not with age, carelessness causes pimples and acne, know how to maintain beauty ludhiana mv – News18 ਪੰਜਾਬੀ

ਲੁਧਿਆਣਾ (ਰਜਿੰਦਰ ਕੁਮਾਰ)
ਸਰਦੀਆਂ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਸਕਿਨ ਖਰਾਬ ਤੇ ਖੁਸ਼ਕ ਹੋਣੀ ਸ਼ੁਰੂ ਹੋ ਜਾਂਦੀ ਹੈ। ਜਿਸ ਲਈ ਲੋਕ ਕਈ ਤਰ੍ਹਾਂ ਦੀਆਂ ਕਰੀਮਸ ਤੇ ਬਿਊਟੀ ਪ੍ਰੋਡਕਟਸ ਦੀ ਵਰਤੋਂ ਕਰਦੇ ਹਨ। ਪਰ ਕੁਝ ਸਕਿਨ ਦੀਆਂ ਅਜਿਹੀਆਂ ਪ੍ਰੋਬਲਮਜ਼ ਵੀ ਨੇ ਜਿਨ੍ਹਾਂ ਨੂੰ ਕਿਸੇ ਵੀ ਮੌਸਮ ਵਿੱਚ ਦੇਖਿਆ ਜਾ ਸਕਦਾ ਹੈ ਤੇ ਉਨ੍ਹਾਂ ਨੂੰ ਠੀਕ ਕਰਨਾ ਵੀ ਮੁਸ਼ਕਿਲ ਹੋ ਜਾਂਦਾ ਹੈ।
ਅਸੀਂ ਗੱਲ ਕਰ ਰਹੇ ਹਾਂ ਚਿਹਰੇ ‘ਤੇ ਹੋਣ ਵਾਲੇ ਪਿੰਪਲਜ਼ ਤੇ ਸ਼ਾਈਆਂ ਦੀ, ਜੋ ਹੁਣ ਹਰ ਉਮਰ ਦੇ ਵਿਅਕਤੀ ਦੇ ਚਿਹਰੇ ਉੱਤੇ ਦੇਖਣ ਨੂੰ ਮਿਲਦੇ ਹਨ। ਬੱਚਿਆਂ ਦੇ ਵਿੱਚ ਵੀ ਸਕਿਨ ਦੀਆਂ ਇਹ ਸਮੱਸਿਆਵਾਂ ਆਮ ਹੁੰਦੀਆਂ ਜਾ ਰਹੀਆਂ ਹਨ। ਅਕਸਰ ਕਿਹਾ ਜਾਂਦਾ ਹੈ ਕਿ ਉਮਰ ਦੇ ਮੁਤਾਬਿਕ ਪਿੰਪਲਜ਼ ਤੇ ਸ਼ਾਈਆਂ ਹੁੰਦੀਆਂ ਹਨ। ਟੀਨ-ਏਜ ਵਿੱਚ ਅਕਸਰ ਜਵਾਨ ਮੁੰਡੇ-ਕੁੜੀਆਂ ਦੇ ਚਿਹਰੇ ਉੱਤੇ ਪਿੰਪਲਜ਼ ਆਉਂਦੇ ਹਨ ਤਾਂ ਇਸ ਦਾ ਕਾਰਨ ਉਮਰ ਨਹੀਂ ਸਗੋਂ ਉਨ੍ਹਾਂ ਦਾ ਲਾਈਫਸਟਾਈਲ ਹੈ। ਇਹ ਦਾਅਵਾ ਸਕਿਨ ਸਪੈਸ਼ਲਿਸਟ ਡਾਕਟਰ ਦੀਪਿਕਾ ਯਾਦਵ ਦਾ ਹੈ।
ਜਿਨ੍ਹਾਂ ਨੇ ਸਕਿਨ ਦੀਆਂ ਸਮੱਸਿਆਵਾਂ ਦੇ ਅਸਲ ਕਾਰਨ ਦੱਸੇ ਹਨ। ਸ਼ਾਈਆਂ ਹੋਣ ਜਾਂ ਪਿੰਪਲਜ਼ ਇਨ੍ਹਾਂ ਦਾ ਉਮਰ ਨਾਲ ਕੋਈ ਤਾਲੁਕ ਨਹੀਂ ਹੈ, ਸਗੋਂ ਸਭ ਕੁੱਝ ਲਾਈਫਸਟਾਈਲ ਤੇ ਤੁਹਾਡੇ ਖਾਣ-ਪੀਣ ‘ਤੇ ਨਿਰਭਰ ਕਰਦਾ ਹੈ। ਡਾਕਟਰ ਦੀਪਿਕਾ ਦਾ ਕਹਿਣਾ ਹੈ ਕਿ ਪਹਿਲਾਂ ਵੀ ਇਹ ਬਿਮਾਰੀ ਹੁੰਦੀ ਸੀ ਪਰ ਹੁਣ ਸਮੇਂ ਦੇ ਹਿਸਾਬ ਦੇ ਨਾਲ ਲੋਕ ਆਪਣੇ ਰਹਿਣ-ਸਹਿਣ ਅਤੇ ਖਾਣ-ਪੀਣ ਦੇ ਨਾਲ-ਨਾਲ ਕਰੀਮਾਂ ਦਾ ਇਸਤੇਮਾਲ ਕਰਦੇ ਹਨ, ਜਿਨ੍ਹਾਂ ਕਰਕੇ ਚਮੜੀ ਦੇ ਰੋਗ ਹੋ ਰਹੇ ਹਨ।
