ਸਿਰਫ਼ ਇੰਨੇ ਸਾਲਾਂ ਤੱਕ ਹੀ ਚੱਲਦਾ ਹੈ iPhone, ਜਾਣੋ ਕਦੋਂ ਆਉਂਦੀ ਹੈ ਇਸਦੀ ਐਕਸਪਾਇਰੀ ਡੇਟ

ਪੂਰੀ ਦੁਨੀਆਂ ਵਿੱਚ iPhone ਦੇ ਪ੍ਰਸ਼ੰਸ਼ਕਾਂ ਦੀ ਵੱਡੀ ਗਿਣਤੀ ਹੈ ਅਤੇ ਜਦੋਂ ਹੀ Apple ਕੋਈ ਵੀ ਨਵਾਂ iPhone ਲਾਂਚ ਕਰਦੀ ਹੈ ਤਾਂ ਪੂਰੀ ਦੁਨੀਆਂ ਵਿੱਚ ਇੱਕ ਵੱਖਰਾ ਉਤਸ਼ਾਹ ਦੇਖਣ ਨੂੰ ਮਿਲਦਾ ਹੈ। ਲੋਕ ਨਵੇਂ iPhone ਨੂੰ ਸਭ ਤੋਂ ਪਹਿਲਾਂ ਖਰੀਦਣ ਲਈ ਦੂਸਰੇ ਦੇਸ਼ਾਂ ਤੱਕ ਚਲੇ ਜਾਂਦੇ ਹਨ। ਇਸ ਤੋਂ ਤੁਸੀਂ iPhone ਦੀ ਪ੍ਰਸਿੱਧੀ ਤਾ ਬ੍ਰਾਂਡ ਵੈਲਿਊ ਦਾ ਅੰਦਾਜ਼ਾ ਲਗਾ ਸਕਦੇ ਹੋ।
ਪਰ ਅਜਿਹਾ ਨਹੀਂ ਹੈ ਕਿ ਜੋ iPhone ਇੱਕ ਵਾਰ ਲਾਂਚ ਹੋ ਗਿਆ ਹੈ ਉਹ ਹਮੇਸ਼ਾਂ ਚੱਲਦਾ ਹੀ ਰਹੇਗਾ। Apple ਕਈ ਵਾਰ ਲਿਮਿਟਿਡ ਐਡੀਸ਼ਨ iPhone ਲਾਂਚ ਕਰਦੀ ਹੈ ਅਤੇ ਥੋੜ੍ਹੇ ਸਮੇਂ ਬਾਅਦ ਵਿੱਚ ਹੀ ਇਹ ਬੰਦ ਹੋ ਜਾਂਦੇ ਹਨ। ਪਰ ਇਸ ਤੋਂ ਇਲਾਵਾ Apple ਕਈ iPhone ਮਾਡਲਾਂ ‘ਤੇ iOS ਅੱਪਡੇਟ ਦੇਣੇ ਬੰਦ ਕਰ ਦਿੰਦੀ ਹੈ ਜਿਸ ਨਾਲ ਉਹ iPhone ਬੇਕਾਰ ਹੋ ਜਾਂਦੇ ਹਨ ਕਿਉਂਕਿ ਤੁਸੀਂ ਉਹਨਾਂ ‘ਤੇ ਨਵੇਂ ਸੋਫਟਵੇਰ ਇੰਸਟਾਲ ਨੀ ਕਰ ਸਕਦੇ। ਪਰ ਕੀ ਤੁਸੀਂ ਜਾਣਦੇ ਹੋ ਕਿ Apple ਕਿੰਨੇ ਸਾਲਾਂ ਬਾਅਦ iPhone ਨੂੰ ਬੰਦ ਕਰ ਦਿੰਦੀ ਹੈ।
ਆਓ ਇਸ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਦੇਈਏ। ਆਮ ਤੌਰ ‘ਤੇ ਕਿਹਾ ਜਾਂਦਾ ਹੈ ਕਿ ਜੇਕਰ ਤੁਸੀਂ ਆਪਣੇ ਫ਼ੋਨ ਨੂੰ ਸਾਲਾਂ ਤੱਕ ਵਰਤਣਾ ਚਾਹੁੰਦੇ ਹੋ ਤਾਂ ਤੁਸੀਂ ਆਈਫੋਨ ਖਰੀਦ ਸਕਦੇ ਹੋ। ਇਹ ਸਵਾਲ ਹਰ ਕਿਸੇ ਦੇ ਮਨ ਵਿੱਚ ਕਦੇ ਨਾ ਕਦੇ ਜ਼ਰੂਰ ਆਇਆ ਹੋਵੇਗਾ ਕਿ ਇੱਕ ਆਈਫੋਨ ਕਿੰਨੇ ਸਾਲ ਚੱਲਦਾ ਹੈ?
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਕੰਪਨੀ ਦੇ ਅਨੁਸਾਰ, ਨਵੀਨਤਮ ਆਈਫੋਨਾਂ ਦੇ ਨਾਲ 5 ਸਾਲਾਂ ਲਈ iOS ਅਪਡੇਟ ਦਿੱਤੇ ਜਾਂਦੇ ਹਨ। ਇਸਦਾ ਮਤਲਬ ਹੈ ਕਿ ਤੁਹਾਡਾ ਆਈਫੋਨ ਬਿਨਾਂ ਕਿਸੇ ਸਮੱਸਿਆ ਦੇ 5 ਸਾਲ ਤੱਕ ਚੱਲ ਸਕਦਾ ਹੈ।
ਕੰਪਨੀ ਦੇ ਅਨੁਸਾਰ, ਮਾਡਲ ਬੰਦ ਹੋਣ ਤੋਂ ਬਾਅਦ ਵੀ 7 ਸਾਲਾਂ ਲਈ ਸੁਰੱਖਿਆ ਅਪਡੇਟ ਦਿੱਤੇ ਜਾਂਦੇ ਹਨ। ਮੰਨ ਲਓ ਤੁਹਾਡੇ ਕੋਲ ਇੱਕ ਆਈਫੋਨ 14 ਹੈ। ਜੇਕਰ ਕੰਪਨੀ ਇਸਨੂੰ 2025 ਵਿੱਚ ਬੰਦ ਕਰ ਦਿੰਦੀ ਹੈ, ਤਾਂ ਤੁਸੀਂ ਇਸਨੂੰ 2032 ਤੱਕ ਅਪਡੇਟ ਮਿਲਣ ਦੀ ਉਮੀਦ ਕਰ ਸਕਦੇ ਹੋ।
ਤੁਹਾਨੂੰ ਦੱਸ ਦੇਈਏ ਕਿ ਪਹਿਲਾ ਆਈਫੋਨ ਸਟੀਵ ਜੌਬਸ (Steve Jobs) ਨੇ 9 ਜੂਨ 2007 ਨੂੰ ਲਾਂਚ ਕੀਤਾ ਸੀ। ਭਾਰਤ ਵਿੱਚ ਕਰੋੜਾਂ ਆਈਫੋਨ ਉਪਭੋਗਤਾ ਹਨ, ਜੋ ਇਸ ਫੋਨ ਨੂੰ ਬਹੁਤ ਪਸੰਦ ਕਰਦੇ ਹਨ।