Virat Kohli fell with shock for the first time in 10 years, Rohit Sharma’s condition also worsened – News18 ਪੰਜਾਬੀ

ICC Rankings: ਨਿਊਜ਼ੀਲੈਂਡ ਤੋਂ ਟੈਸਟ ਸੀਰੀਜ਼ ਹਾਰਨ ਤੋਂ ਬਾਅਦ ਭਾਰਤ ਨੂੰ ਆਈਸੀਸੀ ਟੀਮ ਰੈਂਕਿੰਗ ਅਤੇ ਖਿਡਾਰੀਆਂ ਦੀ ਰੈਂਕਿੰਗ ‘ਚ ਵੱਡਾ ਝਟਕਾ ਲੱਗਾ ਹੈ। ਆਈਸੀਸੀ ਨੇ ਟੀਮ ਰੈਂਕਿੰਗ ਤੋਂ ਬਾਅਦ ਖਿਡਾਰੀਆਂ ਦੀ ਰੈਂਕਿੰਗ ਜਾਰੀ ਕੀਤੀ ਹੈ, ਜਿਸ ਵਿੱਚ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਨੂੰ ਵੱਡਾ ਨੁਕਸਾਨ ਹੋਇਆ ਹੈ। ਵਿਰਾਟ ਕੋਹਲੀ 10 ਸਾਲਾਂ ‘ਚ ਪਹਿਲੀ ਵਾਰ ਟਾਪ-20 ਤੋਂ ਬਾਹਰ ਹੋਏ ਹਨ। ਭਾਰਤੀ ਬੱਲੇਬਾਜ਼ਾਂ ‘ਚ ਰਿਸ਼ਭ ਪੰਤ ਨੂੰ 5 ਸਥਾਨ ਦਾ ਫਾਇਦਾ ਹੋਇਆ ਹੈ ਅਤੇ ਉਹ ਟਾਪ-10 ‘ਚ ਸ਼ਾਮਲ ਹੋ ਗਿਆ ਹੈ।
ਵਿਰਾਟ ਕੋਹਲੀ ਨੂੰ ਆਈਸੀਸੀ ਟੈਸਟ ਰੈਂਕਿੰਗ ਵਿੱਚ 8 ਸਥਾਨ ਦਾ ਨੁਕਸਾਨ ਹੋਇਆ ਹੈ। ਉਹ ਤਾਜ਼ਾ ਰੈਂਕਿੰਗ ‘ਚ 22ਵੇਂ ਨੰਬਰ ‘ਤੇ ਖਿਸਕ ਗਿਆ ਹੈ। ਦਸੰਬਰ 2014 ਤੋਂ ਬਾਅਦ ਵਿਰਾਟ ਕੋਹਲੀ ਦੀ ਇਹ ਸਭ ਤੋਂ ਖਰਾਬ ਰੈਂਕਿੰਗ ਹੈ। ਕੋਹਲੀ ਨੇ ਨਿਊਜ਼ੀਲੈਂਡ ਖਿਲਾਫ 3 ਮੈਚਾਂ ਦੀ ਸੀਰੀਜ਼ ‘ਚ 93 ਦੌੜਾਂ ਬਣਾਈਆਂ ਸਨ। ਇਸ ਵਿੱਚ ਸਿਰਫ਼ ਇੱਕ ਅਰਧ ਸੈਂਕੜਾ ਸ਼ਾਮਲ ਸੀ।
ਵਿਰਾਟ ਕੋਹਲੀ ਦੀ ਤਰ੍ਹਾਂ ਭਾਰਤੀ ਕਪਤਾਨ ਰੋਹਿਤ ਸ਼ਰਮਾ ਦਾ ਵੀ ਨਿਊਜ਼ੀਲੈਂਡ ਖਿਲਾਫ ਕਾਫੀ ਖਰਾਬ ਪ੍ਰਦਰਸ਼ਨ ਰਿਹਾ ਸੀ। ਰੋਹਿਤ ਵਿਰਾਟ ਤੋਂ ਘੱਟ ਦੌੜਾਂ ਬਣਾ ਸਕੇ। 6 ਪਾਰੀਆਂ ‘ਚ ਉਸ ਦੇ ਬੱਲੇ ਤੋਂ ਸਿਰਫ 91 ਦੌੜਾਂ ਆਈਆਂ। ਮੌਜੂਦਾ ਰੈਂਕਿੰਗ ‘ਚ ਰੋਹਿਤ ਸ਼ਰਮਾ 26ਵੇਂ ਨੰਬਰ ‘ਤੇ ਹਨ। ਭਾਰਤ ਦੇ ਹੋਰ ਬੱਲੇਬਾਜ਼ਾਂ ਦੀ ਗੱਲ ਕਰੀਏ ਤਾਂ ਯਸ਼ਸਵੀ ਜੈਸਵਾਲ ਚੌਥੇ ਅਤੇ ਰਿਸ਼ਭ ਪੰਤ ਛੇਵੇਂ ਸਥਾਨ ‘ਤੇ ਹਨ। ਟਾਪ-10 ਵਿੱਚ ਸਿਰਫ਼ ਇਹ ਦੋ ਬੱਲੇਬਾਜ਼ ਹੀ ਸ਼ਾਮਲ ਹਨ। ਸ਼ੁਭਮਨ ਗਿੱਲ 16ਵੇਂ ਨੰਬਰ ‘ਤੇ ਹਨ।
ਬੱਲੇਬਾਜ਼ਾਂ ਦੀ ਇਸ ਰੈਂਕਿੰਗ ‘ਚ ਰਵਿੰਦਰ ਜਡੇਜਾ 47ਵੇਂ, ਸ਼੍ਰੇਅਸ ਅਈਅਰ 61ਵੇਂ ਸਥਾਨ ‘ਤੇ ਹਨ। ਸ਼੍ਰੇਅਸ ਅਈਅਰ ਇਨ੍ਹੀਂ ਦਿਨੀਂ ਟੀਮ ਇੰਡੀਆ ਤੋਂ ਬਾਹਰ ਹਨ। ਇਨ੍ਹੀਂ ਦਿਨੀਂ ਉਹ ਮੁੰਬਈ ਲਈ ਰਣਜੀ ਮੈਚ ਖੇਡ ਰਹੇ ਹਨ। ਅਈਅਰ ਨੇ ਰਣਜੀ ਟਰਾਫੀ ਵਿੱਚ ਲਗਾਤਾਰ ਦੋ ਸੈਂਕੜੇ ਲਗਾਏ ਹਨ। ਆਈਸੀਸੀ ਦੀ ਤਾਜ਼ਾ ਦਰਜਾਬੰਦੀ ਵਿੱਚ ਕੇਐੱਲ ਰਾਹੁਲ ਅਤੇ ਅਕਸ਼ਰ ਪਟੇਲ ਸਾਂਝੇ ਤੌਰ ‘ਤੇ 62ਵੇਂ ਨੰਬਰ ‘ਤੇ ਹਨ।
ਗੇਂਦਬਾਜ਼ਾਂ ਦੀ ਰੈਂਕਿੰਗ ਵਿੱਚ ਭਾਰਤ ਦਾ ਦਬਦਬਾ ਬਰਕਰਾਰ ਹੈ। ਜਸਪ੍ਰੀਤ ਬੁਮਰਾਹ ਪਹਿਲੇ ਅਤੇ ਰਵੀਚੰਦਰਨ ਅਸ਼ਵਿਨ ਦੂਜੇ ਸਥਾਨ ‘ਤੇ ਹਨ। ਰਵਿੰਦਰ ਜਡੇਜਾ ਵੀ ਛੇਵੇਂ ਨੰਬਰ ‘ਤੇ ਆ ਗਏ ਹਨ। ਨਿਊਜ਼ੀਲੈਂਡ ਖਿਲਾਫ ਚੰਗਾ ਪ੍ਰਦਰਸ਼ਨ ਕਰਨ ਵਾਲੇ ਵਾਸ਼ਿੰਗਟਨ ਸੁੰਦਰ ਟੈਸਟ ਗੇਂਦਬਾਜ਼ਾਂ ‘ਚ 7 ਸਥਾਨਾਂ ਦੀ ਛਲਾਂਗ ਲਗਾ ਕੇ 46ਵੇਂ ਸਥਾਨ ‘ਤੇ ਪਹੁੰਚ ਗਏ ਹਨ।
- First Published :