ਅਗਰਕਰ-ਗੰਭੀਰ ਨੇ ਨਹੀਂ ਚੁਣਿਆ ਤਾਂ ਵਿਦੇਸ਼ ਜਾ ਰਹੇ ਹਨ Shardul Thakur, ਹੁਣ ਇਸ ਟੀਮ ਨਾਲ ਖੇਡਦੇ ਆਉਣਗੇ ਨਜ਼ਰ

ਆਈਪੀਐਲ 2025 ਦੀ ਮੈਗਾ ਨਿਲਾਮੀ ਵਿੱਚ Unsold ਰਹਿਣ ਤੋਂ ਬਾਅਦ Shardul Thakur ਸ਼ਾਨਦਾਰ ਫਾਰਮ ਵਿੱਚ ਹੈ। ਉਹ ਘਰੇਲੂ ਕ੍ਰਿਕਟ ਵਿੱਚ ਇੱਕ ਤੋਂ ਬਅਦ ਇੱਕ ਸੈਂਕੜਾ ਲਗਾ ਰਿਹਾ ਹੈ। ਬੈਟਿੰਗ ਦੇ ਨਾਲ ਨਾਲ ਉਹ ਗੇਂਦਬਾਜ਼ੀ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ। ਇਸ ਜ਼ਬਰਦਸਤ ਵਾਪਸੀ ਦੇ ਬਾਵਜੂਦ, ਮੁੱਖ ਚੋਣਕਾਰ ਅਜੀਤ ਅਗਰਕਰ ਅਤੇ ਮੁੱਖ ਕੋਚ ਰੋਹਿਤ ਸ਼ਰਮਾ ਉਸ ਨੂੰ ਟੀਮ ਇੰਡੀਆ ਵਿੱਚ ਨਹੀਂ ਚੁਣ ਰਹੇ ਹਨ। ਅਜਿਹੀ ਸਥਿਤੀ ਵਿੱਚ, ਹੁਣ ਇਸ ਤਜਰਬੇਕਾਰ ਆਲਰਾਊਂਡਰ ਨੇ ਇੰਗਲੈਂਡ ਜਾਣ ਦਾ ਫੈਸਲਾ ਕੀਤਾ ਹੈ।
ਪਹਿਲੀ ਵਾਰ ਕਾਉਂਟੀ ਖੇਡਾਣਗੇ ਸ਼ਾਰਦੁਲ
Shardul Thakur 2025 ਸੀਜ਼ਨ ਦੀ ਸ਼ੁਰੂਆਤ ਵਿੱਚ ਕਾਉਂਟੀ ਚੈਂਪੀਅਨਸ਼ਿਪ ਦੇ ਡਿਵੀਜ਼ਨ 1 ਵਿੱਚ ਐਸੈਕਸ ਲਈ ਸੱਤ ਮੈਚ ਖੇਡਣਗੇ। ਕਲੱਬ ਨੇ ਮੰਗਲਵਾਰ ਨੂੰ ਇਹ ਐਲਾਨ ਕੀਤਾ। ਇਸ 33 ਸਾਲਾ ਖਿਡਾਰੀ ਨੇ ਭਾਰਤ ਲਈ 11 ਟੈਸਟ, 47 ਵਨਡੇ ਅਤੇ 25 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ। ਉਹ ਪਹਿਲੀ ਵਾਰ ਕਾਉਂਟੀ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣਗੇ।
ਸੈਂਕੜਾ ਅਤੇ ਫਿਰ ਹੈਟ੍ਰਿਕ
Shardul Thakur ਨੇ ਮੌਜੂਦਾ ਸੀਜ਼ਨ ਵਿੱਚ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੋਵਾਂ ਵਿਭਾਗਾਂ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਹੈ। ਪਿਛਲੇ ਮਹੀਨੇ, ਉਸ ਨੇ ਜੰਮੂ-ਕਸ਼ਮੀਰ ਵਿਰੁੱਧ 51 ਅਤੇ 119 ਦੌੜਾਂ ਬਣਾਈਆਂ ਜਦੋਂ ਕਿ ਉਸਨੇ ਮੇਘਾਲਿਆ ਵਿਰੁੱਧ 84 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਉਸਨੇ ਮੇਘਾਲਿਆ ਵਿਰੁੱਧ ਹੈਟ੍ਰਿਕ ਵੀ ਲਈ। Shardul Thakur ਨੇ ਐਸੈਕਸ ਦੀ ਵੈੱਬਸਾਈਟ ‘ਤੇ ਜਾਰੀ ਇੱਕ ਬਿਆਨ ਵਿੱਚ ਕਿਹਾ, ‘ਮੈਂ ਅਗਲੇ ਸੀਜ਼ਨ ਵਿੱਚ ਐਸੈਕਸ ਲਈ ਖੇਡਣ ਲਈ ਉਤਸ਼ਾਹਿਤ ਹਾਂ।’ ਇਸ ਨਾਲ ਮੈਨੂੰ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਆਪਣੀ ਪ੍ਰਤਿਭਾ ਅਤੇ ਹੁਨਰ ਦਿਖਾਉਣ ਦਾ ਮੌਕਾ ਮਿਲੇਗਾ। ਕਾਉਂਟੀ ਕ੍ਰਿਕਟ ਇੱਕ ਅਜਿਹੀ ਚੀਜ਼ ਹੈ ਜਿਸ ਦਾ ਮੈਂ ਹਮੇਸ਼ਾ ਹਿੱਸਾ ਬਣਨਾ ਚਾਹੁੰਦਾ ਸੀ ਅਤੇ ਮੈਨੂੰ ਇਸ ਵਿੱਚ ਐਸੈਕਸ ਦੀ ਨੁਮਾਇੰਦਗੀ ਕਰਕੇ ਬਹੁਤ ਖੁਸ਼ੀ ਹੋ ਰਹੀ ਹੈ।
ਕ੍ਰਿਕਟ ਜਗਤ ਵਿੱਚ ‘ਲੋਰਡ ਠਾਕੁਰ’ ਦੇ ਨਾਮ ਨਾਲ ਮਸ਼ਹੂਰ ਸ਼ਾਰਦੁਲ, ਆਈਪੀਐਲ ਵਿੱਚ ਚੇਨਈ ਸੁਪਰ ਕਿੰਗਜ਼, ਦਿੱਲੀ ਕੈਪੀਟਲਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਰਗੀਆਂ ਮਜ਼ਬੂਤ ਟੀਮਾਂ ਲਈ ਖੇਡ ਚੁੱਕੇ ਹਨ, ਪਰ ਨਵੰਬਰ 2024 ਵਿੱਚ ਹੋਈ ਮੈਗਾ ਨਿਲਾਮੀ ਵਿੱਚ ਕਿਸੇ ਵੀ ਫਰੈਂਚਾਇਜ਼ੀ ਦੁਆਰਾ ਉਨ੍ਹਾਂ ਦੀ ਚੋਣ ਨਾ ਹੋਣਾ ਹੈਰਾਨੀਜਨਕ ਹੈ। ਪੂਰੀ ਉਮੀਦ ਹੈ ਕਿ ਜੇਕਰ ਕਿਸੇ ਟੀਮ ਨੂੰ ਸੱਟ ਕਾਰਨ ਕਿਸੇ ਬਦਲ ਦੀ ਲੋੜ ਪੈਂਦੀ ਹੈ, ਤਾਂ ਸਭ ਤੋਂ ਪਹਿਲਾਂ ਸ਼ਾਰਦੁਲ ਦਾ ਨਾਮ ਸਾਹਮਣੇ ਆਵੇਗਾ।