ਹਾਰ ਤੋਂ ਬਾਅਦ ਦਰਸ਼ਕਾਂ ਨਾਲ ਭਿੜ ਗਿਆ ਇਹ ਕ੍ਰਿਕਟਰ…ਰੋਕਦੇ ਰਹਿ ਗਏ ਸੁਰੱਖਿਆ ਕਰਮਚਾਰੀ…ਵੀਡੀਓ ਹੋਈ ਵਾਇਰਲ

ਪਾਕਿਸਤਾਨ ਕ੍ਰਿਕਟ ਟੀਮ ਇਸ ਸਮੇਂ ਨਿਊਜ਼ੀਲੈਂਡ ਦੇ ਦੌਰੇ ‘ਤੇ ਪੰਜ ਟੀ-20 ਅਤੇ ਤਿੰਨ ਵਨਡੇ ਮੈਚ ਖੇਡਣ ਲਈ ਗਈ ਹੋਈ ਹੈ। ਨਿਊਜ਼ੀਲੈਂਡ ਨੇ ਪਹਿਲਾਂ ਟੀ-20 ਸੀਰੀਜ਼ ਵਿੱਚ ਪਾਕਿਸਤਾਨ ਨੂੰ 4-1 ਨਾਲ ਹਰਾਇਆ ਸੀ, ਉਸ ਤੋਂ ਬਾਅਦ ਵਿੱਚ ਵਨ-ਡੇਅ ਸੀਰੀਜ਼ ਵਿੱਚ 3-0 ਨਾਲ ਉਨ੍ਹਾਂ ਦਾ ਸੁਪੜਾ ਸਾਫ਼ ਕੀਤਾ। ਪਾਕਿਸਤਾਨ ਦੀ ਹਾਰ ਤੋਂ ਬਾਅਦ ਮੈਦਾਨ ‘ਤੇ ਇੱਕ ਅਜਿਹੀ ਲੜਾਈ ਦੇਖਣ ਨੂੰ ਮਿਲੀ ਜਿਸਦੀ ਕਿਸੇ ਨੇ ਉਮੀਦ ਨਹੀਂ ਕੀਤੀ ਸੀ।
A fan beating Pakistani cricketer Khushdil Shah in New Zealand. pic.twitter.com/pCnccxmZh0
— 𝐀𝐭𝐞𝐞𝐪 𝐀𝐛𝐛𝐚𝐬𝐢 (@AbbasiAteeq20) April 5, 2025
ਪਾਕਿਸਤਾਨ ਦੇ ਖੁਸ਼ਦਿਲ ਸ਼ਾਹ ਦੀਆਂ ਕੁਝ ਫੋਟੋਆਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ ਜਿਸ ਵਿੱਚ ਉਹ ਇੱਕ ਪ੍ਰਸ਼ੰਸਕ ਨਾਲ ਲੜਦਾ ਦਿਖਾਈ ਦੇ ਰਿਹਾ ਹੈ ਅਤੇ ਸੁਰੱਖਿਆ ਕਰਮਚਾਰੀਆਂ ਦੇ ਰੋਕਣ ਦੇ ਬਾਵਜੂਦ, ਉਹ ਉਸ ਪ੍ਰਸ਼ੰਸਕ ਨਾਲ ਨਾਲ ਲੜਦਾ ਹੈ। ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ, ਸਟੇਡੀਅਮ ਵਿੱਚ ਮੌਜੂਦ ਦਰਸ਼ਕਾਂ ਨੇ ਕੁਝ ਟਿੱਪਣੀਆਂ ਕੀਤੀਆਂ ਜਿਸ ਤੋਂ ਬਾਅਦ ਖੁਸ਼ਦਿਲ ਆਪਣੇ ਆਪ ਨੂੰ ਕਾਬੂ ਨਹੀਂ ਰੱਖ ਸਕਿਆ ਅਤੇ ਉਸ ਦਰਸ਼ਕ ਨਾਲ ਲੜ ਪਿਆ।
ਖੁਸ਼ਦਿਲ ਸ਼ਾਹ ਦੀ ਮੈਦਾਨ ਵਿੱਚ ਹੋਈ ਲੜਾਈ…
