International

ਸਾਰੇ ਯਾਤਰੀਆਂ ਨੂੰ ਮਿਲੇਗਾ 26-26 ਲੱਖ ਰੁਪਏ ਦਾ ਮੁਆਵਜ਼ਾ Delta plane flips Airline announces compensation of Rs 26 lakh to each passenger – News18 ਪੰਜਾਬੀ

Delta plane flips: ਟੋਰਾਂਟੋ ਦੇ ਪੀਅਰਸਨ ਹਵਾਈ ਅੱਡੇ ਉਤੇ ਕ੍ਰੈਸ਼-ਲੈਂਡਿੰਗ ਤੋਂ ਬਾਅਦ ਡੈਲਟਾ ਏਅਰ ਲਾਈਨਜ਼ ਦਾ ਇੱਕ ਜਹਾਜ਼ ਅਚਾਨਕ ਰੁਕ ਗਿਆ। ਇਸ ਹਾਦਸੇ ਵਿਚ ਚਾਲਕ ਦਲ ਦੇ ਚਾਰ ਮੈਂਬਰਾਂ ਸਮੇਤ ਸਾਰੇ 80 ਲੋਕ ਵਾਲ-ਵਾਲ ਬਚ ਗਏ। ਕਰੈਸ਼ ਲੈਂਡਿੰਗ ਤੋਂ ਬਾਅਦ ਡੈਲਟਾ ਨੇ ਦੱਸਿਆ ਕਿ 21 ਯਾਤਰੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਹਾਲਾਂਕਿ ਜ਼ਿਆਦਾਤਰ ਨੂੰ ਛੁੱਟੀ ਦੇ ਦਿੱਤੀ ਗਈ ਹੈ, ਇੱਕ ਯਾਤਰੀ ਅਜੇ ਵੀ ਡਾਕਟਰੀ ਦੇਖਭਾਲ ਅਧੀਨ ਹੈ।

ਇਸ਼ਤਿਹਾਰਬਾਜ਼ੀ

ਇਸ ਘਟਨਾ ਤੋਂ ਬਾਅਦ ਡੈਲਟਾ ਏਅਰਲਾਈਨਜ਼ ਨੇ ਯਾਤਰੀਆਂ ਨੂੰ ਮੁਆਵਜ਼ੇ ਦਾ ਐਲਾਨ ਕੀਤਾ ਹੈ। ਮੁਆਵਜ਼ੇ ਵਜੋਂ, ਡੈਲਟਾ ਹਰੇਕ ਯਾਤਰੀ ਨੂੰ $30,000 (ਲਗਭਗ ₹26 ਲੱਖ) ਦੇਵੇਗਾ। ਦੱਸ ਦਈਏ ਕਿ ਸੋਮਵਾਰ ਨੂੰ ਟੋਰਾਂਟੋ ਦੇ ਪੀਅਰਸਨ ਕੌਮਾਂਤਰੀ ਹਵਾਈ ਅੱਡੇ ਉਤੇ ਲੈਂਡ ਕਰਦਿਆਂ ਹਵਾਈ ਪਟੜੀ ਤੋਂ ਤਿਲਕਣ ਕਰਕੇ ਪਲਟੇ ਡੈਲਟਾ ਏਅਰਲਾਈਨ ਜਹਾਜ਼ ਦੇ ਜ਼ਖ਼ਮੀ ਯਾਤਰੀਆਂ ਨੂੰ ਹਸਪਤਾਲਾਂ ਤੋਂ ਛੁੱਟੀ ਮਿਲ ਗਈ ਹੈ। ਏਅਰਲਾਈਨ ਨੇ ਜਹਾਜ਼ ਦੇ ਹਰੇਕ ਯਾਤਰੀ ਨੂੰ 30 ਹਜ਼ਾਰ ਅਮਰੀਕਨ ਡਾਲਰ (ਸਵਾ 26 ਲੱਖ ਰੁਪਏ) ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।

ਇਸ਼ਤਿਹਾਰਬਾਜ਼ੀ
ਇਸ਼ਤਿਹਾਰਬਾਜ਼ੀ

ਮਿਨੀਐਪਲਸ ਤੋਂ ਆਏ ਜਹਾਜ਼ ਵਿਚ 76 ਯਾਤਰੀ ਸਵਾਰ ਸਨ, ਜਿਨ੍ਹਾਂ ’ਚੋਂ 3 ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਉਂਝ ਇਸ ਹਾਦਸੇ ਵਿਚ ਕੁੱਲ 17 ਜਣੇ ਜ਼ਖ਼ਮੀ ਹੋਏ ਸਨ। ਏਅਰਲਾਈਨ ਦੇ ਬੁਲਾਰੇ ਮੌਰਗਨ ਡੁਰੈਂਟ ਨੇ ਕਿਹਾ ਕਿ ਹਰੇਕ ਯਾਤਰੀ ਨੂੰ ਉੱਕਤ ਰਕਮ ਬਿਨਾਂ ਕਿਸੇ ਸ਼ਰਤ ਦੇ ਦਿੱਤੀ ਜਾਏਗੀ, ਜਿਸ ਦੀ ਅਦਾਇਗੀ ਲਈ ਯਾਤਰੀਆਂ ਤੋਂ ਸਹਿਮਤੀ ਪ੍ਰਾਪਤ ਕੀਤੀ ਜਾ ਰਹੀ ਹੈ।

ਉਨ੍ਹਾਂ ਸਪਸ਼ਟ ਕੀਤਾ ਕਿ ਮੁਆਵਜ਼ਾ ਦੇ ਕੇ ਯਾਤਰੀਆਂ ਤੋਂ ਹੋਰ ਚਾਰਾਜੋਈ ਹੱਕ ਨਹੀਂ ਖੋਹੇ ਜਾ ਰਹੇ। ਬੇਸ਼ੱਕ ਕੈਨੇਡਾ ਤੇ ਅਮਰੀਕਾ ਦੇ ਸੇਫਟੀ ਬੋਰਡ ਹਾਦਸੇ ਦੇ ਕਾਰਨ ਲੱਭਣ ਵਿੱਚ ਜੁਟੇ ਹੋਏ ਹਨ, ਪਰ ਅਜੇ ਕਿਸੇ ਠੋਸ ਨਤੀਜੇ ਉਤੇ ਨਹੀਂ ਪਹੁੰਚਿਆ ਗਿਆ। ਡੁਰੈਂਟ ਨੇ ਦੱਸਿਆ ਕਿ ਏਅਰਲਾਈਨ ਵੱਲੋਂ 50 ਤੋਂ ਵੱਧ ਲੋਕਾਂ ਦੀਆਂ ਸੇਵਾਵਾਂ ਲੈ ਕੇ ਜਹਾਜ਼ ਦਾ ਮਲਬਾ ਘਟਨਾ ਸਥਾਨ ਤੋਂ ਹਟਾ ਕੇ ਸਫਾਈ ਕਰਵਾ ਦਿੱਤੀ ਗਈ ਹੈ ਤੇ ਹਵਾਈ ਆਵਾਜਾਈ ਵਿੱਚ ਪੈਂਦੇ ਅੜਿੱਕੇ ਖਤਮ ਕਰ ਦਿੱਤੇ ਗਏ ਹਨ।

ਇਸ਼ਤਿਹਾਰਬਾਜ਼ੀ

ਇਸ ਹਾਦਸੇ ਤੋਂ ਬਾਅਦ ਕਰੀਬ ਢਾਈ ਘੰਟੇ ਤੱਕ ਸਾਰੀਆਂ ਉਡਾਣਾਂ ਨੂੰ ਏਅਰਪੋਰਟ ‘ਤੇ ਰੋਕ ਦਿੱਤਾ ਗਿਆ। ਕਿਸੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ ਅਤੇ ਫਲਾਈਟ ਵਿੱਚ ਸਵਾਰ ਸਾਰੇ 80 ਲੋਕਾਂ ਨੂੰ ਬਚਾ ਲਿਆ ਗਿਆ ਹੈ।

Source link

Related Articles

Leave a Reply

Your email address will not be published. Required fields are marked *

Back to top button