Entertainment

ਰਿਚਾ ਚੱਡਾ ਨੇ ਸਾਂਝੀਆਂ ਕੀਤੀਆਂ ਮੈਟਰਨਿਟੀ ਫੋਟੋਸ਼ੂਟ ਦੀਆਂ ਤਸਵੀਰਾਂ, ਲੋਕ ਕਰ ਰਹੇ ਹਨ ਟ੍ਰੋਲ

ਬਾਲੀਵੁਡ ਦੀ ਮਸ਼ਹੂਰ ਅਭਿਨੇਤਰੀ ਰਿਚਾ ਚੱਡਾ (Richa Chadha) ‘ਹੀਰਾਮੰਡੀ’ ਵੈੱਬਸੀਰੀਜ਼ ਦਾ ਹਿੱਸਾ ਸੀ। ਇਸ ਵੈੱਬਸੀਰੀਜ਼ ਤੋਂ ਬਾਅਦ ਰਿਚਾ ਚੱਡਾ ਆਪਣੀ ਨਿੱਜੀ ਜ਼ਿੰਦਗੀ ਕਰਕੇ ਚਰਚੇ ਵਿਚ ਸੀ। ਦਰਅਸਲ  ਉਨ੍ਹਾਂ ਨੇ 16 ਜੁਲਾਈ ਨੂੰ ਬੇਟੀ ਨੂ ਜਨਮ ਦਿੱਤਾ।

ਰਿਚਾ ਚੱਡਾ ਦੀ ਬੇਟੀ ਦੇ ਨਾਂ ਅਤੇ ਤਸਵੀਰਾਂ ਦਾ ਖੁਲਾਸਾ ਨਹੀਂ ਕੀਤਾ ਗਿਆ। ਹੁਣ ਰਿਚਾ ਚੱਡਾ ਨੇ ਆਪਣੇ ਮੈਟਰਨਿਟੀ ਫੋਟੋਸ਼ੂਟ (Maternity Pictures) ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਹ ਤਸਵੀਰਾਂ ਲੋਕਾਂ ਨੂੰ ਕੁਝ ਖਾਸ ਪਸੰਦ ਨਹੀਂ ਆਈਆਂ। ਇਨ੍ਹਾਂ ਤਸਵੀਰਾਂ ਕਰਕੇ ਰਿਚਾ ਚੱਡਾ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ।

ਇਸ਼ਤਿਹਾਰਬਾਜ਼ੀ

ਰਿਚਾ ਚੱਡਾ ਨੇ ਇੰਸਟਾਗ੍ਰਾਮ ਉੱਤੇ ਸਾਂਝੀਆਂ ਕੀਤੀਆਂ ਇਹਨਾਂ ਤਸਵੀਰਾਂ ਵਿਚ ਗੋਲਡਨ ਰੰਗ ਦੀ ਸਾੜ੍ਹੀ ਪਾਈ ਹੋਈ ਹੈ। ਉਸਨੇ ਸਾੜ੍ਹੀ ਨੂੰ ਇਸ ਤਰੀਕੇ ਨਾਲ ਲਪੇਟਿਆ ਹੈ ਕਿ ਉਸਦਾ ਬੇਬੀ ਬੰਪ ਦਿਖਾਈ ਦੇ ਰਿਹਾ ਹੈ। ਪਰ ਰਿਚਾ ਦੇ ਬੇਬੀ ਬੰਪ ਅਤੇ ਛਾਤੀ ਉੱਤੇ ਕਾਲੇ ਰੰਗ ਦੇ ਟੈਟੂ ਡਜਾਇਨ ਨੇ ਸਭ ਦਾ ਧਿਆਨ ਖਿੱਚਿਆ ਹੈ। ਫੈਨਸ ਨੂੰ ਇਹ ਡਜਾਇਨ ਖਾਸ ਪਸੰਦ ਨਹੀਂ ਆਇਆ। ਇਸ ਟੈਟੂ ਡਜਾਇਨ ਕਰਕੇ ਹੀ ਲੋਕ ਰਿਚਾ ਚੱਡਾ ਨੂੰ ਸ਼ੋਸਲ ਮੀਡੀਆ ਉੱਤੇ ਟ੍ਰੋਲ ਕਰ ਰਹੇ ਹਨ।

ਇਸ਼ਤਿਹਾਰਬਾਜ਼ੀ
ਇਸ਼ਤਿਹਾਰਬਾਜ਼ੀ

ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਨ ਦੇ ਨਾਲ ਹੀ ਰਿਚਾ ਚੱਢਾ ਨੇ ਕੈਪਸ਼ਨ ‘ਚ ਲਿਖਿਆ ਹੈ ਕਿ ਮਾਇਆ ਐਂਜਲੋ ਨੇ ਕਿਹਾ ਕਿ ਮੇਰੀ ਮਾਂ ਨੇ ਮੇਰੇ ਚਾਰੇ ਪਾਸੇ ਆਪਣੇ ਸੁਰੱਖਿਅਤ ਪਿਆਰ ਦੀ ਵਰਖਾ ਕੀਤੀ ਅਤੇ ਇਹ ਜਾਣੇ ਬਿਨਾਂ ਕਿਉਂ, ਲੋਕਾਂ ਨੇ ਸੋਚਿਆ ਕਿ ਮੇਰੇ ਕੋਲ ਵੈਲਯੂ ਹੈ ਅਤੇ ਮੈਨੂੰ ਹਮੇਸ਼ਾ ਤੁਹਾਡੀ ਵੈਲਯੂ ਰਹੇਗੀ। ਮੇਰੀ ਬੱਚੀਇਹ ਤਸਵੀਰਾਂ ਮੇਰੇ ਗਭਵਤੀ ਹੋਣ ਦੇ 9ਵੇਂ ਮਹੀਨੇ ਵਿਚ ਹਰਸ਼ ਫੋਟੋਗ੍ਰਾਫਰ ਦੁਆਰਾ ਲਈ ਗਈ ਸੀ।

ਇਸ਼ਤਿਹਾਰਬਾਜ਼ੀ

ਇਸਦੇ ਨਾਲ ਹੀ ਰਿਚਾ ਨੇ ਲਿਖਿਆ ਕਿ ਮੇਰੇ ਸਰੀਰ ‘ਤੇ ਪਵਿੱਤਰ ਜਿਓਮੈਟਰੀ ਚਿੰਨ੍ਹ ਅਵੰਤਿਕਾ ਅਤੇ @womenpow ਦੁਆਰਾ ਬਣਾਇਆ ਗਿਆ। ਮੇਰੇ ਪੇਟ ਉੱਤੇ ਜੀਵਨ ਦਾ ਫੁੱਲ ਅਤੇ ਮੇਰੀ ਛਾਤੀ ਉੱਤੇ ਦਿਵਯ ਇਸਤਰੀਤਵ ਦਾ ਪ੍ਰਤੀਕ ਹੈ। ਇਸ ਸਮੇਂ ਮੈਨੂੰ ਨਹੀਂ ਪਤਾ ਸੀ ਕਿ ਮੇਰੇ ਇਕ ਬੇਟੀ ਹੋਵੇਗੀ। ਔਰਤ ਬ੍ਰਹਿਮੰਡ ਦੀ ਮਹਾਨ ਹਸਤੀ ਹੈ, ਜੋ ਇਕ ਹੋਰ ਜੀਵਨ ਨੂੰ ਜਨਮ ਦਿੰਦੀ ਹੈ।

ਇਸ਼ਤਿਹਾਰਬਾਜ਼ੀ

ਇਸਦੇ ਇਲਾਵਾ ਆਪਣੀ ਬੇਟੀ ਨੂੰ ਧੀ ਦਿਵਸ ਦੀ ਵਧਾਈ ਦਿੰਦੇ ਹੋਏ ਅਭਿਨੇਤਰੀ ਨੇ ਲਿਖਿਆ ਹੈ ਕਿ ਹੈਪੀ ਡੌਟਰਸ ਡੇ ਮੇਰੀ ਬੇਟੀ। ਅਸੀਂ ਇਹਨਾਂ ਤਸਵੀਰਾਂ ਨੂੰ ਇੱਕ ਦਿਨ ਇਕੱਠੇ ਦੇਖਾਂਗੇ, ਜਿੱਥੇ ਤੁਸੀਂ ਅੰਦਰ ਪੋਜ਼ ਦਿੱਤਾ ਸੀ ਅਤੇ ਮੈਂ ਖੁਸ਼ੀ ਨਾਲ ਝੂਮ ਰਹੀ ਸੀ…ਇਹ ਸਾਡੇ ਲਈ ਹੈ, ਇਸ ਲਈ ਬਾਹਰਲੇ ਲੋਕ ਦੇਖ ਸਕਦੇ ਹਨ ਪਰ ਬੋਲ ਨਹੀਂ ਸਕਦੇ।

ਇਸ਼ਤਿਹਾਰਬਾਜ਼ੀ

ਜ਼ਿਕਰਯੋਗ ਹੈ ਕਿ ਰਿਚਾ ਚੱਡਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਕੁਝ ਲੋਕਾਂ ਨੇ ਕਾਫੀ ਪਸੰਦ ਕੀਤਾ। ਪਰ ਕੁਝ ਲੋਕਾਂ ਨੇ ਇਨ੍ਹਾਂ ਤਸਵੀਰਾਂ ਨੂੰ ਦੇਖਦੇ ਹੀ ਉਸ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਇਕ ਯੂਜ਼ਰ ‘ਤੇ ਟਿੱਪਣੀ ਕਰਦੇ ਹੋਏ ਲਿਖਿਆ ਹੈ ਕਿ ਕੀ ਗੱਲ ਹੈ, ਇਹ ਤਸਵੀਰਾਂ ਬਹੁਤ ਵੱਖਰੀਆਂ ਅਤੇ ਖੂਬਸੂਰਤ ਹਨ। ਜਦਕਿ ਇਕ ਟ੍ਰੋਲਰ ਨੇ ਲਿਖਿਆ ਹੈ ਕਿ ਅੱਜਕਲ ਫੋਟੋਸ਼ੂਟ ਦੇ ਨਾਂ ‘ਤੇ ਕੁਝ ਵੀ ਕੀਤਾ ਜਾ ਰਿਹਾ ਹੈ।

Source link

Related Articles

Leave a Reply

Your email address will not be published. Required fields are marked *

Back to top button