ਦਰਅਸਲ, ਹੋਇਆ ਇਹ ਕਿ ਮੈਚ ਖਤਮ ਹੋਣ ਤੋਂ ਬਾਅਦ, ਪਾਕਿਸਤਾਨੀ ਖਿਡਾਰੀ ਮੈਦਾਨ ਛੱਡ ਕੇ ਜਾ ਰਹੇ ਸਨ। ਇਸ ਦੌਰਾਨ ਕੁਝ ਦਰਸ਼ਕਾਂ ਨੇ ਖਿਡਾਰੀਆਂ ‘ਤੇ ਨਿੱਜੀ ਟਿੱਪਣੀਆਂ ਕੀਤੀਆਂ। ਖੁਸ਼ਦਿਲ ਸ਼ਾਹ ਇਸ ਟਿੱਪਣੀ ਨੂੰ ਬਰਦਾਸ਼ਤ ਨਹੀਂ ਕਰ ਸਕੇ ਅਤੇ ਉਸਨੇ ਉਸ ਪ੍ਰਸ਼ੰਸਕ ਨੂੰ ਜਵਾਬ ਦੇਣਾ ਸ਼ੁਰੂ ਕਰ ਦਿੱਤਾ। ਸਟੇਡੀਅਮ ਵਿੱਚ ਮੌਜੂਦ ਸੁਰੱਖਿਆ ਕਰਮਚਾਰੀਆਂ ਅਤੇ ਸਾਥੀ ਖਿਡਾਰੀਆਂ ਨੇ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਪਰ ਖੁਸਦਿਲ ਸ਼ਾਹ ਨਹੀਂ ਮੰਨੇ ਸੀ।
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਸੁਰੱਖਿਆ ਕਰਮਚਾਰੀਆਂ ਨੇ ਖੁਸ਼ਹਾਲ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਸਨੇ ਇੱਕ ਨਾ ਸੁਣੀ। ਖੁਸ਼ਦਿਲ ਸ਼ਾਹ ‘ਤੇ ਉਸਦੀ ਮੈਚ ਫੀਸ ਦਾ 50 ਪ੍ਰਤੀਸ਼ਤ ਜੁਰਮਾਨਾ ਲਗਾਇਆ ਗਿਆ ਸੀ। ਦਰਅਸਲ, ਟੀ-20 ਸੀਰੀਜ਼ ਵਿੱਚ, ਇਸ ਪਾਕਿਸਤਾਨੀ ਖਿਡਾਰੀ ਨੇ ਬੱਲੇਬਾਜ਼ੀ ਕਰਦੇ ਸਮੇਂ ਕੀਵੀ ਗੇਂਦਬਾਜ਼ ਫੋਕਸ ਨੂੰ ਟੱਕਰ ਮਾਰ ਦਿੱਤੀ ਸੀ। ਇਸ ਦੇ ਚਲਦੇ ਸ਼ਾਹ ਨੂੰ ਤਿੰਨ ਡੀਮੈਰਿਟ ਅੰਕ ਵੀ ਮਿਲੇ।
ਵਨਡੇ ਸੀਰੀਜ਼ ਦੀ ਗੱਲ ਕਰੀਏ ਤਾਂ ਪਾਕਿਸਤਾਨ ਟੀਮ ਨੇ ਨਿਊਜ਼ੀਲੈਂਡ ਵਿੱਚ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਵਿੱਚ ਇੱਕ ਵੀ ਮੈਚ ਨਹੀਂ ਜਿੱਤਿਆ ਹੈ। ਨਿਊਜ਼ੀਲੈਂਡ ਨੇ ਤੀਜੇ ਵਨਡੇ ਮੈਚ ਵਿੱਚ ਪਾਕਿਸਤਾਨ ਨੂੰ 47 ਦੌੜਾਂ ਨਾਲ ਹਰਾਇਆ। ਇਸ ਮੈਚ ਵਿੱਚ ਬੇਨ ਸੀਅਰਸ ਨੇ 5 ਵਿਕਟਾਂ ਲਈਆਂ। ਇਸ ਤੋਂ ਪਹਿਲਾਂ, ਪੰਜ ਮੈਚਾਂ ਦੀ ਵਨਡੇ ਸੀਰੀਜ਼ ਵਿੱਚ ਵੀ ਪਾਕਿਸਤਾਨ ਨੂੰ 4-1 ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ।