239 ਲੋਕਾਂ ਨੂੰ ਲੈ ਕੇ ਅਚਾਨਕ ਗਾਇਬ ਹੋਏ ਜਹਾਜ਼ ਬਾਰੇ ਵੱਡੀ ਅਪਡੇਟ… rest of world malaysia airlines flight mh370 mystery ocean infinity deal to search – News18 ਪੰਜਾਬੀ

Malaysia Airlines flight MH370: ਮਲੇਸ਼ੀਆ ਏਅਰਲਾਈਨਜ਼ ਦੀ ਉਡਾਣ MH370 ਦੀ ਖੋਜ 10 ਸਾਲਾਂ ਬਾਅਦ ਇੱਕ ਵਾਰ ਫਿਰ ਸ਼ੁਰੂ ਕੀਤੀ ਜਾਵੇਗੀ। ਐਮਐਚ 370 ਨੇ 8 ਮਾਰਚ 2014 ਨੂੰ ਸੈਂਕੜੇ ਲੋਕਾਂ ਨੂੰ ਲੈ ਕੇ ਬੀਜਿੰਗ ਲਈ ਉਡਾਣ ਭਰੀ ਸੀ ਪਰ ਫਿਰ ਅਚਾਨਕ ਗਾਇਬ ਹੋ ਗਈ। ਇਸ ਰਹੱਸਮਈ ਘਟਨਾ ਨੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਸੀ। ਹੁਣ ਮਲੇਸ਼ੀਆ ਸਰਕਾਰ ਨੇ ਅਮਰੀਕੀ ਸਮੁੰਦਰੀ ਰੋਬੋਟਿਕਸ ਫਰਮ ਓਸ਼ਨ ਇਨਫਿਨਿਟੀ ਨਾਲ ਸਮਝੌਤਾ ਕੀਤਾ ਹੈ, ਜਿਸ ਦੇ ਤਹਿਤ ਇਹ ਖੋਜ ਦੁਬਾਰਾ ਕੀਤੀ ਜਾਵੇਗੀ।
ਕਰੀਬ 560 ਕਰੋੜ ਰੁਪਏ ਦੀ ਡੀਲ…
Ocean Infinity ‘ਨੋ ਫਾਈਂਡ, ਨੋ ਫ਼ੀਸ’ ਸੌਦੇ ਦੇ ਤਹਿਤ 15,000 ਵਰਗ ਕਿਲੋਮੀਟਰ ਦੇ ਨਵੇਂ ਖੇਤਰ ਵਿੱਚ ਨਵੀਨਤਮ ਤਕਨੀਕ ਦੀ ਵਰਤੋਂ ਕਰਕੇ ਇਸ ਦੀ ਖੋਜ ਕਰੇਗੀ। ਮੰਨਿਆ ਜਾ ਰਿਹਾ ਹੈ ਕਿ ਹੁਣ ਇਹ ਮਿਸ਼ਨ ਕਾਮਯਾਬ ਹੋਵੇਗਾ ਅਤੇ ਸਾਲਾਂ ਦਾ ਇੰਤਜ਼ਾਰ ਖਤਮ ਹੋ ਜਾਵੇਗਾ। ਸਰਕਾਰ ਨੇ ਇਸ ਸਮਝੌਤੇ ਨੂੰ ਸਿਧਾਂਤਕ ਤੌਰ ਉਤੇ ਮਨਜ਼ੂਰੀ ਦੇ ਦਿੱਤੀ ਹੈ। ਸੌਦੇ ਦੇ ਅਨੁਸਾਰ ਕੰਪਨੀ ਨੂੰ 70 ਮਿਲੀਅਨ ਡਾਲਰ ਤਾਂ ਹੀ ਮਿਲਣਗੇ ਜੇਕਰ ‘ਮਹੱਤਵਪੂਰਨ ਮਲਬਾ’ ਲੱਭਿਆ ਜਾਂਦਾ ਹੈ। ਇਸ ਸੌਦੇ ਨੂੰ 2025 ਦੇ ਸ਼ੁਰੂ ਵਿੱਚ ਅੰਤਿਮ ਰੂਪ ਦਿੱਤਾ ਜਾਣਾ ਹੈ। ਜਾਂਚ ਜਨਵਰੀ ਤੋਂ ਅਪ੍ਰੈਲ ਤੱਕ ਦੇ ਸਮੇਂ ਵਿੱਚ ਕੀਤੀ ਜਾਵੇਗੀ।
ਉਸ ਦਿਨ Mch 370 ਨਾਲ ਕੀ ਹੋਇਆ?
ਉਸ ਦਿਨ ਇਹ ਜਹਾਜ਼ ਕੁਆਲਾਲੰਪੁਰ ਤੋਂ ਬੀਜਿੰਗ ਜਾ ਰਿਹਾ ਸੀ ਅਤੇ ਇਸ ਵਿਚ 227 ਯਾਤਰੀ ਅਤੇ 12 ਕਰੂ ਮੈਂਬਰ ਸਵਾਰ ਸਨ। ਜਦੋਂ ਇਹ ਵੀਅਤਨਾਮੀ ਹਵਾਈ ਖੇਤਰ ਵਿੱਚ ਦਾਖਲ ਹੋਣ ਵਾਲਾ ਸੀ, ਤਾਂ ਜਹਾਜ਼ ਨੇ ਅਚਾਨਕ ਦਿਸ਼ਾ ਬਦਲ ਲਈ ਅਤੇ ਸਾਰਾ ਸੰਪਰਕ ਟੁੱਟ ਗਿਆ। ਜਹਾਜ਼ ਵਿਚ ਸਵਾਰ ਸਾਰੇ 239 ਲੋਕ ਜਹਾਜ਼ ਦੇ ਨਾਲ ਹੀ ਲਾਪਤਾ ਹੋ ਗਏ। ਵਿਆਪਕ ਖੋਜ ਦੇ ਬਾਵਜੂਦ, ਹਿੰਦ ਮਹਾਸਾਗਰ ਦੇ ਇੱਕ ਟਾਪੂ ‘ਤੇ ਮਿਲੇ ਕੁਝ ਟੁਕੜਿਆਂ ਨੂੰ ਛੱਡ ਕੇ ਜਹਾਜ਼ ਦਾ ਕੋਈ ਸੁਰਾਗ ਨਹੀਂ ਮਿਲਿਆ।
ਮਲੇਸ਼ੀਆ ਦੇ ਟਰਾਂਸਪੋਰਟ ਮੰਤਰੀ ਐਂਥਨੀ ਲਾਕ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ, ਸਾਡੀ ਜ਼ਿੰਮੇਵਾਰੀ ਅਤੇ ਵਚਨਬੱਧਤਾ ਯਾਤਰੀਆਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਪ੍ਰਤੀ ਹੈ। ਅਸੀਂ ਉਮੀਦ ਕਰਦੇ ਹਾਂ ਕਿ ਇਸ ਵਾਰ ਸਭ ਕੁਝ ਸਕਾਰਾਤਮਕ ਹੋਵੇਗਾ, ਮਲਬਾ ਮਿਲ ਜਾਵੇਗਾ ਅਤੇ ਪਰਿਵਾਰਾਂ ਨੂੰ ਰਾਹਤ ਮਿਲੇਗੀ। (ਫਸਟਪੋਸਟ ਅਤੇ ਬੀਬੀਸੀ ਦੇ ਇਨਪੁਟਸ ਦੇ ਨਾਲ)
- First Published :