Swiggy Instamart ‘ਤੇ ਲੋਕਾਂ ਨੂੰ ਮਿਲ ਰਿਹਾ 5 ਲੱਖ ਰੁਪਏ ਤੱਕ ਕੈਸ਼ ?…Viral ਪੋਸਟ ਨੇ ਖਿੱਚਿਆ ਸਭ ਦਾ ਧਿਆਨ…

ਇਨ੍ਹੀਂ ਦਿਨੀਂ Swiggy Instamart ਨਾਲ ਜੁੜੀ ਇੱਕ ਅਜਿਹੀ ਹੈਰਾਨ ਕਰਨ ਵਾਲੀ ਖ਼ਬਰ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਲੋਕਾਂ ਨੂੰ 5 ਲੱਖ ਰੁਪਏ ਤੱਕ ਦੀਆਂ ਛੋਟਾਂ ਮਿਲ ਰਹੀਆਂ ਹਨ। Reddit ‘ਤੇ ਇੱਕ ਵਾਇਰਲ ਪੋਸਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਬਹੁਤ ਸਾਰੇ ਉਪਭੋਗਤਾਵਾਂ ਨੂੰ Swiggy Instamart ‘ਤੇ 4,000 ਰੁਪਏ ਤੋਂ ਲੈ ਕੇ 5,00,000 ਰੁਪਏ ਤੱਕ ਦੀਆਂ ਵੱਡੀਆਂ ਛੋਟਾਂ ਮਿਲੀਆਂ ਹਨ। ਇਸ ਛੋਟ ਦਾ ਫਾਇਦਾ ਉਠਾਉਂਦੇ ਹੋਏ, ਲੋਕਾਂ ਨੇ ਵੱਡੇ ਆਰਡਰ ਦਿੱਤੇ, ਜੋ ਬਿਨਾਂ ਕਿਸੇ ਪਰੇਸ਼ਾਨੀ ਦੇ ਡਿਲੀਵਰ ਕੀਤੇ ਗਏ।
ਹਿੰਦੁਸਤਾਨ ਟਾਈਮਜ਼ ਦੀ ਇੱਕ ਰਿਪੋਰਟ ਦੇ ਅਨੁਸਾਰ, Reddit ‘ਤੇ ਵਾਇਰਲ ਹੋਈ ਪੋਸਟ ਵਿੱਚ Swiggy Instamart ਦੀ ਆਫਰ ਦੇ ਸਕ੍ਰੀਨਸ਼ਾਟ ਵੀ ਸਾਂਝੇ ਕੀਤੇ ਗਏ ਸਨ, ਜਿਸ ਵਿੱਚ “5,00,000 ਲੱਖ ਰੁਪਏ ਤੱਕ ਮੁਫ਼ਤ ਕੈਸ਼” ਦਿਖਾਇਆ ਗਿਆ ਸੀ। ਪੋਸਟ ਵਿੱਚ ਲਿਖਿਆ ਸੀ, “ਸਵਿਗੀ ਵਿਖੇ ਕੋਈ ਵਿਅਕਤੀ ਯਕੀਨੀ ਤੌਰ ‘ਤੇ ਆਪਣੀ ਨੌਕਰੀ ਗੁਆ ਸਕਦਾ ਹੈ।” ਅਤੇ ਕੈਪਸ਼ਨ ਵਿੱਚ ਕਿਹਾ ਗਿਆ ਹੈ, “ਲੋਕਾਂ ਨੂੰ Swiggy Instamart ‘ਤੇ 4,000 ਰੁਪਏ ਤੋਂ ਲੈ ਕੇ 5,00,000 ਲੱਖ ਰੁਪਏ ਤੱਕ ਅਚਾਨਕ ਮੁਫ਼ਤ ਕੈਸ਼ ਮਿਲਣਾ ਸ਼ੁਰੂ ਹੋ ਗਿਆ ਹੈ।”
ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ, ਇੰਟਰਨੈੱਟ ‘ਤੇ ਲੋਕਾਂ ਦੇ ਕਮੈਂਟਾਂ ਦਾ ਹੜ੍ਹ ਆ ਗਿਆ। ਬਹੁਤ ਸਾਰੇ ਉਪਭੋਗਤਾਵਾਂ ਨੇ ਇਸ ਨੂੰ ਇੱਕ ਤਕਨੀਕੀ ਗਲਤੀ ਸਮਝਿਆ, ਜਦੋਂ ਕਿ ਕੁਝ ਲੋਕਾਂ ਨੇ ਇਸਨੂੰ ਇੱਕ ਸਮਾਰਟ ਮਾਰਕੀਟਿੰਗ ਰਣਨੀਤੀ ਕਿਹਾ। ਕੁਝ ਉਪਭੋਗਤਾਵਾਂ ਨੇ ਇਹ ਵੀ ਕਿਹਾ ਕਿ ਸਵਿਗੀ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਆਰਡਰ ਵਾਪਸ ਕਰਨ ਦੀ ਬੇਨਤੀ ਕੀਤੀ ਹੈ। ਇਸ ਵਾਇਰਲ ਖ਼ਬਰ ‘ਤੇ ਲੋਕਾਂ ਨੇ ਵੱਖ-ਵੱਖ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਇੱਕ ਯੂਜ਼ਰ ਨੇ ਸਵਾਲ ਕੀਤਾ, “ਤੁਹਾਨੂੰ ਇਹ ਪੈਸੇ ਕਿਵੇਂ ਮਿਲ ਰਹੇ ਹਨ?” ਜਦੋਂ ਕਿ ਇੱਕ ਹੋਰ ਨੇ ਲਿਖਿਆ: “ਇਹ ਸਿਰਫ਼ ਇੱਕ ਮਾਰਕੀਟਿੰਗ ਦੀ ਚਾਲ ਹੋਣੀ ਚਾਹੀਦੀ ਹੈ”
ਸਵਿਗੀ ਦਾ ਇਸ ਉੱਤੇ ਕੀ ਆਇਆ ਜਵਾਬ: ਹੁਣ ਤੱਕ ਇਸ ਮੁੱਦੇ ‘ਤੇ ਸਵਿਗੀ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਇਹ ਸਪੱਸ਼ਟ ਨਹੀਂ ਹੈ ਕਿ ਇਹ ਅਸਲ ਵਿੱਚ ਕੋਈ ਤਕਨੀਕੀ ਖਰਾਬੀ ਸੀ ਜਾਂ ਕੋਈ ਪ੍ਰਮੋਸ਼ਨਲ ਆਫਰ। ਹਾਲਾਂਕਿ, ਜੇਕਰ ਇਹ ਸੱਚਮੁੱਚ ਇੱਕ ਗਲਤੀ ਸੀ, ਤਾਂ ਇਸ ਨਾਲ ਕੰਪਨੀ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ।