Punjab
ਤਰਨਤਾਰਨ ਦੇ DC ਗੁਲਪ੍ਰੀਤ ਔਲਖ ਦਾ ਤਬਾਦਲਾ, 3 ਦਿਨ ਪਹਿਲਾਂ ਸੰਭਾਲਿਆ ਸੀ ਅਹੁਦਾ

ਤਰਨਤਾਰਨ ਦੇ DC ਗੁਲਪ੍ਰੀਤ ਸਿੰਘ ਔਲਖ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਉਨ੍ਹਾਂ ਅਜੇ ਤਿੰਨ ਦਿਨ ਪਹਿਲਾਂ ਹੀ ਇਥੇ ਆਪਣਾ ਅਹੁਦਾ ਸੰਭਾਲਿਆ ਸੀ।
ਚੋਣ ਕਮਿਸ਼ਨ ਵੱਲੋਂ ਉਨ੍ਹਾਂ ਦਾ ਤਬਾਦਲਾ ਕੀਤਾ ਗਿਆ ਹੈ। ਉਨ੍ਹਾਂ ਉਤੇ ਸਰਪੰਚੀ ਦੀ ਚੋਣ ਵਿਚ ਰਾਖਵੇਂਕਰਨ ਵਿਚ ਤਬਦਲੀ ਦੇ ਇਲਜ਼ਾਮ ਲੱਗੇ ਸਨ।
ਸ੍ਰੀ ਔਲਖ 2015 ਬੈਚ ਦੇ ਆਈ. ਏ. ਐੱਸ. ਅਧਿਕਾਰੀ ਹਨ। ਇਸ ਤੋਂ ਪਹਿਲਾ ਉਹ ਕਮਿਸ਼ਨਰ ਮਿਊਂਸੀਪਲ ਕਾਰਪੋਰੇਸ਼ਨ ਅੰਮ੍ਰਿਤਸਰ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ।
ਇਸ਼ਤਿਹਾਰਬਾਜ਼ੀ
- First Published :