ਇਨ੍ਹਾਂ ਲੋਕਾਂ ਦੇ ਆਧਾਰ ਕਾਰਡ ਹੋਣਗੇ ਰੱਦ! ਜਾਣੋ ਲਿਸਟ ‘ਚ ਤੁਹਾਡਾ ਨਾਮ ਤਾਂ ਨਹੀਂ ਹੈ…

Aadhar Card Update: ਭਾਰਤ ਦੇ ਸਾਰੇ ਨਾਗਰਿਕਾਂ ਲਈ ਆਧਾਰ ਕਾਰਡ ਹੋਣਾ ਜ਼ਰੂਰੀ ਹੈ। ਦੇਸ਼ ਵਿਚ ਕੋਈ ਵੀ ਕੰਮ ਕਰਨ ਲਈ ਇਸ ਦੀ ਵਰਤੋਂ ਜ਼ਰੂਰੀ ਦਸਤਾਵੇਜ਼ ਵਜੋਂ ਕੀਤੀ ਜਾਂਦੀ ਹੈ। ਆਧਾਰ ਕਾਰਡ ਨੂੰ ਨਾਗਰਿਕਾਂ ਲਈ ਪਛਾਣ ਪੱਤਰ ਵਜੋਂ 2009 ਵਿੱਚ ਪੇਸ਼ ਕੀਤਾ ਗਿਆ ਸੀ। ਜਿਸ ਨੂੰ ਕੁਝ ਸਮੇਂ ਬਾਅਦ ਅਪਡੇਟ ਕਰਨ ਦੀ ਲੋੜ ਹੈ, ਜਿਨ੍ਹਾਂ ਲੋਕਾਂ ਦਾ ਕਾਰਡ 10 ਸਾਲ ਪੁਰਾਣਾ ਹੈ, ਉਨ੍ਹਾਂ ਲਈ ਇਸ ਨੂੰ ਅਪਡੇਟ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ। ਜਿਸ ਨੂੰ ਲੈ ਕੇ ਯੂਆਈਡੀਏਆਈ ਦੇਸ਼ ਭਰ ਵਿੱਚ ਕੰਮ ਕਰ ਰਿਹਾ ਹੈ। ਇਸ ਸੰਦਰਭ ਵਿੱਚ UIDAI ਸਾਰੇ ਜ਼ਿਲ੍ਹਿਆਂ ਵਿੱਚ ਇੱਕ ਮੁਹਿੰਮ ਚਲਾਉਣ ਲਈ ਜੰਮੂ-ਕਸ਼ਮੀਰ ਪ੍ਰਸ਼ਾਸਨ ਨਾਲ ਕੰਮ ਕਰ ਰਿਹਾ ਹੈ।
ਆਧਾਰ ਕਾਰਡ ਸਬੰਧੀ ਮੀਟਿੰਗ
ਆਧਾਰ ਕਾਰਡ ਅਪਡੇਟ ਸਬੰਧੀ ਮੀਟਿੰਗ ਕੀਤੀ ਗਈ, ਜਿਸ ਵਿਚ ਆਧਾਰ ਕਾਰਡ ਬਣਾਉਣ ਅਤੇ ਅੱਪਡੇਟ ਕਰਨ ਦੇ ਹਰ ਪਹਿਲੂ ਉਤੇ ਚਰਚਾ ਕੀਤੀ ਗਈ। ਇਸ ਵਿਚ ਦੱਸਿਆ ਗਿਆ ਕਿ ਭਾਰਤੀ ਵਿਲੱਖਣ ਪਛਾਣ ਅਥਾਰਟੀ (ਯੂ.ਆਈ.ਡੀ.ਏ.ਆਈ.) ਦੇ ਸਹਿਯੋਗ ਨਾਲ ਜੰਮੂ-ਕਸ਼ਮੀਰ ਦੇ ਸਾਰੇ ਜ਼ਿਲ੍ਹਿਆਂ ਵਿਚ ਆਧਾਰ ਕੇਂਦਰ ਸਥਾਪਤ ਕੀਤੇ ਗਏ ਹਨ। ਨਵੇਂ ਆਧਾਰ ਕਾਰਡਾਂ ਬਾਰੇ ਕਿਹਾ ਗਿਆ ਕਿ ਨਵਜੰਮੇ ਬੱਚਿਆਂ ਦਾ ਆਧਾਰ ਕਾਰਡ ਤਸਦੀਕਸ਼ੁਦਾ ਜਨਮ ਸਰਟੀਫਿਕੇਟ ਤੋਂ ਹਸਪਤਾਲ ਵਿੱਚ ਹੀ ਬਣ ਜਾਵੇਗਾ।
