Punjab Holidays: ਲੱਗ ਗਈਆਂ ਮੌਜਾਂ, ਪੰਜਾਬ ‘ਚ ਦੀਵਾਲੀ ਉਤੇ ਲਗਾਤਾਰ ਚਾਰ ਛੁੱਟੀਆਂ, ਵੇਖੋ LIST

Punjab Diwali 2024 Holidays: ਇਸ ਸਾਲ ਦੀਵਾਲੀ ਦਾ ਤਿਉਹਾਰ 31 ਅਕਤੂਬਰ ਨੂੰ ਮਨਾਇਆ ਜਾਵੇਗਾ ਜਾਂ 1 ਨਵੰਬਰ ਨੂੰ? ਇਸ ਗੱਲ ਨੂੰ ਲੈਕੇ ਹੁਣ ਤੱਕ ਭੰਬਲਭੂਸਾ ਬਣਿਆ ਹੋਇਆ ਹੈ। ਕਈ ਥਾਵਾਂ ਉਤੇ ਦੀਵਾਲੀ 31 ਅਕਤੂਬਰ ਨੂੰ ਮਨਾਈ ਜਾਵੇਗੀ ਜਦੋਂ ਕਿ ਕਈ ਲੋਕ 1 ਨਵੰਬਰ ਨੂੰ ਦੀਵਾਲੀ ਮਨਾ ਰਹੇ ਹਨ। ਇਹ ਤਿਉਹਾਰ ਭਾਰਤ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਬੱਚੇ ਹੋਣ ਜਾਂ ਵੱਡੇ, ਹਰ ਕੋਈ ਇਸ ਤਿਉਹਾਰ ਨੂੰ ਧੂਮਧਾਮ ਨਾਲ ਮਨਾਉਂਦਾ ਹੈ।
ਇਸ ਮੌਕੇ ਸਕੂਲ ਅਤੇ ਕਾਲਜ ਸਮੇਤ ਸਾਰੇ ਵਿਦਿਅਕ ਅਦਾਰੇ ਕਈ ਦਿਨਾਂ ਤੱਕ ਬੰਦ ਰਹਿੰਦੇ ਹਨ। ਇਸ ਦੇ ਨਾਲ ਹੀ ਜ਼ਿਆਦਾਤਰ ਦਫ਼ਤਰਾਂ ਵਿੱਚ ਦੀਵਾਲੀ ਦੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ।
ਕਈ ਸੂਬਿਆਂ ਵਿਚ ਦੀਵਾਲੀ ਦੀ ਛੁੱਟੀ 31 ਅਕਤੂਬਰ ਨੂੰ ਹੈ ਅਤੇ ਕਈ ਥਾਵਾਂ ਉਤੇ 1 ਨਵੰਬਰ ਨੂੰ। ਪੰਜਾਬ ਵਿਚ ਵੀ ਦੀਵਾਲੀ ਇਕ ਪ੍ਰਮੁੱਖ ਤਿਓਹਾਰ ਹੈ ਅਤੇ ਇਸ ਤਿਉਹਾਰ ਨੂੰ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਦੱਸ ਦਈਏ ਕਿ ਪੰਜਾਬ ਵਿਚ ਦੀਵਾਲੀ ਦੀ ਸਰਕਾਰੀ ਛੁੱਟੀ 31 ਅਕਤੂਬਰ ਨੂੰ ਹੈ। ਹਾਲਾਂਕਿ ਦੀਵਾਲੀ ਤੋਂ ਅਗਲੇ ਦਿਨ ਭਾਵ 1 ਨਵੰਬਰ ਨੂੰ ਵੀ ਪੰਜਾਬ ਵਿਚ ਸਰਕਾਰੀ ਛੁੱਟੀ ਰਹਿਣ ਵਾਲੀ ਹੈ। ਇਸ ਦੀ ਵਿਸ਼ਵਕਰਮਾ ਦਿਵਸ ਮਨਾਇਆ ਜਾਵੇਗਾ। ਉਸ ਤੋਂ ਅਗਲੇ ਦੋ ਦਿਨ ਸ਼ਨੀਵਾਰ-ਐਤਵਾਰ ਦੀਆਂ ਹਫ਼ਤਾਵਾਰੀ ਛੁੱਟੀਆਂ ਹਨ। ਇਸ ਹਿਸਾਬ ਨਾਲ ਪੰਜਾਬ ਵਿਚ 31 ਅਕਤੂਬਰ ਤੋਂ ਲੈਕੇ 3 ਨਵੰਬਰ ਤੱਕ ਲਗਾਤਾਰ ਚਾਰ ਛੁੱਟੀਆਂ ਹਨ।
Diwali ਕਦੋਂ ਹੈ: ਦੀਵਾਲੀ ਦੀ ਛੁੱਟੀ ਕਦੋਂ ਹੈ?
ਦੀਵਾਲੀ ਦਾ ਤਿਉਹਾਰ ਪੰਜ ਦਿਨ ਚੱਲਦਾ ਹੈ। ਹੁਣ ਤੱਕ ਦੀਵਾਲੀ ਦੀ ਛੁੱਟੀ 1 ਨਵੰਬਰ ਨੂੰ ਤੈਅ ਸੀ। ਪਰ ਹੁਣ ਦੀਵਾਲੀ 31 ਅਕਤੂਬਰ (Diwali 2024 Date) ਨੂੰ ਮਨਾਈ ਜਾਵੇਗੀ। ਜ਼ਿਆਦਾਤਰ ਸਕੂਲਾਂ ਵਿੱਚ ਦੀਵਾਲੀ ਮੌਕੇ 4 ਦਿਨ ਦੀ ਛੁੱਟੀ ਹੁੰਦੀ ਹੈ। ਦੀਵਾਲੀ ਦੇ ਮੌਕੇ ‘ਤੇ 31 ਅਕਤੂਬਰ ਨੂੰ ਸਕੂਲ ਬੰਦ ਰਹਿਣਗੇ, ਫਿਰ 2 ਨਵੰਬਰ ਨੂੰ ਗੋਵਰਧਨ ਪੂਜਾ ਅਤੇ 3 ਨਵੰਬਰ ਨੂੰ ਭਾਈ ਦੂਜ ਦਾ ਤਿਉਹਾਰ ਮਨਾਇਆ ਜਾਵੇਗਾ। ਪੰਜਾਬ ਦੇ ਕਈ ਸਕੂਲ ਇਨ੍ਹਾਂ 4 ਦਿਨਾਂ ਲਈ ਬੰਦ ਰਹਿਣਗੇ। 1 ਨਵੰਬਰ ਨੂੰ ਸ਼ੁੱਕਰਵਾਰ ਹੈ। ਉਸ ਦਿਨ ਵੀ ਸਕੂਲਾਂ ਵਿੱਚ ਹਾਜ਼ਰੀ ਨਾਮਾਤਰ ਹੀ ਰਹੇਗੀ।
- First Published :