹੈ। ਟੈਕਸਾਸ ਸੈਂਟਰ ਫਾਰ ਕਾਸਮੈਟਿਕ ਡੈਂਟਿਸਟਰੀ (Texas Center for Cosmetic Dentistry) ਦੇ ਅਨੁਸਾਰ, ਜੇਕਰ ਤੁਹਾਡੀ ਮੂੰਹ ਦੀ ਸਿਹਤ ਖਰਾਬ ਹੈ ਤਾਂ ਇਹ ਤੁਹਾਡੇ ਦਿਲ ਨੂੰ ਵੀ ਨੁਕਸਾਨ ਪਹੁੰਚਾ ਸਕਦੀ ਹੈ। ਦੰਦਾਂ ਵਿਚੋਂ ਬੈਕਟੀਰੀਆ ਖੂਨ ਵਿਚ ਦਾਖਲ ਹੋ ਕੇ ਦਿਲ ਵਿਚ ਪਹੁੰਚ ਜਾਂਦੇ ਹਨ ਅਤੇ ਇਸ ਨਾਲ ਦਿਲ ਵਿਚ ਸੋਜ ਵਧ ਸਕਦੀ ਹੈ ਅਤੇ ਦਿਲ ਸੰਬੰਧੀ ਕਈ ਬਿਮਾਰੀਆਂ ਹੋ ਸਕਦੀਆਂ ਹਨ।

ਇਸ਼ਤਿਹਾਰਬਾਜ਼ੀ

ਡਾਇਬਟੀਜ਼

ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਮੂੰਹ ਦੀ ਸਫ਼ਾਈ ਨਾ ਕਰਨ ਨਾਲ ਡਾਇਬਟੀਜ਼ ਯਾਨੀ ਕਿ ਸ਼ੂਗਰ ਰੋਗ ਦਾ ਖ਼ਤਰਾ ਵੀ ਵਧ ਸਕਦਾ ਹੈ। ਦਰਅਸਲ ਦੰਦਾਂ ਵਿਚ ਮੌਜੂਦ ਬੈਕਟੀਰੀਆ ਤੇ ਗੰਦਗੀ ਸ਼ੂਗਰ ਲੈਵਲ ਨੂੰ ਤੇਜ਼ੀ ਨਾਲ ਵਧਾਉਂਦੀ ਹੈ। ਦੰਦਾਂ ‘ਚ ਮੌਜੂਦ ਬੈਕਟੀਰੀਆ ਸ਼ੂਗਰ ਨੂੰ ਤੇਜ਼ੀ ਨਾਲ ਹਜ਼ਮ ਕਰਦੇ ਹਨ, ਜਿਸ ਕਾਰਨ ਖੂਨ ‘ਚ ਸ਼ੂਗਰ ਤੇਜ਼ੀ ਨਾਲ ਵਧਣ ਲੱਗਦੀ ਹੈ।

ਇਸ਼ਤਿਹਾਰਬਾਜ਼ੀ

ਕਿਡਨੀ ਸੰਬੰਧੀ ਸਮੱਸਿਆਵਾਂ

ਲਗਾਤਾਰ ਬੁਰਸ਼ ਨਾ ਕਰਨ ਕਰਕੇ ਤੁਹਾਨੂੰ ਕਿਡਨੀ ਸੰਬੰਧੀ ਵੀ ਸਮੱਸਿਆ ਆ ਸਕਦੀ ਹੈ। ਮੂੰਹ ਵਿਚੋਂ ਬੈਕਟੀਰੀਆ ਖੂਨ ਦੀਆਂ ਨਾੜੀਆਂ ਵਿੱਚ ਦਾਖਲ ਹੋ ਜਾਂਦੇ ਹਨ ਅਤੇ ਗੁਰਦਿਆਂ ਨੂੰ ਇਸ ਨੂੰ ਫਿਲਟਰ ਕਰਨ ਲਈ ਮਜਬੂਰ ਕਰਦੇ ਹਨ, ਜਿਸ ਕਾਰਨ ਗੁਰਦਿਆਂ ‘ਤੇ ਬੋਝ ਵੱਧ ਜਾਂਦਾ ਹੈ। ਜਿਸ ਕਾਰਨ ਕਿਡਨੀ ਦੀ ਸੋਚ ਤੇ ਹੋਰ ਕਈ ਸਮੱਸਿਆਵਾਂ ਹੋ ਸਕਦੀਆਂ ਹਨ।

ਇਸ਼ਤਿਹਾਰਬਾਜ਼ੀ

ਇਰੈਕਟਾਈਲ ਡਿਸਫੰਕਸ਼ਨ

ਦੰਦਾਂ ਦੀ ਗੰਦਗੀ ਤੁਹਾਡੇ ਜਿਨਸੀ ਅਨੰਦ ਵਿਚ ਰੁਕਾਵਟ ਬਣ ਸਕਦੀ ਹੈ। ਜੇਕਰ ਦੰਦਾਂ ਦੀ ਚੰਗੀ ਤਰ੍ਹਾਂ ਸਫਾਈ ਨਹੀਂ ਕੀਤੀ ਜਾਂਦੀ ਤਾਂ ਇਰੈਕਟਾਈਲ ਡਿਸਫੰਕਸ਼ਨ ਦਾ ਖਤਰਾ ਵੱਧ ਜਾਂਦਾ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਦੰਦਾਂ ਵਿੱਚ ਮੌਜੂਦ ਬੈਕਟੀਰੀਆ ਖੂਨ ਦੀਆਂ ਨਾੜੀਆਂ ਨੂੰ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੰਦੇ ਹਨ।

(ਉੱਪਰ ਦਿੱਤੇ ਤੱਥ-ਜਾਣਕਾਰੀ ਆਮ ਜਾਣਕਾਰੀ ‘ਤੇ ਅਧਾਰਿਤ ਹਨ। ਨਿਊਜ਼ 18 ਇਨ੍ਹਾਂ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਅਜ਼ਮਾਉਣ ਤੋਂ ਪਹਿਲਾਂ ਸਬੰਧਤ ਮਾਹਿਰਾਂ ਦੀ ਸਲਾਹ ਲਵੋ।)

ਇਸ਼ਤਿਹਾਰਬਾਜ਼ੀ

Source link

Related Articles

Leave a Reply

Your email address will not be published. Required fields are marked *

Back to top button