ਬੰਗਲਾਦੇਸ਼ ਖਿਲਾਫ ਇਤਿਹਾਸ ਰਚ ਸਕਦੇ ਹਨ ਵਿਰਾਟ ਕੋਹਲੀ, ਅਜਿਹਾ ਕਰਨ ਵਾਲੇ ਬਣ ਜਾਣਗੇ ਪਹਿਲੇ ਭਾਰਤੀ

ਚੈਂਪੀਅਨਸ ਟਰਾਫੀ 2025 19 ਫਰਵਰੀ ਤੋਂ ਸ਼ੁਰੂ ਹੋ ਰਹੀ ਹੈ ਪਰ ਭਾਰਤੀ ਟੀਮ ਲਈ ਇਹ ਟੂਰਨਾਮੈਂਟ 20 ਫਰਵਰੀ ਤੋਂ ਸ਼ੁਰੂ ਹੋਵੇਗਾ। ਟੀਮ ਇੰਡੀਆ ਟੂਰਨਾਮੈਂਟ ‘ਚ ਆਪਣਾ ਪਹਿਲਾ ਮੈਚ ਬੰਗਲਾਦੇਸ਼ ਖਿਲਾਫ ਖੇਡੇਗੀ। ਇਹ ਮੈਚ ਦੁਬਈ ਇੰਟਰਨੈਸ਼ਨਲ ਸਟੇਡੀਅਮ ‘ਚ ਖੇਡਿਆ ਜਾਵੇਗਾ। ਇਸ ਮੈਚ ‘ਚ ਭਾਰਤ ਦੇ ਮਹਾਨ ਬੱਲੇਬਾਜ਼ ਵਿਰਾਟ ਕੋਹਲੀ ਕੋਲ ਇਤਿਹਾਸ ਰਚਣ ਦਾ ਮੌਕਾ ਹੋਵੇਗਾ।
ਬੰਗਲਾਦੇਸ਼ ਖਿਲਾਫ ਇਤਿਹਾਸ ਰਚ ਸਕਦੇ ਹਨ ਵਿਰਾਟ ਕੋਹਲੀ
ਦਰਅਸਲ ਬੰਗਲਾਦੇਸ਼ ਦੇ ਖਿਲਾਫ ਵਨਡੇਅ ‘ਚ ਵਿਰਾਟ ਕੋਹਲੀ ਦਾ ਰਿਕਾਰਡ ਕਾਫੀ ਚੰਗਾ ਰਿਹਾ ਹੈ। ਉਨ੍ਹਾਂ ਨੇ ਇਸ ਫਾਰਮੈਟ ‘ਚ ਇਸ ਟੀਮ ਖਿਲਾਫ ਕੁੱਲ 16 ਮੈਚ ਖੇਡੇ ਹਨ। ਉਨ੍ਹਾਂ 16 ਪਾਰੀਆਂ ‘ਚ ਵਿਰਾਟ ਨੇ 75.83 ਦੀ ਔਸਤ ਅਤੇ 101.78 ਦੀ ਸਟ੍ਰਾਈਕ ਰੇਟ ਨਾਲ 910 ਦੌੜਾਂ ਬਣਾਈਆਂ ਹਨ। ਇਸ ਦੌਰਾਨ ਵਿਰਾਟ ਨੇ ਪੰਜ ਸੈਂਕੜੇ ਅਤੇ ਤਿੰਨ ਅਰਧ ਸੈਂਕੜੇ ਲਗਾਏ ਹਨ। ਅਜਿਹੇ ‘ਚ ਜੇਕਰ ਉਹ ਬੰਗਲਾਦੇਸ਼ ਖਿਲਾਫ ਮੈਚ ‘ਚ 90 ਦੌੜਾਂ ਬਣਾ ਲੈਂਦਾ ਹੈ ਤਾਂ ਉਹ ਇਸ ਟੀਮ ਖਿਲਾਫ ਇਸ ਫਾਰਮੈਟ ‘ਚ 1000 ਦੌੜਾਂ ਬਣਾਉਣ ਵਾਲੇ ਪਹਿਲੇ ਭਾਰਤੀ ਬਣ ਜਾਣਗੇ । ਇਸ ਸੂਚੀ ‘ਚ ਦੂਜੇ ਸਥਾਨ ‘ਤੇ ਰੋਹਿਤ ਸ਼ਰਮਾ ਦਾ ਨਾਂ ਹੈ, ਜਿਸ ਨੇ ਇਸ ਟੀਮ ਖਿਲਾਫ 17 ਵਨਡੇਅ ਪਾਰੀਆਂ ‘ਚ 786 ਦੌੜਾਂ ਬਣਾਈਆਂ ਹਨ।
ਸੰਗਾਕਾਰਾ ਅਤੇ ਜੈਸੂਰੀਆ ਵਰਗੇ ਦਿੱਗਜਾਂ ਦੀ ਸੂਚੀ ‘ਚ ਸ਼ਾਮਲ ਹੋ ਜਾਣਗੇ ਵਿਰਾਟ
