ਰੂਬੀ ਢੱਲਾ ਕੈਨੇਡੀਅਨ PM ਬਣਨ ਦੀ ਦੌੜ ’ਚੋਂ ਹੋਏ ਬਾਹਰ…ਲਿਬਰਲ ਪਾਰਟੀ ਨੇ ਚੋਣ ਲੜਨ ਤੋਂ ਦਿੱਤਾ ਅਯੋਗ ਕਰਾਰ

ਕੈਨੇਡੀਅਨ PM ਬਣਨ ਦੀ ਦੌੜ ਵਿੱਚ ਲੱਗੇ ਤਿੰਨ ਵਾਰ ਦੇ ਸੰਸਦ ਮੈਂਬਰ ਅਤੇ ਪੰਜਾਬੀ ਮੂਲ ਦੇ ਰੂਬੀ ਢੱਲਾ PM ਰੇਸ ਚੋਂ ਬਾਹਰ ਹੋ ਗਏ ਹਨ। ਉਨ੍ਹਾਂ ਨੂੰ ਲਿਬਰਲ ਪਾਰਟੀ ਨੇ ਹੀ ਚੋਣ ਲੜਨ ਤੋਂ ਅਯੋਗ ਕਰਾਰ ਦੇ ਦਿੱਤਾ ਹੈ। ਰੂਬੀ ਢੱਲਾ 10 ਨਿਯਮਾਂ ਦੀ ਉਲੰਘਣਾ ਦੀ ਵਜ੍ਹਾ ਕਰਕੇ ਰੇਸ ਤੋਂ ਬਾਹਰ ਹੋਏ ਹਨ।
ਇਹ ਐਲਾਨ ਲਿਬਰਲ ਪਾਰਟੀ ਦੇ ਕੌਮੀ ਡਾਇਰੈਕਟਰ ਆਜ਼ਮ ਇਸਮਾਇਲ ਨੇ ਕੀਤਾ ਹੈ। ਰੂਬੀ ਢੱਲਾ ਉੱਤੇ ਅਣਐਲਾਨੇ ਤੇ ਬੇਹਿਸਾਬੇ ਖਰਚੇ ਕਰਨ, ਸ਼ੱਕੀ ਚੋਣ ਫੰਡ, ਬਾਹਰੀ ਹਮਾਇਤ ਅਤੇ ਪਾਰਟੀ ਵਲੋਂ ਨਿਰਧਾਰਤ ਚੋਣ ਮਰਿਆਦਾਵਾਂ ਭੰਗ ਕਰਨ ਦੇ ਦੋਸ਼ ਲਗਾਏ ਗਏ ਹਨ। ਰੂਬੀ ਢੱਲਾ ਨੂੰ ਦੌੜ ’ਚੋਂ ਬਾਹਰ ਕੀਤੇ ਜਾਣ ਮਗਰੋਂ ਹੁਣ ਪਾਰਟੀ ਆਗੂ ਦੀ ਦੌੜ ਵਿਚ ਚਾਰ ਉਮੀਦਵਾਰ ਮੈਦਾਨ ਵਿਚ ਰਹਿ ਗਏ ਹਨ, ਜਿਨ੍ਹਾਂ ਦੀ ਜਨਤਕ ਬਹਿਸ 24 ਤੇ 25 ਫਰਵਰੀ ਨੂੰ ਮੌਂਟਰੀਅਲ ਵਿੱਚ ਅੰਗਰੇਜ਼ੀ ਅਤੇ ਫਰਾਂਸੀਸੀ ਭਾਸ਼ਾ ਵਿੱਚ ਹੋਵੇਗੀ। ਕਈ ਸਾਲਾਂ ਤੋਂ ਸਿਆਸਤ ’ਚੋਂ ਲਾਂਭੇ ਹੋ ਕੇ ਆਪਣੇ ਵਪਾਰਕ ਅਦਾਰੇ ਸੰਭਾਲ ਰਹੀ ਰੂਬੀ ਅਚਾਨਕ ਮੁੜ ਸਿਆਸਤ ਵਿੱਚ ਕੁੱਦਣ ਅਤੇ ਪਾਰਟੀ ਦੀ ਸਿਖਰਲੀ ਚੋਣ ’ਚ ਉਮੀਦਵਾਰੀ ਜਤਾਉਣ ਕਰਕੇ ਸ਼ੁਰੂਆਤ ਤੋਂ ਹੀ ਸਵਾਲਾਂ ਵਿੱਚ ਘਿਰ ਗਈ ਸੀ, ਜਿਨ੍ਹਾਂ ਦੀ ਪਾਰਟੀ ਜਾਂਚ ਕਰ ਰਹੀ ਸੀ। ਪਾਰਟੀ ਨੇ ਲੰਘੇ ਸੋਮਵਾਰ ਨੂੰ ਉਸ ਨੂੰ 27 ਸਵਾਲਾਂ ਦੀ ਸੂਚੀ ਭੇਜ ਕੇ ਜਵਾਬ ਮੰਗਿਆ ਸੀ। ਇਹ ਤਾਂ ਪਤਾ ਨਹੀਂ ਲੱਗਾ ਕਿ ਉਸ ਨੇ ਕੋਈ ਜਵਾਬ ਦਿੱਤਾ ਜਾਂ ਨਹੀਂ, ਪਰ ਪਾਰਟੀ ਨੇ ਉਸ ਦੀ ਉਮੀਦਵਾਰੀ ਖਾਰਜ ਕਰਨ ਦਾ ਐਲਾਨ ਕਰ ਦਿੱਤਾ ਹੈ।
ਦੂਜੇ ਪਾਸੇ ‘ਲਿਬਰਲ ਪਾਰਟੀ ਦੇ ਇਸ ਫੈਸਲੇ ‘ਤੇ ਰੂਬੀ ਢੱਲਾ ਨੇ ਹੈਰਾਨੀ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ‘ਲਿਬਰਲ ਪਾਰਟੀ ਦਾ ਫੈਸਲਾ ਹੈਰਾਨ ਤੇ ਨਿਰਾਸ਼ਾਜਨਕ’ ਹੈ।
ਰੂਬੀ ਢੱਲਾ ਦਾ ਕਹਿਣਾ ਹੈ ਕਿ ਪਾਰਟੀ ਵੱਲੋਂ ਲਗਾਏ ਦੋਸ਼ ਝੂਠੇ ਅਤੇ ਮਨਘੜਤ ਹਨ। ਇਸਦੇ ਨਾਲ ਹੀ ਰੂਬੀ ਢੱਲਾ ਨੇ ਕਿਹਾ ਕਿ, ‘ਪਹਿਲਾਂ ਮੇਰੇ ‘ਤੇ ਵਿਦੇਸ਼ੀ ਦਖ਼ਲਅੰਦਾਜ਼ੀ ਦਾ ਇਲਜ਼ਾਮ ਲਗਾਇਆ ਗਿਆ ਅਤੇ ਫਿਰ ਦੂਜੇ ਦਿਨ ਕਿਹਾ ਕੀ ਚੋਣ ਪ੍ਰਚਾਰ ਦੀ ਉਲੰਘਣਾ ਕੀਤੀ ਹੈ।