Business

ਪੂਰੀ ਦੁਨੀਆਂ ਵਿਚ ਇਸ ਪ੍ਰੋਡਕਟ ਦੀ ਮੰਗ, ਬਣ ਜਾਵੋਗੇ ਕਰੋੜਪਤੀ, ਤੁਰਤ ਸ਼ੁਰੂ ਕਰੋ Business Idea This product is in demand all over the world you will become a millionaire start immediately – News18 ਪੰਜਾਬੀ

ਜੇਕਰ ਤੁਸੀਂ ਆਪਣਾ ਕਾਰੋਬਾਰ ਸ਼ੁਰੂ ਕਰਨ ਬਾਰੇ ਸੋਚ ਰਹੇ ਹੋ, ਤਾਂ ਅਸੀਂ ਤੁਹਾਡੇ ਲਈ ਇੱਕ ਕਿਫਾਇਤੀ ਬਿਜਨੈੱਸ ਆਈਡੀਆ ਲੈ ਕੇ ਆਏ ਹਾਂ। ਇਸ ਵਿੱਚ ਤੁਸੀਂ ਘੱਟ ਪੈਸੇ ਲਗਾ ਕੇ ਕੁਝ ਦਿਨਾਂ ਵਿਚ ਚੰਗਾ ਮੁਨਾਫਾ ਕਮਾ ਸਕਦੇ ਹੋ। ਇਹ ਪੇਪਰ ਨੈਪਕਿਨ ਯਾਨੀ ਟਿਸ਼ੂ ਪੇਪਰ ਬਣਾਉਣ ਦਾ ਕਾਰੋਬਾਰ ਹੈ। ਇਸ ਕਾਰੋਬਾਰ ਨੂੰ ਸ਼ੁਰੂ ਕਰਨ ਲਈ ਸਰਕਾਰ ਵੀ ਮਦਦ ਕਰ ਰਹੀ ਹੈ। ਤੁਸੀਂ ਪੇਪਰ ਨੈਪਕਿਨ ਬਣਾਉਣ ਲਈ ਇੱਕ ਮੈਨੁਫੈਕਚਰਿੰਗ ਯੂਨਿਟ ਸਥਾਪਤ ਕਰਕੇ ਬੰਪਰ ਕਮਾਈ ਕਰ ਸਕਦੇ ਹੋ।

ਇਸ਼ਤਿਹਾਰਬਾਜ਼ੀ

ਦੱਸ ਦਈਏ ਕਿ ਅੱਜਕਲ ਦੀ ਬਦਲਦੀ ਜੀਵਨਸ਼ੈਲੀ ਵਿੱਚ ਟਿਸ਼ੂ ਪੇਪਰ ਯਾਨੀ ਨੈਪਕਿਨ ਦੀ ਬਹੁਤ ਜ਼ਿਆਦਾ ਵਰਤੋਂ ਕੀਤੀ ਜਾ ਰਹੀ ਹੈ। ਆਮ ਤੌਰ ‘ਤੇ ਹੱਥਾਂ ਅਤੇ ਮੂੰਹ ਨੂੰ ਸਾਫ਼ ਕਰਨ ਲਈ ਟਿਸ਼ੂ ਪੇਪਰ ਦੀ ਵਰਤੋਂ ਕੀਤੀ ਜਾਂਦੀ ਹੈ। ਅੱਜਕੱਲ੍ਹ ਇਹ ਰੈਸਟੋਰੈਂਟਾਂ, ਹੋਟਲਾਂ, ਢਾਬਿਆਂ, ਦਫ਼ਤਰਾਂ, ਹਸਪਤਾਲਾਂ ਵਿੱਚ ਲਗਭਗ ਹਰ ਥਾਂ ਇਸ ਨੂੰ ਵਰਤਿਆ ਜਾਂਦਾ ਹੈ।

ਇਸ਼ਤਿਹਾਰਬਾਜ਼ੀ

ਜੇਕਰ ਤੁਸੀਂ ਪੇਪਰ ਨੈਪਕਿਨ ਯਾਨੀ ਟਿਸ਼ੂ ਪੇਪਰ ਦੀ ਨਿਰਮਾਣ ਯੂਨਿਟ ਸਥਾਪਤ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਲਗਭਗ 3.50 ਲੱਖ ਰੁਪਏ ਦਾ ਪ੍ਰਬੰਧ ਕਰਨਾ ਹੋਵੇਗਾ। ਇੰਨੇ ਪੈਸੇ ਹੋਣ ਤੋਂ ਬਾਅਦ, ਤੁਸੀਂ ਕਿਸੇ ਵੀ ਬੈਂਕ ਤੋਂ ਮੁਦਰਾ ਯੋਜਨਾ ਦੇ ਤਹਿਤ ਲੋਨ ਲਈ ਅਪਲਾਈ ਕਰ ਸਕਦੇ ਹੋ। ਕਿਉਂਕਿ ਤੁਹਾਡੇ ਕੋਲ 3.50 ਲੱਖ ਰੁਪਏ ਹਨ, ਤੁਹਾਨੂੰ ਬੈਂਕ ਤੋਂ ਲਗਭਗ 3.10 ਲੱਖ ਰੁਪਏ ਦਾ ਟਰਮ ਲੋਨ ਅਤੇ 5.30 ਲੱਖ ਰੁਪਏ ਤੱਕ ਦੀ ਵਰਕਿੰਗ ਕੈਪਿਟਲ ਲੋਨ ਮਿਲੇਗਾ।

