ਚੰਗਾ CIBIL ਸਕੋਰ ਦਿੰਦਾ ਹੈ ਬਹੁਤ ਸਾਰੇ ਲਾਭ, ਚੰਗੀ ਨੌਕਰੀ ਅਤੇ ਸਸਤਾ ਬੀਮਾ ਲੈਣ ਵਿੱਚ ਕਰਦਾ ਹੈ ਮਦਦ

ਜਦੋਂ ਵੀ ਤੁਸੀਂ ਕਰਜ਼ਾ (Loan) ਜਾਂ ਕ੍ਰੈਡਿਟ ਕਾਰਡ (Credit Card) ਲੈਣ ਜਾਂਦੇ ਹੋ ਤਾਂ ਬੈਂਕ ਤੁਹਾਡੇ CIBIL ਜਾਂ ਕ੍ਰੈਡਿਟ ਸਕੋਰ (Credit Score) ਨੂੰ ਦੇਖਦਾ ਹੈ। ਪਰ ਇਸ ਤੋਂ ਇਲਾਵਾ, ਇੱਕ ਚੰਗੇ ਕ੍ਰੈਡਿਟ ਸਕੋਰ ਦੇ ਬਹੁਤ ਸਾਰੇ ਫਾਇਦੇ ਹਨ। ਚੰਗਾ ਕ੍ਰੈਡਿਟ ਸਕੋਰ ਤੁਹਾਨੂੰ ਲੋਨ ‘ਤੇ ਵਿਆਜ ਦਰਾਂ (Interest Rates) ਵਿੱਚ ਰਿਆਇਤ ਦਿੰਦਾ ਹੈ। ਬੀਮਾ ਕੰਪਨੀਆਂ ਵੀ ਚੰਗੇ ਕ੍ਰੈਡਿਟ ਸਕੋਰ ਵਾਲੇ ਲੋਕਾਂ ਨੂੰ ਪ੍ਰੀਮੀਅਮ (Premiums) ਵਿੱਚ ਰਿਆਇਤਾਂ ਦੇ ਰਹੀਆਂ ਹਨ।
ਆਸਾਨੀ ਨਾਲ ਮਨਜ਼ੂਰ ਹੋ ਜਾਵੇਗਾ ਕਰਜ਼ਾ
ਚੰਗੇ CIBIL ਜਾਂ ਕ੍ਰੈਡਿਟ ਸਕੋਰ (Credit Score) ਵਾਲੇ ਲੋਕਾਂ ਲਈ ਲੋਨ (Loan) ਮਨਜ਼ੂਰੀ ਤੇਜ਼ ਹੁੰਦੀ ਹੈ। ਬੈਂਕ (Bank) ਅਜਿਹੇ ਲੋਕਾਂ ਨੂੰ ਘੱਟ ਜੋਖਮ ਵਾਲੇ ਮੰਨਦੇ ਹਨ। ਕਈ ਵਾਰ ਅਜਿਹੇ ਗਾਹਕਾਂ ਨੂੰ ਪ੍ਰੀ-ਅਪ੍ਰੂਵਲ ਲੋਨ (Pre-Approved Loans) ਵੀ ਮਿਲਦਾ ਹੈ।
ਘੱਟ ਵਿਆਜ ਦਰ ‘ਤੇ ਲੋਨ
ਚੰਗੇ CIBIL ਜਾਂ ਕ੍ਰੈਡਿਟ ਸਕੋਰ ਵਾਲੇ ਲੋਕ ਘੱਟ ਵਿਆਜ ਦਰਾਂ (Low Interest Rates) ‘ਤੇ ਲੋਨ ਪ੍ਰਾਪਤ ਕਰ ਸਕਦੇ ਹਨ। ਇਸ ਤੋਂ ਇਲਾਵਾ ਤੁਸੀਂ ਘੱਟ ਵਿਆਜ ਦਰ ‘ਤੇ ਕ੍ਰੈਡਿਟ ਕਾਰਡ (Credit Card) ਵੀ ਲੈ ਸਕਦੇ ਹੋ।
ਬੀਮਾ ਪ੍ਰੀਮੀਅਮ ‘ਤੇ ਛੋਟ
