Punjab

10 ਲੱਖ ਦੀ ਡਰੱਗ ਮਨੀ ਨਾਲ 6 ਤਸਕਰ ਕਾਬੂ… 35 ਹਜ਼ਾਰ ਦੇ ਕਰੀਬ ਨਸ਼ੀਲੀਆਂ ਗੋਲੀਆਂ ਬਰਾਮਦ

ਹੁਸ਼ਿਆਰਪੁਰ ਪੁਲਿਸ ਨੇ ਵੱਡਾ ਮਾਰਕਾ ਮਾਰਦੇ ਹੋਏ 6 ਤਸਕਰਾਂ ਨੂੰ 10 ਲੱਖ਼ ਡਰੱਗ ਮਨੀ, 21600 ਨਸ਼ੀਲੇ ਕੈਪਸੂਲ, 33800 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ। ਇਹ ਦੋਸ਼ੀ ਪਾਰਸਲਾਂ ਰਾਂਹੀ ਆਗਰੇ ਤੋਂ ਨਸ਼ੀਲੀਆਂ ਗੋਲੀਆਂ ਅਤੇ ਸਮਾਨ ਮੰਗਵਾਉਂਦੇ ਸਨ।

ਇਹ ਵੀ ਪੜ੍ਹੋ:
ਪਿੰਡ ਦੇ ਲੋਕਾਂ ਅਤੇ ਪੰਚਾਇਤ ਅਫ਼ਸਰਾਂ ਵਿਚਾਲੇ ਤਿੱਖੀ ਬਹਿਸ… ਚੋਣਾਂ ਤੋਂ ਪਹਿਲਾਂ ਧਾਂਦਲੀ ਦੇ ਆਰੋਪ

ਇਸ਼ਤਿਹਾਰਬਾਜ਼ੀ

ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਐਸ ਪੀ ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਉਨ੍ਹਾਂ ਨੇ ਟਾਂਡਾ ਤੋਂ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਦੇ ਮੈਡੀਕਲ ਸਟੋਰ ਤੋਂ ਦਵਾਈਆਂ ਬਰਾਮਦ ਕੀਤੀਆਂ ਸਨ। ਇਸ ਦੀ ਜਾਂਚ ਅੱਗੇ ਤੋਰਦਿਆਂ ਉਨ੍ਹਾਂ ਟਾਂਡਾ ਤੋਂ ਤਿੰਨ, ਹੁਸ਼ਿਆਰਪੁਰ ਤੋਂ ਦੋ ਅਤੇ ਇੱਕ ਵਿਅਕਤੀ ਨੂੰ ਗੜ੍ਹਦੀਵਾਲਾ ਤੋਂ ਗਿਰਫ਼ਤਾਰ ਕਰਕੇ ਉਨ੍ਹਾਂ ਕੋਲੋਂ ਦਸ ਲੱਖ਼ ਦੀ ਡਰੱਗ ਮਨੀ, 33800 ਨਸ਼ੀਲੀਆਂ ਗੋਲੀਆਂ ਅਤੇ 21600 ਨਸ਼ੀਲੇ ਕੈਪਸੂਲ ਬਰਾਮਦ ਕੀਤੇ।

ਇਸ਼ਤਿਹਾਰਬਾਜ਼ੀ
ਦੁਨੀਆ ਦੀਆਂ 7 ਧਾਰਮਿਕ ਪਵਿੱਤਰ ਪੁਸਤਕਾਂ


ਦੁਨੀਆ ਦੀਆਂ 7 ਧਾਰਮਿਕ ਪਵਿੱਤਰ ਪੁਸਤਕਾਂ

ਉਨ੍ਹਾਂ ਦੱਸਿਆ ਕਿ ਪੁਲਸ ਨੇ ਇੱਕ ਵੱਡੇ ਗਿਰੋਹ ਦਾ ਭਾਂਡਾ ਭੰਨ ਕੇ ਨਸ਼ਾ ਸਮਗਲਰਾਂ ਨੂੰ ਠੱਲ ਪਾਈ ਹੈ। ਉਨ੍ਹਾਂ ਸਵਾਲਾਂ ਦੇ ਜਵਾਬ ਦਿੰਦਿਆ ਦੱਸਿਆ ਕਿ ਇਸ ਮਾਮਲੇ ਨਾਲ ਜੁੜੀਆਂ ਕੁੱਝ ਹੋਰ ਕੜੀਆਂ ਦੀ ਤਹਿਕੀਕਾਤ ਚੱਲ ਰਹੀ ਹੈ ਜਲਦ ਹੀ ਪੁਲਿਸ ਉਸ ਦਾ ਵੀ ਖ਼ੁਲਾਸਾ ਕਰੇਗੀ।

👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ 

https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ 
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ 
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ 

https://shorturl.at/npzE4 ਕਲਿੱਕ ਕਰੋ।

ਇਸ਼ਤਿਹਾਰਬਾਜ਼ੀ

Source link

Related Articles

Leave a Reply

Your email address will not be published. Required fields are marked *

Back to top button