ਇਸ਼ਤਿਹਾਰਬਾਜ਼ੀ

ਟਿਸ਼ੂ ਪੇਪਰ ਦੇ ਕਾਰੋਬਾਰ ਤੋਂ ਕਮਾਈ ਇੰਨੀ ਹੋਵੇਗੀ ਕਮਾਈ: ਇੱਕ ਸਾਲ ਵਿੱਚ 1.50 ਲੱਖ ਕਿਲੋ ਪੇਪਰ ਨੈਪਕਿਨ ਤਿਆਰ ਕੀਤੇ ਜਾ ਸਕਦੇ ਹਨ। ਇਸ ਨੂੰ ਲਗਭਗ 65 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਵੇਚਿਆ ਜਾ ਸਕਦਾ ਹੈ। ਮਤਲਬ ਕਿ ਤੁਸੀਂ ਇਕ ਸਾਲ ‘ਚ ਕਰੀਬ 97.50 ਲੱਖ ਰੁਪਏ ਦਾ ਟਰਨਓਵਰ ਕਰ ਸਕਦੇ ਹੋ। ਜੇਕਰ ਇਸ ‘ਚ ਸਾਰਾ ਖਰਚ ਕੱਢ ਲਿਆ ਜਾਵੇ ਤਾਂ ਸਾਲਾਨਾ 10-12 ਲੱਖ ਰੁਪਏ ਦੀ ਬੱਚਤ ਹੋ ਸਕਦੀ ਹੈ। ਤੁਸੀਂ ਆਪਣੇ ਨੈਪਕਿਨ ਵੇਚਣ ਲਈ ਕਿਸੇ ਮਲਟੀਨੈਸ਼ਨਲ ਕੰਪਨੀ ਨਾਲ ਵੀ ਸਮਝੌਤਾ ਕਰ ਸਕਦੇ ਹੋ। ਇਸ ਤਰ੍ਹਾਂ, ਲਾਗਤ ਨੂੰ ਛੱਡ ਕੇ, ਤੁਸੀਂ ਇੱਕ ਮਹੀਨੇ ਵਿੱਚ 1 ਲੱਖ ਰੁਪਏ ਤੱਕ ਦਾ ਸ਼ੁੱਧ ਲਾਭ ਕਮਾ ਸਕਦੇ ਹੋ। ਇਸ ਨਾਲ ਤੁਸੀਂ ਹੌਲੀ-ਹੌਲੀ ਸਾਰਾ ਲੋਨ ਚੁਕਾ ਸਕਦੇ ਹੋ।

ਇਸ਼ਤਿਹਾਰਬਾਜ਼ੀ

ਮੁਦਰਾ ਸਕੀਮ ਤਹਿਤ ਇੰਝ ਕਰੋ ਅਪਲਾਈ: ਇਸਦੇ ਲਈ ਤੁਸੀਂ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦੇ ਤਹਿਤ ਕਿਸੇ ਵੀ ਬੈਂਕ ਵਿੱਚ ਅਪਲਾਈ ਕਰ ਸਕਦੇ ਹੋ। ਇਸਦੇ ਲਈ ਤੁਹਾਨੂੰ ਇੱਕ ਫਾਰਮ ਭਰਨਾ ਹੋਵੇਗਾ, ਜਿਸ ਵਿੱਚ ਇਹ ਵੇਰਵੇ ਦੇਣੇ ਹੋਣਗੇ। ਨਾਮ, ਪਤਾ, ਕਾਰੋਬਾਰ ਦਾ ਪਤਾ, ਸਿੱਖਿਆ, ਮੌਜੂਦਾ ਆਮਦਨ ਅਤੇ ਕਿੰਨਾ ਲੋਨ ਚਾਹੀਦਾ ਹੈ। ਇਸ ਵਿੱਚ ਕੋਈ ਪ੍ਰੋਸੈਸਿੰਗ ਫੀਸ ਜਾਂ ਗਾਰੰਟੀ ਫੀਸ ਅਦਾ ਕਰਨ ਦੀ ਕੋਈ ਲੋੜ ਨਹੀਂ ਹੈ। ਕਰਜ਼ੇ ਦੀ ਰਕਮ ਆਸਾਨ ਕਿਸ਼ਤਾਂ ਵਿੱਚ ਵਾਪਸ ਕੀਤੀ ਜਾ ਸਕਦੀ ਹੈ।

ਇਸ਼ਤਿਹਾਰਬਾਜ਼ੀ

Source link

Related Articles

Leave a Reply

Your email address will not be published. Required fields are marked *

Back to top button