ਕੁੱਲ ਸੂਚੀ ਦੀ ਗੱਲ ਕਰੀਏ ਤਾਂ ਵਨਡੇਅ ਫਾਰਮੈਟ ‘ਚ ਬੰਗਲਾਦੇਸ਼ ਖਿਲਾਫ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਜ਼ਿੰਬਾਬਵੇ ਦੇ ਸਾਬਕਾ ਬੱਲੇਬਾਜ਼ ਬ੍ਰੈਂਡਨ ਟੇਲਰ ਦੇ ਨਾਂ ਹੈ। ਬ੍ਰੈਂਡਨ ਨੇ ਇਸ ਟੀਮ ਖਿਲਾਫ 56 ਮੈਚਾਂ ਦੀਆਂ 55 ਪਾਰੀਆਂ ‘ਚ 1508 ਦੌੜਾਂ ਬਣਾਈਆਂ ਹਨ। ਇਸ ਸੂਚੀ ‘ਚ ਸ਼੍ਰੀਲੰਕਾ ਦੇ ਸਾਬਕਾ ਦਿੱਗਜ ਖਿਡਾਰੀ ਕੁਮਾਰ ਸੰਗਾਕਾਰਾ (1206 ਦੌੜਾਂ) ਦਾ ਨਾਂ ਦੂਜੇ ਸਥਾਨ ‘ਤੇ ਹਨ। ਜ਼ਿੰਬਾਬਵੇ ਦਾ ਐਲਟਨ ਚਿਗੁੰਬਰਾ (1199) ਤੀਜੇ ਸਥਾਨ ‘ਤੇ ਹਨ ਅਤੇ ਉਨ੍ਹਾਂ ਦੇ ਸਾਥੀ ਹੈਮਿਲਟਨ ਮਸਾਕਾਦਜ਼ਾ (1189) ਚੌਥੇ ਸਥਾਨ ‘ਤੇ ਹਨ । ਸ਼੍ਰੀਲੰਕਾ ਦੇ ਸਾਬਕਾ ਸਲਾਮੀ ਬੱਲੇਬਾਜ਼ ਸਨਥ ਜੈਸੂਰੀਆ (1030) ਪੰਜਵੇਂ ਸਥਾਨ ‘ਤੇ ਹਨ, ਇਸ ਤੋਂ ਬਾਅਦ ਸਾਬਕਾ ਕੀਵੀ ਬੱਲੇਬਾਜ਼ ਰੌਸ ਟੇਲਰ (1010) ਹਨ। ਜੇਕਰ ਵਿਰਾਟ ਅਗਲੇ ਮੈਚ ‘ਚ 90 ਦੌੜਾਂ ਬਣਾ ਲੈਂਦੇ ਹਨ ਤਾਂ ਉਹ ਇਸ ਟੀਮ ਖਿਲਾਫ 1000 ਦੌੜਾਂ ਬਣਾਉਣ ਵਾਲੇ ਸੱਤਵੇਂ ਬੱਲੇਬਾਜ਼ ਬਣ ਜਾਣਗੇ।
ਵਿਰਾਟ ਕੋਹਲੀ ਦੀ ਮੌਜੂਦਾ ਫਾਰਮ
ਵਿਰਾਟ ਕੋਹਲੀ ਦੀ ਹਾਲੀਆ ਫਾਰਮ ਦੀ ਗੱਲ ਕਰੀਏ ਤਾਂ ਉਹ ਓਨਾ ਚੰਗਾ ਨਹੀਂ ਰਿਹਾ ਹੈ। ਉਹ ਹਾਲ ਦੀ ਘੜੀ ਦੌੜਾਂ ਬਣਾਉਣ ਲਈ ਸੰਘਰਸ਼ ਕਰਦੇ ਨਜ਼ਰ ਆ ਰਹੇ ਹਨ। ਇੰਗਲੈਂਡ ਖਿਲਾਫ ਖੇਡੀ ਗਈ ਤਿੰਨ ਮੈਚਾਂ ਦੀ ਵਨਡੇਅ ਸੀਰੀਜ਼ ‘ਚ ਉਹ ਵੱਡੀ ਪਾਰੀ ਨਹੀਂ ਖੇਡ ਸਕੇ। ਵਿਰਾਟ ਸੱਟ ਕਾਰਨ ਇੰਗਲੈਂਡ ਸੀਰੀਜ਼ ਦਾ ਪਹਿਲਾ ਮੈਚ ਨਹੀਂ ਖੇਡਿਆ ਸੀ। ਦੂਜੇ ਮੈਚ ਵਿੱਚ ਉਹ ਸਿਰਫ਼ ਪੰਜ ਦੌੜਾਂ ਬਣਾ ਕੇ ਆਊਟ ਹੋ ਗਏ । ਹਾਲਾਂਕਿ ਤੀਜੇ ਮੈਚ ਵਿੱਚ ਉਨ੍ਹਾਂ ਨੇ 52 ਦੌੜਾਂ ਬਣਾਈਆਂ ਸਨ ਪਰ ਉਹ ਇਸ ਪਾਰੀ ਨੂੰ ਸੈਂਕੜੇ ਵਿੱਚ ਨਹੀਂ ਬਦਲ ਸਕੇ। ਪਰ ਆਈਸੀਸੀ ਟੂਰਨਾਮੈਂਟਾਂ ਵਿੱਚ ਵਿਰਾਟ ਕੋਹਲੀ ਦਾ ਰਿਕਾਰਡ ਬਹੁਤ ਵਧੀਆ ਰਿਹਾ ਹੈ ਅਤੇ ਇਸ ਲਈ ਪ੍ਰਸ਼ੰਸਕਾਂ ਨੂੰ ਵੀ ਉਮੀਦ ਹੈ ਕਿ ਉਹ ਆਗਾਮੀ ਚੈਂਪੀਅਨਜ਼ ਟਰਾਫੀ ਵਿੱਚ ਆਪਣੀ ਗੁਆਚੀ ਹੋਈ ਫਾਰਮ ਨੂੰ ਮੁੜ ਹਾਸਲ ਕਰ ਲੈਣਗੇ।