ਗਾਜ਼ਾ ਤੋਂ ਇਜ਼ਰਾਈਲ ‘ਤੇ ਕੀਤੇ ਗਏ ਹਮਲੇ ‘ਚ 2 ਲੋਕ ਜ਼ਖਮੀ, IDF ਨੇ 14 ਹਮਲਿਆਂ ਨੂੰ ਕੀਤਾ ਨਾਕਾਮ

ਇਜ਼ਰਾਈਲ ਅਤੇ ਫਲਸਤੀਨੀ ਸੰਗਠਨ ਹਮਾਸ ਵਿਚਾਲੇ ਜੰਗ ਨੂੰ ਇੱਕ ਸਾਲ ਹੋ ਗਿਆ ਹੈ। 7 ਅਕਤੂਬਰ 2023 ਨੂੰ ਹਮਾਸ ਨੇ ਇਜ਼ਰਾਈਲ ਵੱਲ 5000 ਤੋਂ ਵੱਧ ਰਾਕੇਟ ਦਾਗੇ। ਉਦੋਂ ਤੋਂ ਇਜ਼ਰਾਈਲ ਜਵਾਬੀ ਕਾਰਵਾਈ ਕਰ ਰਿਹਾ ਹੈ। ਸੋਮਵਾਰ ਨੂੰ ਯੁੱਧ ਦੇ ਇਕ ਸਾਲ ਪੂਰੇ ਹੋਣ ‘ਤੇ ਹਮਾਸ ਨੇ ਗਾਜ਼ਾ ਪੱਟੀ ਤੋਂ ਇਜ਼ਰਾਈਲ ‘ਤੇ ਫਿਰ ਹਮਲਾ ਕੀਤਾ। ਅਲਜਜ਼ੀਰਾ ਦੀ ਰਿਪੋਰਟ ਮੁਤਾਬਕ ਇਜ਼ਰਾਈਲੀ ਡਿਫੈਂਸ ਫੋਰਸ (ਆਈਡੀਐਫ) ਨੇ ਉੱਤਰੀ ਗਾਜ਼ਾ ਤੋਂ 5 ਅਤੇ ਦੱਖਣੀ ਗਾਜ਼ਾ ਤੋਂ 9 ਰਾਕੇਟ ਹਮਲਿਆਂ ਨੂੰ ਨਾਕਾਮ ਕਰ ਦਿੱਤਾ ਹੈ।
ਇਸ ਦੇ ਨਾਲ ਹੀ ਇਜ਼ਰਾਈਲ ‘ਤੇ ਹਮਾਸ ਦੇ ਹਮਲੇ ਦਾ ਇਕ ਸਾਲ ਪੂਰਾ ਹੋਣ ‘ਤੇ ਲੋਕਾਂ ਨੇ ਮਾਰੇ ਗਏ ਲੋਕਾਂ ਦੀ ਯਾਦ ‘ਚ ਸਰਹੱਦ ਨਾਲ ਲੱਗਦੇ ਕਿਬੁਟਜ਼ ਰੀਮ ‘ਚ ਆਪਣੇ ਪਿਆਰਿਆਂ ਨੂੰ ਸ਼ਰਧਾਂਜਲੀ ਦਿੱਤੀ। ਪਿਛਲੇ ਸਾਲ ਇੱਥੇ ਨੋਵਾ ਮਿਊਜ਼ਿਕ ਫੈਸਟੀਵਲ ਦਾ ਆਯੋਜਨ ਕੀਤਾ ਗਿਆ ਸੀ।
ਹਮਾਸ ਦੇ ਨਾਲ-ਨਾਲ ਲੇਬਨਾਨੀ ਮਿਲੀਸ਼ੀਆ ਸੰਗਠਨ ਹਿਜ਼ਬੁੱਲਾ ਨੇ ਵੀ ਇਜ਼ਰਾਈਲ ‘ਤੇ ਹਮਲਾ ਕੀਤਾ ਹੈ। ਇਜ਼ਰਾਇਲੀ ਅਧਿਕਾਰੀਆਂ ਨੇ ਦੱਸਿਆ ਕਿ ਹਿਜ਼ਬੁੱਲਾ ਨੇ ਐਤਵਾਰ ਨੂੰ ਲੇਬਨਾਨ ਤੋਂ 120 ਤੋਂ ਵੱਧ ਰਾਕੇਟ ਦਾਗੇ। ਹਿਜ਼ਬੁੱਲਾ ਨੇ ਟਿਬੇਰੀਆਸ ਸ਼ਹਿਰ ‘ਤੇ ਵੀ ਹਮਲਾ ਕੀਤਾ। ਇਸ ਦੇ ਨਾਲ ਹੀ ਹਿਜ਼ਬੁੱਲਾ ਨੇ ਕਿਹਾ ਕਿ ਉਸ ਨੇ ਇਜ਼ਰਾਈਲ ਦੇ ਕਾਰਮਲ ਮਿਲਟਰੀ ਬੇਸ ਨੂੰ ਵੀ ਨਿਸ਼ਾਨਾ ਬਣਾਇਆ ਹੈ।
- First Published :