ਮਹਿਲਾਵਾਂ ਨੂੰ ਦੀਵਾਲੀ ਤੋਹਫਾ, ਧਨਤੇਰਸ ਵਾਲੇ ਦਿਨ ਖਾਤਿਆਂ ‘ਚ ਆਉਣਗੇ ਪੈਸੇ, CM ਸੁੱਖੂ ਨੇ ਕੀਤੀ ਸਕੀਮ ਦੀ ਸ਼ੁਰੂਆਤ

Himachal 1500 Rupees Scheme: ਹਿਮਾਚਲ ਪ੍ਰਦੇਸ਼ ਵਿਚ ਇੰਦਰਾ ਗਾਂਧੀ ਪਿਆਰੀ ਬਹਿਨਾ ਸੁਖ ਸਨਮਾਨ ਨਿਧੀ ਯੋਜਨਾ ਤਹਿਤ ਸ਼ਿਮਲਾ ਜ਼ਿਲ੍ਹੇ ਦੇ ਡੋਡਰਾ ਕਵਾਰ ਦੀਆਂ ਔਰਤਾਂ ਨੂੰ ਸੁੱਖੂ ਸਰਕਾਰ ਨੇ 1500 ਰੁਪਏ ਜਾਰੀ ਕੀਤੇ ਹਨ। 26 ਅਕਤੂਬਰ ਯਾਨੀ ਸ਼ਨੀਵਾਰ ਨੂੰ ਸੀਐੱਮ ਸੁਖਵਿੰਦਰ ਸਿੰਘ ਸੁੱਖੂ ਸ਼ਿਮਲਾ ਦੇ ਦੂਰ-ਦੁਰਾਡੇ ਇਲਾਕੇ ਡੋਡਰਾ-ਕਵਾਰ ਦੇ ਦੌਰੇ ‘ਤੇ ਪਹੁੰਚੇ ਅਤੇ ਇੱਥੇ ‘ਇੰਦਰਾ ਗਾਂਧੀ ਪਿਆਰੀ ਬਹਿਨਾ ਸੁਖ ਸਨਮਾਨ ਨਿਧੀ ਯੋਜਨਾ’ ਦਾ ਲਾਭ ਔਰਤਾਂ ਨੂੰ ਦੇਣ ਦਾ ਐਲਾਨ ਕੀਤਾ।
ਇਸ ਦੌਰਾਨ ਔਰਤਾਂ ਦੇ ਖਾਤਿਆਂ ਵਿਚ 91 ਲੱਖ ਰੁਪਏ ਦੀ ਰਕਮ ਜਮ੍ਹਾ ਕਰਵਾਈ ਗਈ। ਮੁੱਖ ਮੰਤਰੀ ਨੇ 5 ਪੰਚਾਇਤਾਂ ਦੀਆਂ ਕੁੱਲ 508 ਔਰਤਾਂ ਨੂੰ ਇਕ ਸਾਲ ਦੀ ਸਾਰੀ ਰਾਸ਼ੀ (18000 ਰੁਪਏ) ਇਕਮੁਸ਼ਤ ਜਾਰੀ ਕੀਤੀ। ਮੁੱਖ ਮੰਤਰੀ ਨੇ ਆਪਣੇ ਹੱਥੀਂ ਔਰਤਾਂ ਨੂੰ ਚੈੱਕ ਵੰਡੇ।
ਸੀਐਮ ਨੇ ਇੱਕ ਜਨ ਸਭਾ ਦੌਰਾਨ ਕਿਹਾ ਕਿ 28 ਅਕਤੂਬਰ ਤੋਂ ਬਾਅਦ ਧਨਤੇਰਸ ਵਾਲੇ ਦਿਨ ਡੋਡਰਾ ਕਵਾਰ ਦੀਆਂ ਸਾਰੀਆਂ ਔਰਤਾਂ ਦੇ ਖਾਤਿਆਂ ਵਿੱਚ 18 ਹਜ਼ਾਰ ਰੁਪਏ ਪਾਏ ਜਾਣਗੇ। ਘੋਸ਼ਣਾ ਦੌਰਾਨ ਉਨ੍ਹਾਂ ਦੱਸਿਆ ਕਿ ਇਹ ਰਕਮ ਸਾਲ ਵਿੱਚ ਹਰ ਤਿੰਨ ਮਹੀਨੇ ਬਾਅਦ ਔਰਤਾਂ ਦੇ ਖਾਤੇ ਵਿੱਚ ਜਮ੍ਹਾ ਹੋਵੇਗੀ ਅਤੇ ਔਰਤਾਂ ਨੂੰ ਇੱਕ ਸਾਲ ਵਿੱਚ 18,000 ਰੁਪਏ ਮਿਲਣਗੇ।