ਇਹੀ ਨਹੀਂ ਉਹਨਾਂ ਇਹ ਵੀ ਕਿਹਾ ਕਿ ਜਿੱਥੇ ਖਾਣ-ਪੀਣ ਦੇ ਵੱਲ ਵੀ ਲੋਕ ਧਿਆਨ ਨਹੀਂ ਦੇ ਰਹੇ ਅਤੇ ਜੰਕ-ਫੂਡ ਨੂੰ ਜ਼ਿਆਦਾ ਤਵੱਜੋ ਦੇ ਰਹੇ ਹਨ, ਇਹ ਵੀ ਇੱਕ ਮੁੱਖ ਵਜ੍ਹਾ ਹੈ। ਉਹਨਾਂ ਕਿਹਾ ਕਿ ਬੇਸ਼ੱਕ ਸਕਿਨ ਪ੍ਰੋਬਲਮ ਹੋਵੇ ਜਾਂ ਪਿੰਪਲਜ਼ ਦੀ ਪ੍ਰੋਬਲਮ ਹੋਵੇ ਇਹ ਬੱਚਿਆਂ ਵਿੱਚ ਵੀ ਦੇਖਣ ਨੂੰ ਮਿਲ ਰਹੀ ਹੈ। ਜਿਸ ਵੱਲ ਧਿਆਨ ਦੇਣਾ ਬੇਹੱਦ ਜ਼ਰੂਰੀ ਹੈ। ਡਾਕਟਰ ਦੀਪਿਕਾ ਨੇ ਸੁੰਦਰਤਾ ਨੂੰ ਬਰਕਰਾਰ ਰੱਖਣ ਲਈ ਕੁੱਝ ਸੁਝਾਅ ਦਿੱਤੇ ਹਨ।
1. ਬਿਊਟੀ ਪ੍ਰੋਡਕਟਸ ਦੀ ਵਰਤੋਂ ਬਿਨਾ ਸੋਚੇ-ਸਮਝੇ ਨਾ ਕਰੋ।
2. ਜ਼ਿਆਦਾ ਜੰਕ ਫੂਡ ਖਾਣ ਤੋਂ ਪਰਹੇਜ਼ ਰੱਖਣਾ ਜ਼ਰੂਰੀ ਹੈ।
3. ਕਿਸੇ ਕਿਸਮ ਦੀ ਹਾਰਮੋਨਲ ਸਮੱਸਿਆ ਤੋਂ ਘਰਬਾਓ ਨਾ।
4. ਬਿਊਟੀ ਪ੍ਰੋਡਕਟਸ ਦੀ ਥਾਂ ਹੋਮ ਰੈਮਿਡੀ ਦੀ ਵਰਤੋਂ ਕਰੋ।
5. ਆਪਣੀ ਸਕਿਨ ਦੇ ਮੁਤਾਬਿਕ ਹੀ ਲਗਾਓ ਲੋਸ਼ਨ ਜਾਂ ਕਰੀਮ।
6. ਆਪਣੇ ਆਪ ਕਿਸੇ ਤਰ੍ਹਾਂ ਦੀ ਵੀ ਮੈਡੀਸਿਨ ਨਾ ਲਓ।
7. ਲੋੜ ਪੈਣ ‘ਤੇ ਸਕਿਨ ਸਪੈਸ਼ਲਿਸਟ ਨਾਲ ਰਾਬਤਾ ਕਰੋ।
ਇਹ ਵੀ ਪੜ੍ਹੋ :-
ਪੰਜਾਬ ‘ਚ ਇਸ ਥਾਂ ‘ਤੇ ਬਣੇਗਾ 33 ਲੱਖ ਦਾ ਖੇਡ ਸਟੇਡੀਅਮ, 3 ਪਿੰਡਾਂ ਨੂੰ ਮਿਲੇਗਾ ਫਾਇਦਾ
ਇਨ੍ਹਾਂ ਆਸਾਨ ਜਿਹੇ ਟਿਪਸ ਨਾਲ ਤੁਸੀਂ ਆਪਣੇ ਚਿਹਰੇ ਦੀ ਸੁੰਦਰਤਾ ਨੂੰ ਕਾਇਮ ਰੱਖ ਸਕਦੇ ਹੋ। ਖਾਸ ਤੌਰ ‘ਤੇ ਆਪਣੇ ਖਾਣ-ਪੀਣ ਦੀ ਆਦਤ ਨੂੰ ਬਦਲਣ ਨਾਲ ਵੀ ਤੁਸੀਂ ਸਕਿਨ ਪ੍ਰੋਬਲਮਜ਼ ਤੋਂ ਬੱਚ ਸਕਦੇ ਹੋ।
-
ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ। -
ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ। -
Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ। -
ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/d9hHk ਕਲਿੱਕ ਕਰੋ।