Sports
Champions Trophy 2025: ਇੰਗਲੈਂਡ ਨੇ ਆਸਟ੍ਰੇਲੀਆ ਨੂੰ 352 ਦੌੜਾਂ ਦਾ ਦਿੱਤਾ ਟੀਚਾ

AUS vs ENG Champions Trophy 2025: ਡਕੇਟ ਤੋਂ ਇਲਾਵਾ ਜੋ ਰੂਟ ਨੇ 78 ਗੇਂਦਾਂ ‘ਚ ਚਾਰ ਚੌਕਿਆਂ ਦੀ ਮਦਦ ਨਾਲ 68 ਦੌੜਾਂ ਬਣਾਈਆਂ। ਰੂਟ ਅਤੇ ਡਕੇਟ ਵਿਚਾਲੇ ਤੀਜੇ ਵਿਕਟ ਲਈ 158 ਦੌੜਾਂ ਦੀ ਸਾਂਝੇਦਾਰੀ ਹੋਈ। ਰੂਟ ਅਤੇ ਬੇਨ ਡਕੇਟ ਵਿਚਾਲੇ ਸ਼ਾਨਦਾਰ ਸਾਂਝੇਦਾਰੀ ਰਹੀ ਜਿਸ ਨੂੰ ਜ਼ੈਂਪਾ ਨੇ ਤੋੜ ਦਿੱਤਾ।ਹਾਲਾਂਕਿ ਡਕੇਟ ਅਤੇ ਰੂਟ ਤੋਂ ਇਲਾਵਾ ਇੰਗਲੈਂਡ ਦਾ ਕੋਈ ਹੋਰ ਬੱਲੇਬਾਜ਼ ਵੱਡੀ ਪਾਰੀ ਨਹੀਂ ਖੇਡ ਸਕਿਆ। ਇਨ੍ਹਾਂ ਦੋਵਾਂ ਤੋਂ ਇਲਾਵਾ ਇੰਗਲੈਂਡ ਲਈ ਕਪਤਾਨ ਜੋਸ ਬਟਲਰ ਨੇ 23, ਜੈਮੀ ਸਮਿਥ ਨੇ 15, ਲਿਆਮ ਲਿਵਿੰਗਸਟੋਨ ਨੇ 14, ਫਿਲ ਸਾਲਟ ਨੇ 10, ਬ੍ਰੇਡਨ ਕਾਰਸ ਨੇ 8 ਅਤੇ ਹੈਰੀ ਬਰੁੱਕ ਨੇ 3 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਜੋਫਰਾ ਆਰਚਰ 10 ਗੇਂਦਾਂ ‘ਤੇ ਦੋ ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 21 ਦੌੜਾਂ ਬਣਾ ਕੇ ਅਜੇਤੂ ਪੈਵੇਲੀਅਨ ਪਰਤ ਗਏ ਅਤੇ ਆਦਿਲ ਰਾਸ਼ਿਦ ਇਕ ਦੌੜ ਬਣਾ ਕੇ ਨਾਬਾਦ ਪਰਤ ਗਏ।