ਪੰਜਾਬੀ ਸਾਡੀ ਮਾਣ ਤੇ ਪਛਾਣ…CBSE ਦੇ ਹੁਕਮਾਂ ਤੋਂ ਬਾਅਦ ਗੁਰੂ ਰੰਧਾਵਾ ਦਾ ਆਇਆ ਬਿਆਨ

CBSE ਦੇ ਹੁਕਮਾਂ ਤੋਂ ਬਾਅਦ ਪੰਜਾਬ ‘ਚ ਪੰਜਾਬੀ ਨੂੰ ਲੈ ਕੇ ਚੱਲ ਰਿਹਾ ਵਿਵਾਦ ਨੇ ਸਿਆਸੀ ਰੂਪ ਧਾਰਨ ਕਰ ਲਿਆ ਹੈ। ਹੁਣ ਪੰਜਾਬੀ ਗਾਇਕ ਗੁਰੂ ਰੰਧਾਵਾ ਨੇ ਵੀ ਇਸ ਬਾਰੇ ਬਿਆਨ ਦਿੱਤਾ ਹੈ। ਗੁਰੂ ਰੰਧਾਵਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪੰਜਾਬੀ ਭਾਸ਼ਾ ਨੂੰ ਲੈ ਕੇ ਆਪਣੀ ਰਾਏ ਸਾਂਝੀ ਕੀਤੀ ਹੈ। ਉਨ੍ਹਾਂ ਨੇ ਲਿਖਿਆ ਕਿ ਪੰਜਾਬ ਵਿੱਚ ਪੜ੍ਹਦੇ ਹਰ ਵਿਦਿਆਰਥੀ ਲਈ ਪੰਜਾਬੀ ਭਾਸ਼ਾ ਲਾਜ਼ਮੀ ਹੋਣੀ ਚਾਹੀਦੀ ਹੈ, ਚਾਹੇ ਉਹ ਕਿਸੇ ਵੀ ਬੋਰਡ ਵਿੱਚ ਪੜ੍ਹਦਾ ਹੋਵੇ।
ਗੁਰੂ ਰੰਧਾਵਾ ਨੇ ਕਿਹਾ, “ਇਹ ਸਾਡਾ ਮਾਣ ਅਤੇ ਪਛਾਣ ਹੈ। ਅਸੀਂ ਸਾਰੀਆਂ ਭਾਸ਼ਾਵਾਂ ਦਾ ਸਤਿਕਾਰ ਕਰਦੇ ਹਾਂ, ਪਰ ਪੰਜਾਬੀ ਸਾਡਾ ਸੱਭਿਆਚਾਰ ਅਤੇ ਜੜ੍ਹ ਹੈ। ਮੇਰੀ ਸਾਰੀ ਹੋਂਦ ਮੇਰੀ ਭਾਸ਼ਾ ਅਤੇ ਪੰਜਾਬੀ ਗੀਤਾਂ ਕਰਕੇ ਹੈ।” ਆਪਣੇ ਆਪ ਨੂੰ ‘‘ਹਮੇਸ਼ਾ ਮਾਣਮੱਤਾ ਪੇਂਡੂ, ਮਾਣਮੱਤਾ ਪੰਜਾਬੀ ਅਤੇ ਮਾਣਮੱਤਾ ਭਾਰਤੀ’’ ਦੱਸਦਿਆਂ ਉਨ੍ਹਾਂ ਨੇ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨਾ ਸਾਰਿਆਂ ਦੀ ਜ਼ਿੰਮੇਵਾਰੀ ਹੈ।
PUNJABI Language is must for every student studying in PUNJAB no matter what the board is.
Its our Pride and mother ❤️
We respect all languages but Punjabi language is our culture and roots.
My whole existence is because of my Language and the songs in Punjabi 🙏
Forever Proud…— Guru Randhawa (@GuruOfficial) February 26, 2025
CBSE ਨੇ ਦਿੱਤਾ ਸਪੱਸ਼ਟੀਕਰਨ
ਸੀਬੀਐਸਈ ਵੱਲੋਂ 10ਵੀਂ ਜਮਾਤ ਲਈ ਖੇਤਰੀ ਭਾਸ਼ਾ ਦੇ ਵਿਸ਼ਿਆਂ ਦੀ ਸੂਚੀ ਵਿੱਚੋਂ ਪੰਜਾਬੀ ਨੂੰ ਹਟਾਉਣ ਦੇ ਦੋਸ਼ਾਂ ਤੋਂ ਬਾਅਦ ਰਾਜ ਵਿੱਚ ਹੰਗਾਮਾ ਹੋਇਆ, ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਇਸ ਕਦਮ ਦੀ ਨਿੰਦਾ ਕੀਤੀ। ਹਾਲਾਂਕਿ ਬੋਰਡ ਨੇ ਇਨ੍ਹਾਂ ਦਾਅਵਿਆਂ ਨੂੰ ਖਾਰਿਜ ਕਰਦੇ ਹੋਏ ਸਪੱਸ਼ਟੀਕਰਨ ਜਾਰੀ ਕੀਤਾ ਹੈ।
ਬੋਰਡ ਦੇ ਪ੍ਰੀਖਿਆ ਨਿਯੰਤਰਣ ਸੰਯਮ ਭਾਰਦਵਾਜ ਦੁਆਰਾ ਜਾਰੀ ਇੱਕ ਐਡੈਂਡਮ ਵਿੱਚ ਕਿਹਾ ਕਿ ਇਹ ਸੀਬੀਐਸਈ ਦੀ ਵੈਬਸਾਈਟ ‘ਤੇ 25.02.2025 ਨੂੰ ਜਾਰੀ ਕੀਤੀ ਗਈ 10ਵੀਂ ਜਮਾਤ ਦੀਆਂ ਦੋ ਬੋਰਡ ਪ੍ਰੀਖਿਆਵਾਂ ਦੇ ਸੰਚਾਲਨ ਸੰਬੰਧੀ ਡਰਾਫਟ ਨੀਤੀ ਦੇ ਸੰਦਰਭ ਵਿੱਚ ਹੈ। ਇਹ ਸਪੱਸ਼ਟ ਕੀਤਾ ਗਿਆ ਹੈ ਕਿ ਮੌਜੂਦਾ ਸਮੇਂ ਵਿੱਚ ਪੇਸ਼ ਕੀਤੇ ਜਾ ਰਹੇ ਹੋਰ ਵਿਸ਼ਿਆਂ ਅਤੇ ਭਾਸ਼ਾਵਾਂ ਦੀ ਸੂਚੀ 2025-2025 ਵਿੱਚ ਵੀ ਜਾਰੀ ਰਹੇਗੀ।