5 और 15 वर्ष की आयु प्राप्त करने पर बच्चों को अपने आधार में #बायोमेट्रिक्स -उंगलियों के निशान, आईरिस और फोटो को अपडेट कराना आवश्यक है। इसे अनिवार्य बायोमेट्रिक अपडेट या एमबीयू के रूप में जाना जाता है। #एमबीयू के कई लाभों को समझने के लिए वीडियो देखें।#आधार #बायोमेट्रिकअपडेट… pic.twitter.com/Cv1BpORzUC
— Aadhaar (@UIDAI) February 18, 2025
ਆਧਾਰ ਨੂੰ ਅਪਡੇਟ ਕਰਨ ਲਈ ਜੰਮੂ-ਕਸ਼ਮੀਰ ਦੇ ਸਾਰੇ ਜ਼ਿਲ੍ਹਿਆਂ ਵਿਚ ਮੁਹਿੰਮ ਚਲਾਈ ਜਾ ਰਹੀ ਹੈ। ਜਿੱਥੇ ਲੋਕਾਂ ਨੂੰ Demographic ਦੇ ਵੇਰਵੇ, ਬਾਇਓਮੈਟ੍ਰਿਕਸ, ਮੋਬਾਈਲ ਨੰਬਰ ਅਤੇ ਹੋਰ ਦਸਤਾਵੇਜ਼ਾਂ ਨੂੰ ਅਪਡੇਟ ਕਰਨ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਅਸਲ ਵਿੱਚ ਹਰ 10 ਸਾਲ ਬਾਅਦ ਨਾਗਰਿਕਾਂ ਨੂੰ ਆਪਣੇ ਆਧਾਰ ਕਾਰਡ ਵਿੱਚ ਨਾਮ, ਉਮਰ, ਬਾਇਓਮੈਟ੍ਰਿਕ ਅਤੇ ਹੋਰ ਜਾਣਕਾਰੀ ਵਰਗੇ ਵੇਰਵੇ ਅਪਡੇਟ ਕਰਨੇ ਪੈਂਦੇ ਹਨ। ਅਜਿਹੇ ਵਿਚ ਜਿਨ੍ਹਾਂ ਲੋਕਾਂ ਦਾ ਆਧਾਰ ਸਮੇਂ ਉਤੇ ਅਪਡੇਟ ਨਹੀਂ ਹੁੰਦਾ, ਉਨ੍ਹਾਂ ਦੇ ਕਾਰਡ ਰੱਦ ਹੋ ਸਕਦੇ ਹਨ। ਦੱਸ ਦਈਏ ਕਿ UIDAI ਨੇ 1000 ਤੋਂ ਵੱਧ ਆਧਾਰ ਕੇਂਦਰ ਬਣਾਏ ਹਨ।
ਆਧਾਰ ਅਪਡੇਟ ਦੋ ਤਰੀਕਿਆਂ ਨਾਲ ਹੋ ਰਿਹਾ ਹੈ
ਲੋਕਾਂ ਨੂੰ ਔਫਲਾਈਨ ਅਤੇ ਔਨਲਾਈਨ ਦੋਵਾਂ ਤਰ੍ਹਾਂ ਆਧਾਰ ਅਪਡੇਟ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਜੋ ਲੋਕ ਔਨਲਾਈਨ ਅਪਡੇਟ ਕਰਨਾ ਚਾਹੁੰਦੇ ਹਨ, ਉਹ uidai.gov.in ਉਤੇ ਜਾ ਕੇ ਅਜਿਹਾ ਕਰ ਸਕਦੇ ਹਨ। ਇਸ ਦੇ ਨਾਲ ਹੀ, ਜੋ ਲੋਕ ਆਧਾਰ ਨੂੰ ਆਫਲਾਈਨ ਅਪਡੇਟ ਕਰਨਾ ਚਾਹੁੰਦੇ ਹਨ, ਉਹ ਨਜ਼ਦੀਕੀ ਆਧਾਰ ਕੇਂਦਰਾਂ ਉਤੇ ਜਾ ਕੇ ਆਧਾਰ ਅਪਡੇਟ ਕਰਵਾ ਸਕਦੇ ਹਨ।