Punjabi Singer ਨੇ Thar ਗੱਡੀ ਨਾਲ ਦਰੜੇ 3 ਲੋਕ, ਪ੍ਰੇਗਨੈਂਟ ਮਹਿਲਾ ਵੀ ਆਈ ਲਪੇਟ ‘ਚ…

ਹੋਸ਼ਿਆਰਪੂਰ ਤੋਂ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸ਼ਹਿਰ ਦੇ ਮੁੱਖ ਬਾਜ਼ਾਰ ਕੱਚਾ ਟੋਭਾ ਵਿਖੇ ਇਕ Mahindra Thar ਨੇ ਕੰਟਰੋਲ ਖੋਹ ਦਿੱਤਾ, ਜਿਸ ਕਾਰਨ ਇਕ ਗਰਭਵਤੀ ਔਰਤ ਅਤੇ ਇਕ ਹੋਰ ਔਰਤ ਗੰਭੀਰ ਜ਼ਖਮੀ ਹੋ ਗਈ। ਪ੍ਰਾਪਤ ਜਾਣਕਾਰੀ ਮੁਤਾਬਕ ਥਾਰ ਚਾਲਕ ਸੂਫੀ ਗਾਇਕਾ ਹਸ਼ਮਤ ਸੁਲਤਾਨਾ ਆਪਣੀ ਥਾਰ ਗੱਡੀ ਵਿਚ ਆ ਰਹੀ ਸੀ ਕਿ ਉਸ ਦਾ ਦਾ ਬ੍ਰੇਕ ਦੀ ਥਾਂ ਪੈਰ ਐਕਸੀਲੇਟਰ ‘ਤੇ ਚਲਾ ਗਿਆ। ਜਿਸ ਕਾਰਨ ਗੱਡੀ ਘੁੰਮ ਗਈ ਅਤੇ ਸਾਹਮਣੇ ਤੋਂ ਆ ਰਹੀ ਐਕਟਿਵਾ ਸਵਾਰ ਗਰਭਵਤੀ ਔਰਤ ਅਤੇ ਇਕ ਪਤੀ-ਪਤਨੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ। ਔਰਤ ਨੂੰ ਟਾਂਕੇ ਲਗਾਏ ਗਏ ਹਨ ਜਦਕਿ ਗਰਭਵਤੀ ਔਰਤ ਦਾ ਇਲਾਜ ਕੀਤਾ ਜਾ ਰਿਹਾ ਹੈ।
ਦੱਸ ਦਈਏ ਕਿ ਗਾਇਕਾ ਨੇ ਹਫਤੇ ਪਹਿਲਾਂ ਹੀ ਨਵੀਂ Thar Roxx ਗੱਡੀ ਖਰੀਦੀ ਹੈ ਜਿਸਦੀ ਇਕ ਵੀਡੀਓ ਵੀ ਉਨ੍ਹਾਂ ਆਪਣੇ ਇੰਸਟਾਗ੍ਰਾਮ ਉਤੇ ਪਾਈ ਹੋਈ ਹੈ।
ਮੌਕੇ ‘ਤੇ ਪਹੁੰਚੇ ਜ਼ਖਮੀਆਂ ਦੇ ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਕਿ ਗੱਡੀ ਚਾਲਕ ਦਾ ਲਾਇਸੈਂਸ ਜ਼ਬਤ ਕੀਤਾ ਜਾਵੇ ਅਤੇ ਉਸ ਦੀ ਗੱਡੀ ਨੂੰ ਜ਼ਬਤ ਕਰ ਕੇ ਥਾਣੇ ਲਿਜਾਇਆ ਜਾਵੇ ਅਤੇ ਉਸ ਵਿਰੁੱਧ ਢੁਕਵੀਂ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਇਸ ਮੌਕੇ ਪੁਲਸ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੇ ਗਰਭਵਤੀ ਔਰਤ ਨੂੰ ਪਹਿਲ ਦੇ ਆਧਾਰ ‘ਤੇ ਸਿਵਲ ਹਸਪਤਾਲ ਪਹੁੰਚਾ ਦਿੱਤਾ ਹੈ। ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਗੱਡੀ ਚਾਲਕ ਤੋਂ ਗੱਡੀ ਦੇ ਦਸਤਾਵੇਜ਼ ਅਤੇ ਉਸ ਦਾ ਡਰਾਈਵਿੰਗ ਲਾਇਸੈਂਸ ਆਦਿ ਦੇ ਕਾਗਜ਼ਾਤ ਲਏ ਜਾ ਰਹੇ ਹਨ। ਉਹ ਥਾਰ ਗੱਡੀ ਨੂੰ ਪੁਲਸ ਸਟੇਸ਼ਨ ਲੈ ਕੇ ਜਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਨੇੜਲੇ ਦੁਕਾਨਦਾਰਾਂ ਦਾ ਵੀ ਨੁਕਸਾਨ ਹੋਇਆ ਹੈ, ਉਸ ਦਾ ਵੀ ਜਾਇਜ਼ਾ ਲਿਆ ਜਾਵੇਗਾ ਅਤੇ ਪੁਲਸ ਪ੍ਰਸ਼ਾਸਨ ਬਣਦੀ ਕਾਰਵਾਈ ਕਰੇਗਾ।