Punjab
ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨ ਚੰਡੀਗੜ੍ਹ ਨੇ ਮਨਾਇਆ ਕਿੰਗ ਚਾਰਲਸ ਦਾ ਜਨਮ ਦਿਨ, ਹਰਭਜਨ ਮਾਨ ਸਮੇਤ ਕਈ ਸ਼ਖਸੀਅਤਾਂ ਨੇ ਕੀਤੀ ਸ਼ਿਰਕਤ

02

ਕਿੰਗ ਚਾਰਲਸ ਦੇ ਜਨਮਦਿਨ ਦੇ ਜਸ਼ਨਾਂ ਨੇ ਸੂਬਾ ਸਰਕਾਰਾਂ, ਰਾਜਨੀਤੀ, ਕਲਾ, ਅਕਾਦਮਿਕ, ਵਪਾਰ, ਮੀਡੀਆ ਅਤੇ ਖੇਡਾਂ ਦੇ ਨੁਮਾਇੰਦਿਆਂ ਦੇ ਇੱਕ ਵੰਨ-ਸੁਵੰਨੇ ਸਮੂਹ ਨੂੰ ਇਕੱਠਾ ਕੀਤਾ। ਜੋ ਲਗਾਤਾਰ ਮਜ਼ਬੂਤ ਹੁੰਦਾ ਜਾ ਰਿਹਾ ਹੈ। ਡਿਪਟੀ ਹਾਈ ਕਮਿਸ਼ਨਰ ਕੈਰੋਲਿਨ ਰੋਵੇਟ ਨੇ ਕਿਹਾ, “ਚੰਡੀਗੜ੍ਹ ਅਤੇ ਆਸੇ-ਪਾਸੇ ਦੇ ਖੇਤਰ ਦੇ ਦੋਸਤਾਂ ਨਾਲ ਇਸ ਜਨਮ ਦਿਨ ਦਾ ਜਸ਼ਨ ਮਨਾਉਣਾ ਸਾਡੇ ਲਈ ਮਾਣ ਵਾਲੀ ਗੱਲ ਹੈ, ਕਿੰਗ ਚਾਰਲਸ ਦਾ ਭਾਰਤ ਅਤੇ ਇਸ ਦੇ ਸੱਭਿਆਚਾਰ ਲਈ ਡੂੰਘਾ ਪਿਆਰ ਜਾਣਿਆ ਜਾਂਦਾ ਹੈ, ਅਤੇ ਵਾਤਾਵਰਣ ਦੀ ਸਥਿਰਤਾ ਅਤੇ ਸਮਾਜਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਦੇ ਯਤਨ ਇੱਥੇ ਡੂੰਘਾਈ ਨਾਲ ਝਲਕਦੇ ਹਨ। “ਸਾਨੂੰ ਉਮੀਦ ਹੈ ਕਿ ਯੂਕੇ ਅਤੇ ਭਾਰਤ ਵਿਚਕਾਰ ‘ਲਿਵਿੰਗ ਬ੍ਰਿਜ’ ਆਉਣ ਵਾਲੇ ਸਾਲਾਂ ਵਿੱਚ ਹੋਰ ਵੀ ਮਜ਼ਬੂਤ ਹੋਵੇਗਾ।”