ਦੱਸ ਦਈਏ ਕਿ ਹਿਮਾਚਲ ਪ੍ਰਦੇਸ਼ ਵਿੱਚ ਸੁੱਖੂ ਸਰਕਾਰ ਨੇ ਹਰ ਔਰਤ ਨੂੰ 1500 ਰੁਪਏ ਪ੍ਰਤੀ ਮਹੀਨਾ ਦੇਣ ਦਾ ਐਲਾਨ ਕੀਤਾ ਹੈ। 20 ਮਹੀਨਿਆਂ ਦੇ ਕਾਰਜਕਾਲ ‘ਚ ਸੁੱਖੂ ਸਰਕਾਰ ਨੇ ਹੁਣ ਤੱਕ ਸਿਰਫ 24 ਹਜ਼ਾਰ ਔਰਤਾਂ ਨੂੰ ਤਿੰਨ ਮਹੀਨਿਆਂ ਦੀ ਯਕਮੁਸ਼ਤ ਰਾਸ਼ੀ ਜਾਰੀ ਕੀਤੀ ਹੈ ਅਤੇ ਉਦੋਂ ਤੋਂ ਹੀ ਔਰਤਾਂ ਖਾਤੇ ‘ਚ ਪੈਸੇ ਆਉਣ ਦੀ ਉਡੀਕ ਕਰ ਰਹੀਆਂ ਹਨ। ਤੁਹਾਨੂੰ ਦੱਸ ਦਈਏ ਕਿ ਇਸ ਯੋਜਨਾ ਦਾ ਲਾਭ ਲੈਣ ਲਈ 7 ਲੱਖ ਤੋਂ ਵੱਧ ਔਰਤਾਂ ਨੇ ਅਪਲਾਈ ਕੀਤਾ ਹੈ। ਜੂਨ ਮਹੀਨੇ ਵਿੱਚ ਇਸ ਸਕੀਮ ਤਹਿਤ ਕਈ ਜ਼ਿਲ੍ਹਿਆਂ ਦੀਆਂ ਔਰਤਾਂ ਦੇ ਖਾਤਿਆਂ ਵਿੱਚ ਤਿੰਨ ਮਹੀਨਿਆਂ ਦੀ ਇੱਕਮੁਸ਼ਤ ਰਾਸ਼ੀ ਜਮ੍ਹਾਂ ਕਰਵਾਈ ਗਈ ਸੀ। ਪਰ ਉਦੋਂ ਤੋਂ ਇਹ ਯੋਜਨਾ ਰੋਕ ਦਿੱਤੀ ਗਈ ਸੀ।
ਸ਼ੁਰੂ ਵਿੱਚ ਔਰਤਾਂ ਨੂੰ ਤਹਿਸੀਲ ਭਲਾਈ ਦਫ਼ਤਰ ਵਿਖੇ ਆਪਣੀਆਂ ਅਰਜ਼ੀਆਂ ਦੇਣ ਲਈ ਕਿਹਾ ਗਿਆ। ਪਰ ਬਾਅਦ ਵਿੱਚ ਸਰਕਾਰ ਨੇ ਹੁਕਮ ਦਿੱਤਾ ਕਿ ਹੁਣ ਪੰਚਾਇਤ ਪੱਧਰ ’ਤੇ ਅਰਜ਼ੀਆਂ ਦਿੱਤੀਆਂ ਜਾਣਗੀਆਂ ਅਤੇ ਉਥੋਂ ਵੀ ਦਰਖਾਸਤਾਂ ਤਹਿਸੀਲ ਭਲਾਈ ਦਫ਼ਤਰ ਵਿੱਚ ਭੇਜੀਆਂ ਜਾਣਗੀਆਂ। ਸੁੱਖੂ ਸਰਕਾਰ ਨੇ ਆਪਣੀ ਚੋਣ ਗਾਰੰਟੀ ਵਿੱਚ ਇਸ ਸਕੀਮ ਦਾ ਵਾਅਦਾ ਕੀਤਾ ਸੀ।
- First Published :