National
ਜੰਮੂ-ਕਸ਼ਮੀਰ ‘ਚ ਵੱਡਾ ਹਾਦਸਾ, 150 ਫੁੱਟ ਡੂੰਘੀ ਖਾਈ ‘ਚ ਡਿੱਗੀ ਫੌਜ ਦੀ ਗੱਡੀ, 5 ਜਵਾਨਾਂ ਦੀ ਮੌਤ

ਸ਼੍ਰੀਨਗਰ: ਜੰਮੂ-ਕਸ਼ਮੀਰ ਦੇ ਮੇਂਢਰ ‘ਚ ਕੰਟਰੋਲ ਰੇਖਾ ਨੇੜੇ ਫੌਜ ਦਾ ਇਕ ਵਾਹਨ ਖਾਈ ‘ਚ ਡਿੱਗ ਗਿਆ। ਸੂਤਰਾਂ ਨੇ ਦੱਸਿਆ ਕਿ ਹੁਣ ਤੱਕ ਪੰਜ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ ਅਤੇ ਵਾਹਨ ‘ਚ ਸਵਾਰ ਕਈ ਸੁਰੱਖਿਆ ਕਰਮਚਾਰੀ ਗੰਭੀਰ ਰੂਪ ਨਾਲ ਜ਼ਖਮੀ ਹਨ।
ਭਾਰਤੀ ਫੌਜ ਦਾ ਇਹ ਵਾਹਨ ਪੁਣਛ ਦੇ ਮੇਂਢਰ ‘ਚ 150 ਫੁੱਟ ਡੂੰਘੀ ਖਾਈ ‘ਚ ਡਿੱਗ ਗਿਆ। ਇਸ ਗੱਡੀ ‘ਤੇ ਕੁੱਲ 18 ਜਵਾਨ ਸਵਾਰ ਸਨ, ਜਿਨ੍ਹਾਂ ‘ਚੋਂ 6 ਜਵਾਨ ਗੰਭੀਰ ਰੂਪ ‘ਚ ਜ਼ਖਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਸਾਰੇ ਜਵਾਨ 11 ਮਰਾਠਾ ਰੈਜੀਮੈਂਟ ਦੇ ਸਨ, ਜੋ ਕੰਟਰੋਲ ਰੇਖਾ (LOC) ਵੱਲ ਜਾ ਰਹੇ ਸਨ। ਫੌਜ ਨੇ ਜਵਾਨਾਂ ਦੀ ਭਾਲ ਲਈ ਬਚਾਅ ਮੁਹਿੰਮ ਸ਼ੁਰੂ ਕਰ ਦਿੱਤੀ ਹੈ।
ਇਸ਼ਤਿਹਾਰਬਾਜ਼ੀ
ਇਹ ਖਬਰ ਹੁਣੇ ਹੁਣੇ ਆਈ ਹੈ ਅਤੇ ਤੁਸੀਂ ਇਸਨੂੰ ਸਭ ਤੋਂ ਪਹਿਲਾਂ News18 Punjabi ‘ਤੇ ਪੜ੍ਹ ਰਹੇ ਹੋ। ਜਾਣਕਾਰੀ ਉਪਲਬਧ ਹੋਣ ‘ਤੇ ਅਸੀਂ ਇਸ ਨੂੰ ਅੱਪਡੇਟ ਕਰ ਰਹੇ ਹਾਂ।
- First Published :