Deepika ਦੀ ਇਸ ਆਦਤ ਦੀ ਪਰਿਵਾਰ ਨੂੰ ਹਮੇਸ਼ਾ ਸ਼ਿਕਾਇਤ ਕਰਦੇ ਹਨ ਰਣਵੀਰ ਸਿੰਘ, ਅਦਾਕਾਰਾ ਨੇ ਕੀਤਾ ਖੁਲਾਸਾ

ਬਾਲੀਵੁੱਡ ਵਿੱਚ ਵੈਸੇ ਤਾਂ ਕਈ ਮਸ਼ਹੂਰ ਜੋੜੀਆਂ ਹਨ ਪਰ ਦੀਪਿਕਾ ਪਾਦੂਕੋਣ (Deepika Padukone) ਅਤੇ ਰਣਵੀਰ ਸਿੰਘ (Ranveer Singh) ਨੂੰ ਬਾਲੀਵੁੱਡ ਦਾ ਪਾਵਰ ਕਪਲ ਕਿਹਾ ਜਾਂਦਾ ਹੈ। ਵਰਤਮਾਨ ਵਿੱਚ, ਦੀਪਿਕਾ ਅਤੇ ਰਣਵੀਰ ਆਪਣੀ ਬੇਟੀ ਦੁਆ ਦੇ ਨਾਲ ਪੇਰੈਂਟਹੁਡ ਦਾ ਅਨੰਦ ਲੈ ਰਹੇ ਹਨ। ਉਨ੍ਹਾਂ ਨੇ ਇਸ ਸਾਲ ਸਤੰਬਰ ‘ਚ ਇੱਕ ਬੇਟੀ ਦੇ ਮਾਤਾ-ਪਿਤਾ ਬਣੇ ਸਨ। ਤੁਹਾਨੂੰ ਦਸ ਦੇਈਏ ਕਿ ਦੀਪਿਕਾ ਨੇ ਕਈ ਵਾਰ ਇਹ ਗੱਲ ਮੰਨੀ ਹੈ ਕਿ ਉਸ ਨੂੰ ਥੋੜ੍ਹਾ ਜਿਹਾ OCD (Obsessive Compulsive Disorder) ਹੈ।
ਅਦਾਕਾਰਾ ਨੇ ਇੱਕ ਵਾਰ ਖ਼ੁਲਾਸਾ ਕੀਤਾ ਸੀ ਕਿ ਇਸ ਕਾਰਨ ਉਸ ਦੇ ਪਤੀ ਅਤੇ ਅਭਿਨੇਤਾ ਰਣਵੀਰ ਸਿੰਘ ਵੀ ਪਰਿਵਾਰ ਵਿਚ ਉਸ ਬਾਰੇ ਸ਼ਿਕਾਇਤ ਕਰਦੇ ਹਨ।
ਦਰਅਸਲ, ਫਿਲਮ ਕੰਪੈਨੀਅਨ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਦੀਪਿਕਾ ਪਾਦੂਕੋਣ (Deepika Padukone) ਨੇ ਦੱਸਿਆ ਸੀ ਕਿ ਉਹ ਸ਼ਾਂਤ ਨਹੀਂ ਬੈਠ ਸਕਦੀ ਅਤੇ ਕੁਝ ਨਾ ਕੁਝ ਕਰਨਾ ਚਾਹੁੰਦੀ ਹੈ। ਉਹ ਸਿਰਫ਼ ਘਰ ਦੀ ਸਫ਼ਾਈ ਕਰਨਾ ਪਸੰਦ ਕਰਦੀ ਹੈ ਅਤੇ ਕਦੇ ਵੀ ਆਰਾਮ ਨਹੀਂ ਕਰ ਸਕਦੀ। ਅਦਾਕਾਰਾ ਨੇ ਕਿਹਾ ਸੀ ਕਿ ਰਣਵੀਰ ਉਸ ਦੀ ਇਸ ਆਦਤ ਦੀ ਸ਼ਿਕਾਇਤ ਆਪਣੇ ਪਰਿਵਾਰ ਨੂੰ ਵੀ ਕਰਦੇ ਹਨ।
ਅਦਾਕਾਰਾ ਨੇ ਅੱਗੇ ਦੱਸਿਆ ਸੀ ਕਿ ਇੱਕ ਵਾਰ ਜਦੋਂ ਉਹ ਬੋਰ ਹੋ ਗਈ ਸੀ ਤਾਂ ਘਰ ਦੀ ਸਫ਼ਾਈ ਕਰਦੇ ਸਮੇਂ ਉਸ ਦੀ ਪਿੱਠ ‘ਤੇ ਮੋਚ ਆ ਗਈ ਸੀ। ਫਿਰ ਵੀ ਉਸ ਨੇ ਆਰਾਮ ਨਹੀਂ ਕੀਤਾ ਤੇ ਇਸ ਉੱਤੇ ਰਣਵੀਰ ਨੇ ਦੀਪਿਕਾ ਨੂੰ ਕਿਹਾ ਕਿ ਤੁਸੀਂ ਇੱਕ ਜਗ੍ਹਾ ਟਿੱਕ ਕੇ ਕਿਉਂ ਨਹੀਂ ਬੈਠ ਸਕਦੇ।’
ਉਨ੍ਹਾਂ ਨੇ ਇੰਟਰਵਿਊ ਵਿੱਚ ਅੱਗੇ ਦੱਸਿਆ ਸੀ ਕਿ ਰਣਵੀਰ ਸਿੰਘ ਉਸਨੂੰ ਹਰ ਸਮੇਂ ਇੱਕ ਜਗ੍ਹਾ ਬੈਠਣ ਅਤੇ ਕੁਝ ਨਾ ਕਰਨ ਲਈ ਕਹਿੰਦੇ ਰਹਿੰਦੇ ਹਨ। ਦੀਪਿਕਾ ਨੇ ਦੱਸਿਆ ਸੀ ਕਿ ਜਦੋਂ ਵੀ ਉਹ ਛੁੱਟੀ ਅਤੇ ਆਰਾਮ ਕਰਨ ਬਾਰੇ ਰਣਵੀਰ ਦੀ ਗੱਲ ਨਹੀਂ ਸੁਣਦੀ ਤਾਂ ਉਹ ਉਨ੍ਹਾਂ ਦੇ ਪਰਿਵਾਰ ਵਿੱਚ ਇਸ ਦੀ ਸ਼ਿਕਾਇਤ ਕਰਦੇ ਹਨ। ਵਰਕ ਫਰੰਟ ਦੀ ਗੱਲ ਕਰੀਏ ਤਾਂ ਰਣਵੀਰ ਅਤੇ ਦੀਪਿਕਾ ਦੋਵੇਂ ਆਖਰੀ ਵਾਰ ‘ਸਿੰਘਮ ਅਗੇਨ’ ਵਿੱਚ ਇੱਕ ਐਕਸਟੈਂਡਡ ਕੈਮਿਓ ਵਿੱਚ ਨਜ਼ਰ ਆਏ ਸਨ। ਇਸ ਤੋਂ ਪਹਿਲਾਂ ਦੀਪਿਕਾ ‘ਕਲਕੀ 2898 ਈ.’ ‘ਚ ਨਜ਼ਰ ਆਈ ਸੀ।
- First Published :