International

ਲੱਖਾਂ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦੀ ਤਿਆਰੀ! Mass Deportation ਲਈ ਬਦਲਿਆ 2021 ਦਾ ਕਾਨੂੰਨ


ਅਮਰੀਕਾ ਵਿਚੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ‘ਚੋਂ ਕੱਢਣ ਲਈ ਟਰੰਪ ਵੱਲੋਂ ਨਾਮਜ਼ਦ ਬਾਰਡਰ ਜ਼ਾਰ ਟੌਮ ਹੋਮਨ ਦੀ ਯੋਜਨਾ ਸਾਹਮਣੇ ਆਈ ਹੈ। ਇਸ ਯੋਜਨਾ ਤਹਿਤ ਬੱਚਿਆਂ ਸਣੇ ਪਰਵਾਰਾਂ ਨੂੰ ਫੜ ਕੇ ਡਿਟੈਨਸ਼ਨ ਸੈਂਟਰਾਂ ਵਿਚ ਰੱਖਿਆ ਜਾਵੇਗਾ ਅਤੇ ਕਾਗਜ਼ੀ ਕਾਰਵਾਈ ਮੁਕੰਮਲ ਕਰਦਿਆਂ ਸਾਰੇ ਜਣੇ ਸਬੰਧਤ ਮੁਲਕ ਵੱਲ ਰਵਾਨਾ ਕਰ ਦਿਤੇ ਜਾਣਗੇ।

ਟੌਮ ਹੋਮਨ ਨੇ ਕਿਹਾ, ਅਸੀਂ ਅਮਰੀਕਾ ਵਾਸੀਆਂ ਨੂੰ ਦਿਖਾਵਾਂਗੇ ਕਿ ਵੱਡੇ ਪੱਧਰ ‘ਤੇ ਲੋਕਾਂ ਨੂੰ ਡਿਪੋਰਟ ਕੀਤਾ ਜਾ ਸਕਦਾ ਹੈ ਅਤੇ ਇਸ ਵਿਚ ਕੁਝ ਵੀ ਮਨੁੱਖਤਾ ਵਿਰੁੱਧ ਨਹੀਂ ਹੈ। ਜੋਅ ਬਾਇਡਨ ਨੇ ਸੱਤਾ ਸੰਭਾਲਣ ਮਗਰੋਂ ਡਿਟੈਨਸ਼ਨ ਸੈਂਟਰ ਬੰਦ ਕਰਵਾ ਦਿਤੇ ਸਨ ਪਰ ਹੋਮਨ ਨੇ ਦਲੀਲ ਦਿਤੀ ਕਿ ਉਹ ਪਰਵਾਰਾਂ ਨੂੰ ਤੋੜਨ ਦਾ ਕੰਮ ਨਹੀਂ ਕਰਨਗੇ ਅਤੇ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਵਿਚ ਮੌਜੂਦ ਮਾਪਿਆਂ ਨੂੰ ਪੂਰਾ ਹੱਕ ਹੋਵੇਗਾ ਕਿ ਉਹ ਇਥੇ ਜੰਮੇ ਆਪਣੇ ਬੱਚੇ ਨਾਲ ਲਿਜਾ ਸਕਣ।

ਇਸ਼ਤਿਹਾਰਬਾਜ਼ੀ

ਅਮਰੀਕਾ ਵਿਚ 20 ਜਨਵਰੀ ਤੋਂ ਸੱਤਾ ਸੰਭਾਲ ਰਹੇ ਡੌਨਲਡ ਟਰੰਪ, ਬਾਇਡਨ ਸਰਕਾਰ ਦੀ ਇਕ ਹੋਰ ਯੋਜਨਾ ਖਤਮ ਕਰ ਰਹੇ ਹਨ ਅਤੇ ਅਮਰੀਕਾ ਵਿਚ ਪਨਾਹ ਮੰਗਣ ਵਾਲਿਆਂ ਨੂੰ ਮੁਲਕ ਦੀ ਸਰਹੱਦ ਤੋਂ ਬਾਹਰ ਰਹਿੰਦਿਆਂ ਹੀ ਅਦਾਲਤੀ ਫੈਸਲੇ ਦੀ ਉਡੀਕ ਕਰਨੀ ਹੋਵੇਗੀ। ਇਹ ਨੀਤੀ ਜੋਅ ਬਾਇਡਨ ਵੱਲੋਂ 2021 ਵਿਚ ਖਤਮ ਕਰ ਦਿਤੀ ਗਈ ਸੀ।