ਮਨੀਕੰਟਰੋਲ ਨਾਲ ਗੱਲਬਾਤ ਕਰਦਿਆਂ ਚੰਡੀਗੜ੍ਹ (Chandigarh) ਦੇ ਰਹਿਣ ਵਾਲੇ ਅੰਕਿਤ ਮਿੱਤਲ (Ankit Mittal) ਨੇ ਦੱਸਿਆ ਕਿ ਉਹ ਅਕਤੂਬਰ (October) ਵਿੱਚ ਆਪਣੀ ਕਾਰ ਦਾ ਬੀਮਾ (Car Insurance) ਰੀਨਿਊ ਕਰਵਾਉਣਾ ਚਾਹੁੰਦਾ ਸੀ। ਕਿਉਂਕਿ ਉਹ ਸਮੇਂ ‘ਤੇ ਆਪਣੇ ਸਾਰੇ ਬਿੱਲਾਂ (Bills) ਦਾ ਭੁਗਤਾਨ ਕਰਦਾ ਹੈ, ਇਸ ਲਈ ਉਸਦਾ ਕ੍ਰੈਡਿਟ ਸਕੋਰ 800 ਤੋਂ ਵੱਧ ਹੈ। ਜਦੋਂ ਉਸ ਨੂੰ ਬੀਮਾ ਕੰਪਨੀ (Insurance Company) ਦੀ ਵੈੱਬਸਾਈਟ (Website) ਰਾਹੀਂ ਪਾਲਿਸੀ (Policy) ਦਾ ਨਵੀਨੀਕਰਨ ਕਰਦੇ ਸਮੇਂ ਪ੍ਰੀਮੀਅਮ ‘ਤੇ ਛੋਟ ਮਿਲੀ, ਤਾਂ ਉਸ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਉਸ ਨੂੰ ਪ੍ਰੀਮੀਅਮ ‘ਤੇ 15 ਫੀਸਦੀ ਦੀ ਛੋਟ ਮਿਲੀ ਹੈ।
ਤੁਹਾਨੂੰ ਮਿਲੇਗੀ ਇੱਕ ਚੰਗੀ ਨੌਕਰੀ
ਚੰਗਾ CIBIL ਸਕੋਰ ਚੰਗੀ ਨੌਕਰੀ ਪ੍ਰਾਪਤ ਕਰਨ ਵਿੱਚ ਮਦਦ ਕਰਦਾ ਹੈ। ਖਾਸ ਤੌਰ ‘ਤੇ ਬੈਂਕਿੰਗ (Banking), ਵਿੱਤੀ ਸੇਵਾਵਾਂ (Financial Services) ਅਤੇ ਬੀਮਾ (Insurance)(BFSI) ਨਾਲ ਸਬੰਧਤ ਨੌਕਰੀਆਂ ਵਿੱਚ, ਤੁਹਾਡੇ ਕ੍ਰੈਡਿਟ ਸਕੋਰ ਦੀ ਜਾਂਚ ਕੀਤੀ ਜਾਂਦੀ ਹੈ।
ਅਹਿਮਦਾਬਾਦ (Ahmedabad) ਦੇ ਰਹਿਣ ਵਾਲੇ 32 ਸਾਲਾ ਪ੍ਰਣਵ ਗੁਪਤਾ (Pranav Gupta) ਨੂੰ ਇੱਕ ਨਿੱਜੀ ਬੈਂਕ (Private Bank) ਤੋਂ ਇੰਟਰਵਿਊ (Interview) ਲਈ ਕਾਲ ਆਈ ਸੀ, ਕੰਪਨੀ ਨੇ ਉਸਦੇ ਕ੍ਰੈਡਿਟ ਸਕੋਰ ਅਤੇ ਕ੍ਰੈਡਿਟ ਹਿਸਟਰੀ (Credit History) ਦੀ ਸਮੀਖਿਆ ਕਰਨ ਲਈ ਉਸਦੀ ਸਹਿਮਤੀ ਮੰਗੀ ਸੀ। ਬਾਅਦ ਵਿੱਚ ਬੈਂਕ ਦੇ ਐਚਆਰ ਵਿਭਾਗ (HR Department) ਨੇ ਉਸਨੂੰ ਦੱਸਿਆ ਕਿ ਉਸਦੀ ਭਰਤੀ ਵਿੱਚ ਉਸਦੇ ਕ੍ਰੈਡਿਟ ਸਕੋਰ ਨੂੰ ਵੀ ਵਿਚਾਰਿਆ ਜਾਵੇਗਾ। ਬਾਅਦ ਵਿੱਚ ਪ੍ਰਣਵ ਨੂੰ ਪਤਾ ਲੱਗਾ ਕਿ ਉਸਦੇ 800 ਤੋਂ ਵੱਧ ਦੇ ਕਰੈਡਿਟ ਸਕੋਰ ਨੇ ਉਸਨੂੰ ਨੌਕਰੀ ਦਿਵਾਉਣ ਵਿੱਚ ਮਦਦ ਕੀਤੀ।