Sidhu Moosewala ਦੇ ਮਾਤਾ ਨੇ ਦੋਵੇਂ ਪੁੱਤਰਾਂ ਲਈ ਕੀਤਾ ਇਹ ਕੰਮ, VIDEO ਕੀਤੀ ਸਾਂਝੀ

ਸਿੱਧੂ ਮੂਸੇਵਾਲਾ ਨੂੰ ਇਹ ਜਹਾਨ ਛੱਡਿਆਂ ਤਿੰਨ ਸਾਲ ਦਾ ਸਮਾਂ ਹੋਣ ਵਾਲਾ ਹੈ ਪਰ ਗਾਇਕ ਆਪਣੇ ਗੀਤਾਂ ਰਾਹੀਂ ਅੱਜ ਵੀ ਸਰੋਤਿਆਂ ਦੇ ਦਿਲਾਂ ਵਿਚ ਵੱਸਦਾ ਹੈ। ਸਿੱਧੂ ਮੂਸੇਵਾਲਾ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਜੁੜੀ ਕੋਈ ਵੀ ਖ਼ਬਰ ਟਰੈਂਡਿੰਗ ਵਿਚ ਬਣੀ ਰਹਿੰਦੀ ਹੈ। ਇਸੇ ਮਹੀਨੇ ਮਰਹੂਮ ਗਾਇਕ ਦਾ ਦੁਨੀਆ ਛੱਡਣ ਪਿੱਛੋਂ ਨੌਵਾਂ ਗੀਤ LOCK ਵੀ ਰਿਲੀਜ਼ ਹੋਇਆ ਸੀ, ਜਿਸਨੂੰ ਲੋਕਾਂ ਨੇ ਹੱਥੋਂ ਹੱਥ ਲਿਆ ਸੀ।
ਕੁਛ ਸਮੇਂ ਵਿਚ ਹੀ ਗੀਤ ਦੇ ਮਿਲੀਅਨ ਵਿਊਜ਼ ਹੋ ਗਏ ਸਨ। ਹੁਣ ਇਕ ਵਾਰੀ ਫੇਰ ਸਿੱਧੂ ਮੂਸੇਵਾਲਾ ਦੇ ਪਰਿਵਾਰ ਵਿਚ ਖੁਸ਼ੀਆਂ ਨੇ ਦਸਤਕ ਦਿੱਤੀ ਹੈ।
ਮਰਹੂਮ ਗਾਇਕ ਦੇ ਮਾਤਾ ਚਰਨ ਕੌਰ ਨੇ ਆਪਣੇ ਦੋਵਾਂ ਪੁੱਤਰਾਂ ਦੀ ਜਨਮ ਤਾਰੀਖਾਂ ਦਾ ਟੈਟੂ ਆਪਣੀ ਬਾਂਹ ਉਤੇ ਖੁਣਵਾਇਆ ਹੈ। ਵੱਡੇ ਸ਼ੁੱਭਦੀਪ ਦੀ ਜਨਮ ਤਾਰੀਖ 11-06-1993 ਅਤੇ ਛੋਟੇ ਸ਼ੁੱਭਦੀਪ ਦੀ ਜਨਮ ਤਾਰੀਖ 17-03-2024 ਦਾ ਟੈਟੂ ਮਾਤਾ ਚਰਨ ਕੌਰ ਨੇ ਆਪਣੀ ਖੱਬੀ ਬਾਂਹ ‘ਤੇ ਬਣਵਾਇਆ ਹੈ। ਇਸ ਦਾ ਇਕ ਵੀਡੀਓ ਵੀ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਮਾਤਾ ਚਰਨ ਕੌਰ ਕਈ ਦਿਨਾਂ ਬਾਅਦ ਖੁਸ਼ ਨਜ਼ਰ ਆ ਰਹੇ ਹਨ। ਲੋਕ ਵੀਡੀਓ ਉਤੇ ਕੁਮੈਂਟ ਕਰ ਰਹੇ ਹਨ ਕਿ ਸਿੱਧੂ ਮੂਸੇਵਾਲਾ ਦੇ ਘਰੇ ਇਕ ਵਾਰ ਫੇਰ ਖੁਸ਼ੀਆਂ ਨੇ ਦਸਤਕ ਦਿੱਤੀ ਹੈ।
ਬਾਕੀ ਪਰਿਵਾਰ ਨਾਲ ਜੁੜੀ ਇਕ ਹੋਰ ਖਬਰ ਦੀ ਗੱਲ ਕਰੀਏ ਤਾਂ ਸਿੱਧੂ ਮੂਸੇਵਾਲਾ ਦੇ ਕਤਲ ਉਤੇ ਕਿਤਾਬ ਲਿਖਣ ਵਾਲੇ ਮਨਜਿੰਦਰ ਮਾਖਾ ਉਤੇ ਪਰਿਵਾਰ ਨੇ ਕੇਸ ਕਰਵਾਇਆ ਸੀ ਜਿਸ ਵਿਚ ਪੰਜਾਬ ਹਰਿਆਣਾ ਹਾਈਕੋਰਟ ਨੇ ਮਨਜਿੰਦਰ ਨੂੰ ਮਾਖਾ ਦੀ ਅਗਾਊਂ ਜ਼ਮਾਨਤ ਮਨਜ਼ੂਰ ਕਰ ਦਿੱਤੀ ਹੈ। ਪਰਿਵਾਰ ਨੇ ਦੋਸ਼ ਲਾਇਆ ਸੀ ਕਿ ਮਨਜਿੰਦਰ ਨੇ ਆਪਣੀ ਲਿਖੀ ਕਿਤਾਬ ਦਾ ਰੀਅਲ ਰੀਜ਼ਨ ਵਾਏ ਲੀਜੈਂਡ ਡਾਇਡ ਵਿਚ ਤੱਥਾਂ ਨਾਲ ਹੇਰਫੇਰ ਕੀਤੀ ਹੈ।