ਇਸ਼ਤਿਹਾਰਬਾਜ਼ੀ

ਅਮਰੀਕਾ ਦੇ ਚੁਣੇ ਹੋਏ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਨਿਯੁਕਤ ਬਾਰਡਰ ਪੈਟਰੋਲ ਦੇ ਮੁੱਖ ਗਵਰਨਰ ਟੌਮ ਹੋਮਨ ਨੇ ਕਿਹਾ ਹੈ ਕਿ ਅਮਰੀਕਾ ਤੋਂ ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਸਮੂਹਿਕ ਦੇਸ਼ ਨਿਕਾਲੇ (Mass Deportation) ਦੀ ਯੋਜਨਾ ਸ਼ੁਰੂ ਕਰਨ ਲਈ 86 ਬਿਲੀਅਨ ਡਾਲਰ ਦੀ ਲੋੜ ਹੋਵੇਗੀ। ਮੀਡੀਆ ਨਾਲ ਗੱਲ ਕਰਦੇ ਹੋਏ ਹੋਮਨ ਨੇ ਕਿਹਾ ਕਿ ਟਰੰਪ ਦਾ ਦੇਸ਼ ਨਿਕਾਲੇ ਦਾ ਪ੍ਰਸਤਾਵ ‘ਮਹਿੰਗਾ’ ਹੋਣ ਵਾਲਾ ਹੈ। ਪਰ ਉਨ੍ਹਾਂ ਨੇ ਟੈਕਸਦਾਤਾਵਾਂ ਨੂੰ ਭਰੋਸਾ ਦਿਵਾਇਆ ਕਿ ਇਸ ਨਾਲ ਭਵਿੱਖ ਵਿੱਚ ਪੈਸੇ ਦੀ ਬਚਤ ਹੋਵੇਗੀ।

ਇਸ਼ਤਿਹਾਰਬਾਜ਼ੀ

ਅਮਰੀਕੀ ਸੰਸਦ ਨੂੰ ਖਰਚਾ ਅਦਾ ਕਰਨਾ ਚਾਹੀਦਾ ਹੈ
ਉਨ੍ਹਾਂ ਕਿਹਾ, ਕਾਂਗਰਸ (ਯੂਐਸ ਪਾਰਲੀਮੈਂਟ) ਨੂੰ ਇਸ ਦੇਸ਼ ਨਿਕਾਲੇ ਦੀ ਮੁਹਿੰਮ ਲਈ ਫੰਡ ਮੁਹੱਈਆ ਕਰਵਾਉਣਾ ਚਾਹੀਦਾ ਹੈ … ਇਹ ਮਹਿੰਗਾ ਹੋਣ ਵਾਲਾ ਹੈ, ਅਤੇ ਹਰ ਕੋਈ ਇਸ ਗੱਲ ‘ਤੇ ਧਿਆਨ ਕੇਂਦਰਤ ਕਰਦਾ ਹੈ ਕਿ ਇਹ ਕਿੰਨਾ ਮਹਿੰਗਾ ਹੋਵੇਗਾ। ਪਰ, ਸਾਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਸ਼ੁਰੂਆਤ ਵਿੱਚ ਇਹ ਯਕੀਨੀ ਤੌਰ ‘ਤੇ ਮਹਿੰਗਾ ਹੋਣ ਵਾਲਾ ਹੈ, ਪਰ ਲੰਬੇ ਸਮੇਂ ਵਿੱਚ ਇਹ ਟੈਕਸ ਦਾਤਾਵਾਂ ਲਈ ਅਰਬਾਂ ਡਾਲਰਾਂ ਦੀ ਬਚਤ ਕਰਨ ਵਾਲਾ ਹੈ।

ਇਸ਼ਤਿਹਾਰਬਾਜ਼ੀ

ਹੋਮਨ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਉਹ ਵਰਤਮਾਨ ਵਿੱਚ ਮੌਜੂਦ ਹਜ਼ਾਰਾਂ ਦੀ ਬਜਾਏ 100,000 ਨਜ਼ਰਬੰਦੀ ਬਿਸਤਰੇ (Detention Beds) ਚਾਹੁੰਦਾ ਹੈ। ਉਸਨੇ ਕਿਹਾ ਕਿ ਫੈਡਰਲ ਸਰਕਾਰ ਨੂੰ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਤੋਂ ਬਾਹਰ ਰੱਖਣ ਲਈ ਹੋਰ ਜੇਲ੍ਹ ਬਿਸਤਰੇ, ਦੇਸ਼ ਨਿਕਾਲੇ ਦੀਆਂ ਉਡਾਣਾਂ ਅਤੇ ਸਿਹਤ ਸੇਵਾਵਾਂ ਲਈ ਨਕਦੀ ਦੀ ਲੋੜ ਹੈ।

ਇਸ਼ਤਿਹਾਰਬਾਜ਼ੀ

Source link

Related Articles

Leave a Reply

Your email address will not be published. Required fields are marked *

Back to top button